ਮੁੰਬਈ : ਮਹਾਨਾਇਕ ਅਮਿਤਾਭ ਬੱਚਨ ਦੇ ਫਾਲੋਅਰਸ ਦੀ ਗਿਣਤੀ ਫੇਸਬੁੱਕ 'ਤੇ 2.3 ਕਰੋੜ ਤੱਕ ਪਹੁੰਚ ਚੁੱਕੀ ਹੈ। ਬੱਚਨ ਇਸ ਵੇਲੇ ਆਪਣੇ ਪਰਿਵਾਰ ਨਾਲ ਮਾਲਦੀਵ 'ਚ ਹਨ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦਾ ਇਸ ਪ੍ਰਾਪਤੀ ਲਈ ਧੰਨਵਾਦ ਕੀਤਾ ਹੈ।
ਉਨ੍ਹਾਂ ਨੇ ਲਿਖਿਆ, ''2.3 ਕਰੋੜ ਫਾਲੋਅਰਸ.. ਮੈਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਸਭ ਦਾ ਧੰਨਵਾਦ.. ਇਹ ਤੁਹਾਡੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਸੀ।'' ਜ਼ਿਕਰਯੋਗ ਹੈ ਕਿ 'ਪੀਕੂ' ਦੇ ਨਾਇਕ ਦਾ ਫੇਸਬੁੱਕ ਅਕਾਊਂਟ ਪ੍ਰਸ਼ੰਸਕਾਂ ਲਈ ਉਨ੍ਹਾਂ ਨਾਲ ਜੁੜਨ ਦਾ ਮੰਚ ਹੈ। ਇਥੇ ਉਹ ਆਪਣੇ ਮਹਾਨਾਇਕ ਨਾਲ ਗੱਲਬਾਤ ਕਰ ਸਕਦੇ ਹਨ ਅਤੇ ਉਨ੍ਹਾਂ ਦੀਆਂ ਸਰਗਰਮੀਆਂ 'ਚ ਸ਼ਾਮਲ ਹੋ ਸਕਦੇ ਹਨ।
ਹਰਜ ਨਾਗਰਾ ਸਿੰਗਲ ਟਰੈਕ 'ਆਲ ਨਾਈਟ' ਨਾਲ ਚਰਚਾ 'ਚ
NEXT STORY