ਨਵੀਂ ਦਿੱਲੀ (ਬਿਊਰੋ) : ਸਾਲ 2020 ਬਾਲੀਵੁੱਡ ਲਈ ਇਕ ਬੁਰੇ ਸੁਫ਼ਨੇ ਦੀ ਤਰ੍ਹਾਂ ਰਿਹਾ ਹੈ। ਕੋਰੋਨਾ ਵਾਇਰਸ ਪੈਨਡੇਮਿਕ ਦੀ ਥਾਂ ਫ਼ਿਲਮ ਉਦਯੋਗ ’ਤੇ ਤਾਲਾਬੰਦੀ ਦੀ ਮਾਰ ਪਈ, ਉਥੇ ਹੀ ਮਨੋਰੰਜਨ ਜਗਤ ਦੀਆਂ ਬਹੁਤ ਸਾਰੀਆਂ ਹਸਤੀਆਂ ਨੂੰ ਹਮੇਸ਼ਾ ਲਈ ਗਵਾ ਦਿੱਤਾ। ਇਨ੍ਹਾਂ ’ਚ ਫ਼ਿਲਮੀ ਪਰਦੇ ਦੇ ਕੁਝ ਅਜਿਹੇ ਸਿਤਾਰੇ ਹਨ, ਜਿਨ੍ਹਾਂ ਨੂੰ ਫ਼ਿਲਮੀ ਲੋਕ ਹੀ ਨਹੀਂ ਸਗੋਂ ਆਮ ਜਨਤਾ ਵੀ ਨਹੀਂ ਭੁੱਲਾ ਸਕੀ। ਇਨ੍ਹਾਂ 'ਚ ਇਰਫ਼ਾਨ ਖ਼ਾਨ, ਰਿਸ਼ੀ ਕਪੂਰ, ਸੁਸ਼ਾਂਤ ਸਿੰਘ ਰਾਜਪੂਤ ਵਰਗੇ ਦਿੱਗਜ ਅਦਾਕਾਰ ਸ਼ਾਮਲ ਹਨ ਅਤੇ ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਸਾਜਿਦ-ਵਾਜਿਦ ਖ਼ਾਨ ਦੀ ਵੀ ਜੋੜੀ ਟੁੱਟ ਗਈ।
ਇਰਫ਼ਾਨ ਖ਼ਾਨ
ਬਾਲੀਵੁੱਡ ਅਦਾਕਾਰਾ ਇਰਫ਼ਾਨ ਖ਼ਾਨ ਨਿਊਰੋਐਂਡੋਕ੍ਰਾਈਮ ਟਿਊਮਰ ਤੋਂ ਪੀੜਤ ਸਨ। ਉਨ੍ਹਾਂ ਨੂੰ ਆਪਣੀ ਇਸ ਬਿਮਾਰੀ ਦੇ ਬਾਰੇ ਸਾਲ 2018 'ਚ ਪਤਾ ਲੱਗਿਆ ਸੀ। ਕਈ ਮਹੀਨਿਆਂ ਤਕ ਲੰਡਨ 'ਚ ਉਨ੍ਹਾਂ ਦਾ ਇਲ਼ਾਜ ਵੀ ਚੱਲਿਆ ਪਰ 29 ਅਪ੍ਰੈਲ ਨੂੰ ਉਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਰਿਸ਼ੀ ਕਪੂਰ
