ਨਵੀਂ ਦਿੱਲੀ- ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਫੈਨਜ਼ ਲਈ ਇਕ ਬੂਰੀ ਖ਼ਬਰ ਹੈ। ਅੰਗਰੇਜ਼ੀ ਅਖ਼ਬਾਰ 'ਚ ਛਪੀ ਖ਼ਬਰ ਮੁਤਾਬਕ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਡਿਸਕ ਇੰਜਰੀ ਨਾਲ ਜੂਝ ਰਹੇ ਹਨ। ਇਸ ਇੰਜਰੀ ਦੇ ਚੱਲਦਿਆਂ ਕਪਿਲ ਕੁਝ ਦਿਨਾਂ ਤੱਕ ਇਹ ਸ਼ੋਅ ਨਹੀਂ ਕਰ ਸਕਣਗੇ, ਜਿਸ ਕਰਕੇ ਕਲਰਸ ਚੈਨਲ ਕਪਿਲ ਦੀ ਥਾਂ ਡਾਇਰੈਕਟਰ ਕਰਨ ਜੌਹਰ ਨੂੰ ਸ਼ੋਅ ਦਾ ਹੋਸਟ ਬਣਾ ਸਕਦਾ ਹੈ। ਚੈਨਲ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਸਲਿਪ ਇੰਜਰੀ ਨਾਲ ਜੂਝ ਰਹੇ ਹਨ। ਇਸ ਕਰਕੇ ਉਹ ਸ਼ੋਅ ਹੋਸਟ ਨਹੀਂ ਕਰ ਸਕਣਗੇ। ਇਸ ਲਈ ਚੈਨਲ ਕੋਲ ਦੋ ਵਿਕਲਪ ਸਨ ਕਿ ਜਾਂ ਤਾਂ ਉਹ ਸ਼ੋਅ ਬੰਦ ਕਰ ਦਿੰਦੇ ਜਾਂ ਫਿਰ ਕਿਸੇ ਨਵੇਂ ਹੋਸਟ ਨਾਲ ਸ਼ੋਅ ਨੂੰ ਜਾਰੀ ਰੱਖਦੇ। ਚੈਨਲ ਨੇ ਦੂਜੇ ਵਿਕਲਪ ਨੂੰ ਚੁਣਿਆ।
ਸੂਤਰ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਕਪਿਲ ਦੀ ਫੈਮਿਲੀ ਵਿਚ ਕੋਈ ਬਦਲਾਅ ਹੋਵੇਗਾ ਤਾਂ ਉਨ੍ਹਾਂ ਕਿਹਾ ਕਿ ਅਜੇ ਇਸ ਬਾਰੇ ਕੋਈ ਵੀ ਫੈਸਲਾ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਚੈਨਲ ਨੇ ਕਰਨ ਜੌਹਰ ਤੋਂ ਇਲਾਵਾ ਤਿੰਨ ਹੋਰ ਬਾਲੀਵੁੱਡ ਸੈਲੀਬ੍ਰਿਟੀਜ਼ ਨਾਲ ਗੱਲਬਾਤ ਕੀਤੀ ਹੈ। ਕਰਨ ਜੌਹਰ ਨੂੰ ਫਾਈਨਲ ਕਰ ਲਿਆ ਗਿਆ ਹੈ, ਜਦਕਿ ਤਿੰਨ ਹੋਰ ਨਾਲ ਗੱਲਬਾਤ ਜਾਰੀ ਹੈ। ਇਹ ਤਿੰਨ ਕੌਣ ਹੋਣਗੇ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ। ਨਾਲ ਹੀ ਕਰਨ ਜੌਹਰ 'ਝਲਕ ਦਿਖਲਾ ਜਾ' ਸੀਜ਼ਨ 8 ਵਿਚ ਜੱਜ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਹੁਣ ਦੇਖਣਾ ਇਹ ਹੈ ਕਿ ਕਰਨ ਜੌਹਰ ਕਾਮੇਡੀ ਨਾਈਟਸ 'ਤੇ ਆਪਣੀ ਹੋਸਟਿੰਗ ਦਾ ਜਲਵਾ ਦਿਖਾ ਪਾਉਂਦੇ ਹਨ ਜਾਂ ਨਹੀਂ।
ਨੇਹਾ ਧੂਪੀਆ ਨੇ ਮੁੜ ਦਿਖਾਇਆ ਆਪਣਾ ਬੋਲਡ ਅੰਦਾਜ਼, ਦੇਖੋ ਹੌਟ ਤਸਵੀਰਾਂ
NEXT STORY