ਐਂਟਰਟੇਨਮੈਂਟ ਡੈਸਕ - ਰੈਪਰ ਬਾਦਸ਼ਾਹ ਅਤੇ ਪੰਜਾਬੀ ਅਦਾਕਾਰਾ ਈਸ਼ਾ ਰਿਖੀ ਨੇ ਆਪਣੇ ਵਿਆਹ ਦੇ 5 ਮਹੀਨਿਆਂ ਬਾਅਦ ਆਪਣੇ ਤਲਾਕ ਦਾ ਐਲਾਨ ਕਰ ਦਿੱਤਾ ਹੈ। ਇਸ ਜੋੜੇ ਨੇ 2021 ਵਿੱਚ ਡੇਟਿੰਗ ਸ਼ੁਰੂ ਕੀਤੀ ਸੀ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਇੱਕ ਨਿੱਜੀ ਸਮਾਰੋਹ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਫੇਵਰੇਟ ਰੈਪਰ ਨੂੰ 30 ਸਾਲ ਬਾਅਦ ਮਿਲੇਗਾ 'ਇਨਸਾਫ਼'! ਕਾਤਲ ਨੂੰ 13 ਅਕਤੂਬਰ ਨੂੰ ਸੁਣਾਈ ਜਾਵੇਗੀ ਸਜ਼ਾ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬਾਦਸ਼ਾਹ ਦਾ ਵਿਆਹ ਜੈਸਮੀਨ ਮਸੀਹ ਨਾਲ ਹੋਇਆ ਸੀ। ਦੋਹਾਂ ਦੀ ਪਹਿਲੀ ਮੁਲਾਕਾਤ ਫੇਸਬੁੱਕ ਰਾਹੀਂ ਹੋਈ ਸੀ, ਜਿਸ ਤੋਂ ਬਾਅਦ ਉਹ ਇਕ ਕਾਮਨ ਫਰੈਂਡ ਰਾਹੀਂ ਚੰਡੀਗੜ੍ਹ ਵਿੱਚ ਇੱਕ-ਦੂਜੇ ਨੂੰ ਮਿਲੇ ਅਤੇ ਕਰੀਬ ਡੇਢ ਸਾਲ ਤੱਕ ਡੇਟ ਕਰਨ ਮਗਰੋਂ ਦੋਹਾਂ ਨੇ ਸਾਲ 2012 ਵਿੱਚ ਵਿਆਹ ਕਰਵਾ ਲਿਆ। ਇਸ ਤੋਂ ਬਾਅਦ 2017 ਵਿੱਚ ਉਨ੍ਹਾਂ ਦੇ ਘਰ ਧੀ ਜੈਸੀਮੀ ਗ੍ਰੇਸ ਮਸੀਹ ਸਿੰਘ ਨੇ ਜਨਮ ਲਿਆ ਅਤੇ 2020 ਵਿੱਚ ਦੋਹਾਂ ਨੇ ਤਲਾਕ ਲੈ ਲਿਆ। ਜੈਸਮੀਨ ਆਪਣੀ ਧੀ ਨਾਲ ਲੰਡਨ ਵਿੱਚ ਰਹਿੰਦੀ ਹੈ। ਹਾਲਾਂਕਿ ਬਾਦਸ਼ਾਹ ਅਤੇ ਜੈਸਮੀਨ ਮਿਲ ਕੇ ਧੀ ਦਾ ਪਾਲਣ-ਪੋਸ਼ਣ ਕਰ ਰਹੇ ਹਨ।
ਇਹ ਵੀ ਪੜ੍ਹੋ: 'ਮੈਨੂੰ ਨਹੀਂ ਸੀ ਪਤਾ ਮੈਂ ਮੁੜ ਪੈਰਾਂ 'ਤੇ ਖੜ੍ਹਾ ਹੋ ਸਕਾਂਗਾ'; ਬ੍ਰੇਨ ਸਟ੍ਰੋਕ ਮਗਰੋਂ ਕਿਹੋ ਜਿਹੀ ਸੀ ਰਾਹੁਲ ਰਾਏ ਦੀ ਹਾਲਤ, ਕੀਤਾ ਖੁਲਾਸਾ
ਬਾਦਸ਼ਾਹ ਦੇ ਅਫੇਅਰ
ਬਾਦਸ਼ਾਹ ਦਾ ਨਾਮ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਨਾਲ ਵੀ ਜੁੜ ਚੁੱਕਾ ਹੈ। ਸਾਲ 2024 ਵਿੱਚ, ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ ਬਾਦਸ਼ਾਹ ਅਤੇ ਹਨੀਆ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ, ਬਾਦਸ਼ਾਹ ਨੇ ਹਨੀਆ ਆਮਿਰ ਨਾਲ ਅਫੇਅਰ ਦੀਆਂ ਰਿਪੋਰਟਾਂ ਦਾ ਖੰਡਨ ਕਰਦਿਆਂ ਉਸਨੂੰ ਸਿਰਫ਼ ਇੱਕ ਚੰਗੀ ਦੋਸਤ ਦੱਸਿਆ ਸੀ। ਇਸ ਤੋਂ ਇਲਾਵਾ ਬਾਦਸ਼ਾਹ ਦਾ ਨਾਂ ਪੰਜਾਬੀ ਗਾਇਕਾ ਆਸਥਾ ਗਿੱਲ ਨਾਲ ਵੀ ਜੁੜਿਆ ਹੋਇਆ ਸੀ। ਹਾਲਾਂਕਿ, ਇਹ ਵੀ ਸਿਰਫ਼ ਇੱਕ ਅਫਵਾਹ ਹੀ ਨਿਕਲੀ।
ਇਹ ਵੀ ਪੜ੍ਹੋ: ਸੋਨਮ ਵਾਂਗਚੁਕ ਨੇ ਆਮਿਰ ਖਾਨ ਨੂੰ ਦੱਸਿਆ 'ਗਜਨੀ'; 3 Idiots ਵਾਲੇ ਬਿਆਨ ਨੂੰ ਲੈ ਕੇ ਯਾਦ ਕਰਵਾਈ ਮੁਲਾਕਾਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦੇਵਗਨ ਸਿਨੇਐਕਸ ਨੇ ਲਿਖੀ ਵਿਸਤਾਰ ਦੀ ਨਵੀਂ ਕਹਾਣੀ
NEXT STORY