ਮੁੰਬਈ- ਟੀ. ਵੀ. ਸੀਰੀਅਲਾਂ 'ਚ ਆਫਿਸ ਦਾ ਪਿਆਰ ਕਈ ਵਾਰ ਦੇਖਣ ਨੂੰ ਮਿਲਿਆ ਹੈ ਤੇ ਇਹ ਉਹ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਸੀਰੀਅਲਾਂ 'ਚ ਆਪਣੇ ਹੀ ਬੌਸ ਨਾਲ ਸੱਤ ਫੇਰੇ ਲੈ ਕੇ ਉਨ੍ਹਾਂ ਦੇ ਦਿਲਾਂ 'ਤੇ ਰਾਜ ਕੀਤਾ। ਅਜਿਹਾ ਲੱਗਦਾ ਹੈ ਕਿ ਇਹ ਆਫਿਸ ਕੰਮ ਕਰਨ ਲਈ ਨਹੀਂ, ਸਗੋਂ ਲਵਰ ਪੁਆਇੰਟ ਹੋਵੇ।
ਸੀਰੀਅਲ 'ਥਪਕੀ ਪਿਆਰ ਕੀ' 'ਚ ਅੱਜਕਲ ਚਾਰੇ ਪਾਸੇ ਪਿਆਰ ਦੀਆਂ ਹਵਾਵਾਂ ਚੱਲ ਰਹੀਆਂ ਹਨ। ਥਪਕੀ ਤੇ ਉਸ ਦੇ ਬੌਸ ਧਰੁਵ ਵਿਚਾਲੇ ਕੁਛ ਕੁਛ ਹੋ ਰਿਹਾ ਹੈ।
ਉਥੇ ਸੀਰੀਅਲ ਰਿਪੋਰਟਰਸ 'ਚ ਵੀ ਜੂਨੀਅਰ ਰਿਪੋਰਟਰ ਅਨਨਿਆ ਆਪਣੇ ਸੀਨੀਅਰ ਐਂਕਰ ਕਬੀਰ ਨਾਲ ਪਿਆਰ ਕਰਨ ਲੱਗਦੀ ਹੈ। ਦ੍ਹੋਾਂ ਵਿਚਾਲੇ ਇਸ਼ਕ ਸਿਰੇ ਚੜ੍ਹ ਰਿਹਾ ਹੈ।
ਅਜੀਬ ਦਾਸਤਾਂ ਹੈ ਯੇ 'ਚ ਵੀ ਕੁਝ ਅਜਿਹਾ ਹੀ ਹੋਇਆ ਹੈ। ਸ਼ੋਭਾ ਜਿਸ ਆਫਿਸ 'ਚ ਕੰਮ ਕਰਦੀ ਹੈ, ਉਥੇ ਉਸ ਦੇ ਬੌਸ ਵਿਕਰਮ ਨਾਲ ਉਸ ਦੀ ਚੰਗੀ ਦੋਸਤੀ ਹੋ ਜਾਂਦੀ ਹੈ ਤੇ ਜੋ ਜ਼ਾਹਿਰ ਹੈ ਹੌਲੀ-ਹੌਲੀ ਪਿਆਰ 'ਚ ਬਦਲ ਜਾਂਦੀ ਹੈ।
ਸੀਰੀਅਲ ਗੀਤ 'ਚ ਕਰਮਚਾਰੀ ਤੇ ਬੌਸ ਵਿਚਾਲੇ ਦੀ ਲਵ ਸਟੋਰੀ ਨੇ ਇਸ ਸੀਰੀਅਲ ਨੂੰ ਸੁਪਰਹਿੱਟ ਬਣਾ ਦਿੱਤਾ ਸੀ। ਬੇਚਾਰੀ ਗੀਤ ਨੂੰ ਹਰ ਵਾਰ ਮਾਨ ਨੇ ਮੁਸ਼ਕਿਲਾਂ ਤੋਂ ਬਚਾਇਆ। ਅਖੀਰ ਮਾਨ ਤੇ ਗੀਤ ਦੋਵਾਂ ਵਿਚ ਪਿਆਰ ਹੋ ਜਾਂਦਾ ਹੈ।
