ਐਂਟਰਟੇਨਮੈਂਟ ਡੈਸਕ - ਭਾਰਤ ਦੀ 2002 ਦੀ ਇਤਿਹਾਸਕ ਨੈੱਟਵੈਸਟ ਫਾਈਨਲ ਜਿੱਤ ਦੇ ਪਿਛੋਕੜ ’ਤੇ ਆਧਾਰਿਤ ਫ਼ਿਲਮ ‘ਦੂਸਰਾ’ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੇ ਲਾਰਡਜ਼ ਦੀ ਬਾਲਕੋਨੀ ’ਚ ਆਪਣੀ ਸ਼ਰਟ ਲਹਿਰਾਉਣ ਦੇ ਉਸ ਆਈਕਾਨਿਕ ਪਲ ਨੂੰ ਇਕ ਨਵੇਂ ਨਜ਼ਰੀਏ ਤੋਂ ਪੇਸ਼ ਕਰਦੀ ਹੈ। ਫ਼ਿਲਮ ਇਸ ਇਤਿਹਾਸਕ ਘਟਨਾ ਨੂੰ ਇਕ ਨੌਜਵਾਨ ਕੁੜੀ ਦੀ ਨਿੱਜੀ ਜ਼ਿੰਦਗੀ ਦੀ ਕਹਾਣੀ ਨਾਲ ਜੋੜਦੀ ਹੈ।
ਅਨਿਲ ਕਪੂਰ ਨੇ ਕਿਹਾ, “ਮੈਨੂੰ ਫ਼ਿਲਮ ਦਾ ਟ੍ਰੇਲਰ ਬਹੁਤ ਪਸੰਦ ਆਇਆ। ਅਭਿਨੈ ਨੇ ਜਿਸ ਖ਼ੂਬਸੂਰਤੀ ਨਾਲ ਅਸਲ ਘਟਨਾਵਾਂ ਅਤੇ ਕਾਲਪਨਿਕ ਕਹਾਣੀ ਨੂੰ ਇਕੱਠਿਆਂ ਪਰੋਇਆ ਹੈ, ਉਹ ਸ਼ਾਨਦਾਰ ਹੈ।”
ਰੋਹਿਤ ਸ਼ਰਮਾ ਨੇ ਕਿਹਾ, “ਜਦੋਂ ਭਾਰਤ ਨੇ 2002 ਦਾ ਨੈੱਟਵੈਸਟ ਫਾਈਨਲ ਜਿੱਤਿਆ ਸੀ, ਉਦੋਂ ਮੈਂ 15 ਸਾਲ ਦਾ ਸੀ। ਕਿੰਨਾ ਸ਼ਾਨਦਾਰ ਪਲ ਸੀ! ਸਿਰਫ਼ ਟੀਮ ਦੀ ਵਾਪਸੀ ਹੀ ਨਹੀਂ, ਸਗੋਂ ਖਿਡਾਰੀਆਂ ਦਾ ਸਵੈ-ਵਿਸ਼ਵਾਸ ਵੀ ਕਮਾਲ ਦਾ ਸੀ। ਫ਼ਿਲਮ ‘ਦੂਸਰਾ’ ਖ਼ੂਬਸੂਰਤੀ ਨਾਲ ਦਿਖਾਉਂਦੀ ਹੈ ਕਿ ਉਹ ਪਲ ਸਿਰਫ਼ ਇਕ ਕ੍ਰਿਕਟ ਮੈਚ ਜਿੱਤਣ ਤੱਕ ਸੀਮਤ ਕਿਉਂ ਨਹੀਂ ਸੀ। ਮੈਂ ਅਜੇ ਫ਼ਿਲਮ ਦਾ ਟ੍ਰੇਲਰ ਦੇਖਿਆ ਹੈ ਅਤੇ ਹੁਣ ਇਸ ਨੂੰ ਦੇਖਣ ਦੀ ਬੇਸਬਰੀ ਨਾਲ ਉਡੀਕ ਹੈ!” ਅਭਿਨੈ ਦਿਓ ਦੀ ਫ਼ਿਲਮ ‘ਦੂਸਰਾ’ 23 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।
ਹਾਲੀਵੁੱਡ 'ਚ ਛਾਇਆ ਮਾਤਮ: 'ਬ੍ਰੇਕਿੰਗ ਬੈਡ' ਫੇਮ RJ Mitte ਨੇ 34 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ
NEXT STORY