ਮੁੰਬਈ : ਕਿੰਗਫਿਸ਼ਰ ਏਅਰਲਾਈਨਜ਼ ਦੇ ਮਾਲਕ, ਸ਼ਰਾਬ ਕਾਰੋਬਾਰੀ ਅਤੇ ਰਾਜਸਭਾ ਦੇ ਸਾਂਸਦ ਵਿਜੇ ਵਿੱਠਲ ਮਾਲਿਆ 2 ਮਾਰਚ ਨੂੰ ਹੀ ਦੇਸ਼ ਛੱਡ ਕੇ ਦੌੜ ਜਾਣ ਕਾਰਨ ਸੁਰਖੀਆਂ 'ਚ ਹਨ। ਜਾਣਕਾਰੀ ਅਨੁਸਾਰ ਉਨ੍ਹਾਂ 'ਤੇ 17 ੂਬੈਂਕਾਂ ਦਾ ਲੱਗਭਗ 19 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ।
ਮਾਲਿਆ ਭਾਵੇਂ ਵਿਦੇਸ਼ ਚਲੇ ਜਾਣ ਕਾਰਨ ਖੂਬ ਸੁਰਖੀਆਂ 'ਚ ਹਨ ਪਰ ਇਸ ਤੋਂ ਪਹਿਲਾਂ ਵੀ ਉਨ੍ਹਾਂ ਦਾ ਕਿੰਗਫਿਸ਼ਰ ਕੈਲੰਡਰ ਜਦੋਂ ਵੀ ਲਾਂਚ ਹੁੰਦਾ ਤਾਂ ਉਹ ਮੀਡੀਆ 'ਚ ਛਾ ਜਾਂਦੇ ਸਨ।
ਬਾਲੀਵੁੱਡ ਦੀਆਂ ਕਈ ਸੁੰਦਰੀਆਂ ਨੇ ਉਨ੍ਹਾਂ ਦੇ ਕਿੰਗਫਿਸ਼ਰ ਕੈਲੰਡਰ ਕਾਰਨ ਨਾਂ ਕਮਾਇਆ ਹੈ। ਜਾਣਦੇ ਹਾਂ ਅਜਿਹੀਆਂ ਹੀ ਅਭਿਨੇਤਰੀਆਂ ਬਾਰੇ, ਜੋ ਕਿੰਗਫਿਸ਼ਰ ਕੈਲੰਡਰ 'ਚ ਆਉਣ ਤੋਂ ਬਾਅਦ ਛਾ ਗਈਆਂ। 2006 'ਚ ਦੀਪਿਕਾ ਪਾਦੁਕੋਣ ਕਿੰਗਫਿਸ਼ਰ ਕੈਲੰਡਰ ਦਾ ਹਿੱਸਾ ਰਹਿ ਚੁੱਕੀ ਹੈ। ਉਨ੍ਹਾਂ ਤੋਂ ਇਲਾਵਾ ਨਰਗਿਸ, ਕੈਟਰੀਨਾ ਕੈਫ, ਯਾਨਾ ਗੁਪਤਾ ਅਤੇ ਪ੍ਰੀਤੀ ਦੇਸਾਈ ਸਮੇਤ ਹੋਰ ਕਈ ਮਸ਼ਹੂਰ ਅਭਿਨੇਤਰੀਆਂ ਇਸ ਕੈਲੰਡਰ ਦਾ ਹਿੱਸਾ ਰਹੀਆਂ ਹਨ। ਤਸਵੀਰਾਂ 'ਚ ਦੇਖੋ ਕਿੰਗਫਿਸ਼ਰ ਕੈਲੰਡਰ 'ਤੇ ਜਲਵੇ ਦਿਖਾ ਚੁੱਕੀਆਂ ਇਨ੍ਹਾਂ ਅਭਿਨੇਤਰੀਆਂ ਨੂੰ।
ਇਸ ਅਦਾਕਾਰ ਨੂੰ ਟਾਈਗਰ ਸ਼ਰਾਫ ਮੰਨਦੇ ਹਨ ਆਪਣਾ Lucky Charm !
NEXT STORY