ਨਵੀਂ ਦਿੱਲੀ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਸ਼ੂਤੋਸ਼ ਰਾਣਾ ਨੇ ਆਮਿਰ ਖਾਨ ਦੇ ਅਸਹਿਣਸ਼ੀਲਤਾ ਸੰਬੰਧੀ ਦਿੱਤੇ ਬਿਆਨ 'ਤੇ ਉਨ੍ਹਾਂ ਦੀ ਆਲੋਚਨਾ ਨੂੰ ਗਲਤ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਆਮਿਰ ਦੇ ਬਿਆਨ 'ਤੇ ਆਲੋਚਨਾ ਕਰਨ ਦੀ ਬਜਾਏ ਉਸ ਪਿੱਛੇ ਲੁਕੇ ਕਾਰਨ ਨੂੰ ਜਾਣਨਾ ਨੂੰ ਜ਼ਰੂਰੀ ਹੈ। ਆਖਿਰ ਉਨ੍ਹਾਂ ਨੇ ਟੀ.ਵੀ. 'ਤੇ 'ਸੱਤਿਅਮੇਵ-ਜਯਤੇ' ਵਰਗੇ ਸ਼ੋਅ ਕੀਤੇ ਹਨ।
ਇਕ ਲੋਕਤੰਤਰੀ ਦੇਸ਼ ਦਾ ਨਾਗਰਿਕ ਹੋਣ ਦੇ ਨਾਅਤੇ ਇਹ ਜਾਣਨਾ ਜ਼ਰੂਰੀ ਹੈ ਕਿ ਉਨ੍ਹਾਂ ਵਰਗੇ ਵਿਅਕਤੀ ਨੇ ਇਹੋ ਜਿਹਾ ਬਿਆਨ ਕਿਉਂ ਦਿੱਤਾ? ਸੋਸ਼ਲ ਮੀਡੀਆ 'ਤੇ ਅਸਹਿਣਸ਼ੀਲਤਾ ਵਰਗੇ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕਰਨਾ ਸੰਭਵ ਨਹੀਂ ਹੈ। ਆਸ਼ੂਤੋਸ਼ ਨੇ ਅੱਗੇ ਕਿਹਾ ਕਿ ਆਪਣੇ ਪੁਰਸਕਾਰ ਵਾਪਸ ਦੇਣ ਵਾਲੇ ਸਾਹਿਤਕਾਰਾਂ ਦੇ ਮੁੱਦੇ ਨੂੰ ਰਾਜਨੀਤੀ ਦਾ ਰੰਗ ਦੇਣਾ ਗਲਤ ਹੈ।
ਰਿਹਾਨਾ ਦੇ ਨਾਂ 'ਤੇ ਲੱਗਣਗੇ 'ਕਸ਼'
NEXT STORY