ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਦਾ ਬੜੇ ਚਿਰ ਤੋਂ ਉਡੀਕਿਆ ਜਾ ਰਿਹਾ ਕੈਲੰਡਰ ਦਿਨੀਂ ਲਾਂਚ ਹੋ ਗਿਆ, ਜਿਸ 'ਚ ਬਹੁਤ ਸਾਰੇ ਬਾਲੀਵੁੱਡ ਸਿਤਾਰਿਆਂ ਨੇ ਆਪਣੇ ਜਲਵੇ ਦਿਖਾਏ ਹਨ। ਹੁਣ ਇਸ ਕੈਲੰਡਰ ਨੂੰ ਸ਼ੂਟ ਕਰਨ ਪਿੱਛੇ ਦੀਆਂ ਕੁਝ ਖਾਸ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਡੱਬੂ ਬਾਲੀਵੁੱਡ ਦੇ ਸਿਤਾਰਿਆਂ ਨਾਲ ਵੱਖੋ-ਵੱਖਰੇ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇਨ੍ਹਾਂ 'ਚ ਸ਼ਾਹਰੁਖ ਖਾਨ, ਵਿੱਦਿਆ ਬਾਲਨ, ਜੈਕਲੀਨ, ਜਾਨ ਅਬਰਾਹਿਮ, ਲੀਜ਼ਾ ਰੇਅ ਅਤੇ ਸਿਧਾਰਥ ਮਲਹੋਤਰਾ ਸਮੇਤ ਹੋਰ ਕਈ ਬਾਲੀਵੁੱਡ ਸਿਤਾਰੇ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਡੱਬੂ ਦੇ ਇਸ ਕੈਲੰਡਰ ਦੇ 17ਵੇਂ ਅੰਕ ਲਈ 24 ਬਾਲੀਵੁੱਡ ਸਿਤਾਰਿਆਂ ਨੇ ਗਲੈਮਰਸ ਅਤੇ ਹੌਟ ਸ਼ੂਟ ਕਰਵਾਇਆ ਹੈ। ਆਪ ਹੀ ਦੇਖ ਲਓ ਡੱਬੂ ਦੀ ਫਿਲਮੀ ਸਿਤਾਰਿਆਂ ਨਾਲ ਮਸਤੀ ਦੀਆਂ ਤਸਵੀਰਾਂ।
ਹਾਲੀਵੁੱਡ ਫਿਲਮ 'ਬੇਵਾਚ' 'ਚ ਨਜ਼ਰ ਆਏਗੀ ਪ੍ਰਿਯੰਕਾ
NEXT STORY