ਮੁੰਬਈ- ਬਾਲੀਵੁੱਡ ਅਭਿਨੇਤਰੀ ਤੇ ਮਾਡਲ ਐਵਲਿਨ ਸ਼ਰਮਾ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। 12 ਜੁਲਾਈ 1986 ਨੂੰ ਜਨਮੀ ਐਵਲਿਨ ਦਾ ਜਨਮ ਫ੍ਰੈਂਕਫਰਟ ਜਰਮਨੀ 'ਚ ਹੋਇਆ ਸੀ। ਉਸ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਯੂਕੇ 'ਚ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ। ਐਵਲਿਨ ਨੇ ਅਭਿਨੈ ਸਫਰ ਦੀ ਸ਼ੁਰੂਆਤ ਬ੍ਰਿਟਿਸ਼ ਫਿਲਮ ਟਰਨ ਲੈਫਟ ਨਾਲ ਕੀਤੀ ਸੀ। ਉਸ ਨੇ 2012 'ਚ ਫਿਲਮ ਫਰਾਮ ਸਿਡਨੀ ਵਿਦ ਲਵ ਨਾਲ ਬਾਲੀਵੁੱਡ 'ਚ ਐਂਟਰੀ ਕੀਤੀ।
ਇਸ ਤੋਂ ਇਲਾਵਾ ਉਸ ਨੇ ਫਿਲਮ ਯੇ ਜਵਾਨੀ ਹੈ ਦੀਵਾਨੀ, ਨੌਂਟਕੀ ਸਾਲਾ, ਇਸਕ, ਕੁਛ ਕੁਛ ਲੋਚਾ ਹੈ, ਇਸ਼ਕਦਾਰੀਆਂ ਸਣੇ ਹੋਰਨਾਂ ਫਿਲਮਾਂ 'ਚ ਕੰਮ ਕੀਤਾ ਹੈ। ਇਨ੍ਹਾਂ ਵਿਚ ਫਿਲਮ ਯਾਰੀਆਂ ਦੇ ਗੀਤ ਆਜ ਬਲਿਊ ਹੈ ਪਾਣੀ ਪਾਣੀ 'ਚ ਉਸ ਦਾ ਗੁਲਾਬੀ ਰੰਗ ਦੀ ਬਿਕਨੀ ਵਿਚ ਹੌਟ ਅੰਦਾਜ਼ ਦਰਸ਼ਕਾਂ ਨੂੰ ਕਾਫੀ ਪਸੰਦ ਆਇਆ ਸੀ। ਐਕਟਿੰਗ ਦੇ ਨਾਲ ਉਹ ਕਈ ਫੈਸ਼ਨ ਸ਼ੋਅਜ਼ 'ਚ ਰੈਂਪ ਵਾਕ ਕਰ ਚੁੱਕੀ ਹੈ। ਇਸ ਤੋਂ ਇਲਾਵਾ ਐਵਲਿਨ ਨੇ ਕਈ ਮੈਗਜ਼ੀਨਜ਼ ਲਈ ਫੋਟੋਸ਼ੂਟ ਕਰਵਾਏ ਹਨ। ਆਓ ਦਿਖਾਉਂਦੇ ਹਾਂ ਤੁਹਾਨੂੰ ਐਵਲਿਨ ਦੀਆਂ ਕੁਝ ਤਸਵੀਰਾਂ।
ਜਦੋਂ ਆਫਿਸ ਨੂੰ ਹੀ ਬਣਾ ਲਿਆ 'ਲਵਰ ਪੁਆਇੰਟ' ਤੇ ਬੌਸ ਨਾਲ ਕੀਤਾ ਰੋਮਾਂਸ (ਦੇਖੋ ਤਸਵੀਰਾਂ)
NEXT STORY