ਇਹੀ ਹਾਲ ਸੀਰੀਅਲ ਇਸ ਪਿਆਰ ਕੋ ਕਯਾ ਨਾਮ ਦੂੰ ਦਾ ਸੀ। ਅਰਣਵ ਤੇ ਆਫਿਸ 'ਚ ਕੰਮ ਕਰਨ ਵਾਲੀ ਖੁਸ਼ੀ ਕੋਈ ਨਾ ਕੋਈ ਗਲਤੀ ਕਰਦੀ ਹੀ ਹੈ, ਜਿਸ ਨਾਲ ਅਰਣਵ ਉਸ ਨਾਲ ਨਫਰਤ ਕਰਨ ਲੱਗਦਾ ਹੈ ਪਰ ਹਾਲਾਤ ਹੀ ਕੁਝ ਅਜਿਹੇ ਬਣਦੇ ਹਨ ਕਿ ਦੋਵਾਂ ਦਾ ਵਿਆਹ ਹੋ ਜਾਂਦਾ ਹੈ ਤੇ ਅਖੀਰ ਪਿਆਰ ਵੀ।
ਇਸ ਪਿਆਰ ਕੋ ਕਯਾ ਨਾਮ ਦੂੰ- ਏਕ ਬਾਰ ਫਿਰ 'ਚ ਵੀ ਨਿਰਦੇਸ਼ਕਾਂ ਨੇ ਇਹੀ ਕਹਾਣੀ ਰੱਖੀ। ਆਸਥਾ ਦਾ ਵਿਆਹ ਆਪਣੇ ਬੌਸ ਅਲੋਕ ਨਾਲ ਹੋ ਜਾਂਦਾ ਹੈ, ਜਿਹੜਾ ਉਸ ਤੋਂ ਬਦਲਾ ਲੈਣਾ ਚਾਹੁੰਦਾ ਹੈ ਪਰ ਅਖੀਰ ਦੋਵਾਂ ਵਿਚ ਪਿਆਰ ਹੋ ਜਾਂਦਾ ਹੈ।
ਕੁਛ ਤੋ ਲੋਗ ਕਹੇਂਗੇ 'ਚ ਵੀ ਡਾਕਟਰ ਨਿਥੀ ਆਪਣੇ ਸੀਨੀਅਰ ਡਾਕਟਰ ਆਸ਼ੂਤੋਸ਼ ਨਾਲ ਪਿਆਰ ਕਰ ਬੈਠਦੀ ਹੈ। ਦੋਵਾਂ ਦੀ ਉਮਰ 'ਚ ਵੀ ਬਹੁਤ ਫਰਕ ਹੈ ਪਰ ਫਿਰ ਵੀ ਇਹ ਪਿਆਰ ਦਾ ਮਾਮਲਾ ਹੈ।
ਇਸ ਲਿਸਟ 'ਚ ਸਭ ਤੋਂ ਅੱਗੇ ਜੇਕਰ ਕੋਈ ਹੈ ਤਾਂ ਉਹ ਹੈ ਜੱਸੀ। ਜੱਸੀ ਜੈਸੀ ਕੋਈ ਨਹੀਂ 'ਚ ਜੱਸੀ ਆਪਣੇ ਬੌਸ ਅਰਮਾਨ ਨੂੰ ਮਨ ਹੀ ਮਨ ਪਸੰਦ ਕਰਨ ਲੱਗਦੀ ਹੈ ਪਰ ਜੱਸੀ ਦੀ ਸ਼ਕਲ ਦੀ ਵਜ੍ਹਾ ਕਾਰਨ ਅਰਮਾਨ ਉਸ ਨੂੰ ਦੇਖਦੇ ਤਕ ਨਹੀਂ। ਫਿਰ ਜਦੋਂ ਜੱਸੀ ਦਾ ਮੇਕਓਵਰ ਹੁੰਦਾ ਹੈ ਤਾਂ ਅਰਮਾਨ ਨੂੰ ਜੱਸੀ ਨਾਲ ਪਿਆਰ ਹੋ ਜਾਂਦਾ ਹੈ।
ਸੰਨੀ ਲਿਓਨ ਦਾ ਅਜਿਹਾ ਹਸੀਨ ਅੰਦਾਜ਼ ਕਰ ਦੇਵੇਗਾ ਤੁਹਾਨੂੰ ਮਦਹੋਸ਼ (ਦੇਖੋ ਤਸਵੀਰਾਂ)
NEXT STORY