ਬਾਲੀਵੁੱਡ ਅਜੇ ਇਰਫ਼ਾਨ ਖ਼ਾਨ ਦੀ ਮੌਤ ਤੋਂ ਉਬਰਿਆ ਨਹੀਂ ਸੀ ਕਿ ਅਗਲੇ ਹੀ ਦਿਨ 30 ਅਪ੍ਰੈਲ ਨੂੰ ਬਾਲੀਵੁੱਡ ਦਿੱਗਜ ਰਿਸ਼ੀ ਕਪੂਰ ਦਾ ਦੇਹਾਂਤ ਹੋ ਗਿਆ। ਦੱਸ ਦੇਈਏ ਕਿ ਰਿਸ਼ੀ ਕਪੂਰ ਕੈਂਸਰ ਤੋਂ ਪੀੜਤ ਸਨ ਪਰ ਫਿਰ ਵੀ ਉਹ ਆਪਣੇ ਆਖਿਰੀ ਸਮੇਂ ਤਕ ਬਾਲੀਵੁੱਡ 'ਚ ਸਰਗਰਮ ਰਹੇ।
ਸੁਸ਼ਾਂਤ ਸਿੰਘ ਰਾਜਪੂਤ
ਸੁਸ਼ਾਂਤ ਸਿੰਘ ਰਾਜਪੂਤ ਦੇ ਪ੍ਰਸ਼ੰਸਕਾਂ ਲਈ ਉਨ੍ਹਾਂ ਦੀ ਮੌਤ 'ਤੇ ਯਕੀਨ ਕਰਨਾ ਥੋੜ੍ਹਾ ਮੁਸ਼ਕਲ ਸੀ। ਸੁਸ਼ਾਂਤ 14 ਜੂਨ ਨੂੰ ਆਪਣੇ ਬਾਂਦਰਾ ਅਪਾਰਟਮੈਂਟ 'ਚ ਮ੍ਰਿਤਕ ਪਾਏ ਗਏ ਸਨ। ਸੁਸ਼ਾਂਤ ਨੇ ਸਾਲ 2013 'ਚ ਫਿਲਮ 'ਕਾਈ ਪੋ ਚੇ' ਤੋਂ ਬਾਲੀਵੁੱਡ 'ਚ ਐਂਟਰੀ ਕੀਤੀ ਸੀ, ਇਸ ਤੋਂ ਪਹਿਲਾਂ ਉਹ ਟੀਵੀ ਸ਼ੋਜ਼ 'ਚ ਕੰਮ ਕਰਦੇ ਸਨ।
ਵਾਜਿਦ ਖ਼ਾਨ
ਬਾਲੀਵੁੱਡ ਦੀ ਮਸ਼ਹੂਰ ਸਾਜਿਦ-ਵਾਜਿਦ ਦੀ ਜੋੜੀ ਇੰਡਸਟਰੀ 'ਚ ਮਿਊਜ਼ਿਕ ਲਈ ਫੇਮਸ ਸੀ ਪਰ 1 ਜੂਨ ਨੂੰ ਇਹ ਜੋੜੀ ਟੁੱਟ ਗਈ। ਦੱਸ ਦੇਈਏ ਕਿ ਆਪਣੇ ਮੌਤ ਤੋਂ ਕੁਝ ਦਿਨ ਪਹਿਲਾਂ ਵਾਜਿਦ ਨੇ ਕਿਡਨੀ ਟਰਾਂਸਪਲਾਂਟ ਕਰਵਾਈ ਸੀ ਤੇ ਉਨ੍ਹਾਂ ਦੀ ਕਿਡਨੀ 'ਚ ਸੰਕ੍ਰਮਣ ਹੋ ਗਿਆ ਸੀ ਤੇ ਉਹ ਵੈਂਟੀਲੇਂਟਰ 'ਤੇ ਸਨ।
ਬਾਸੂ ਚੈਟਰਜੀ
ਬਾਲੀਵੁੱਡ ਦੇ ਮਹਾਨ ਨਿਰਦੇਸ਼ਕ ਬਾਸੂ ਚਟਰਜੀ ਦਾ ਦੇਹਾਂਤ 4 ਜੂਨ ਨੂੰ 90 ਸਾਲ ਦੀ ਉਮਰ ਚ ਹੋਇਆ। ਬਾਸੂ ਚਟਰਜੀ ਨੂੰ ਹਿੰਦੀ ਫਿਲਮਾਂ ਨਾਲ-ਨਾਲ ਬੰਗਾਲੀ ਫਿਲਮਾਂ 'ਤੇ ਟੀਵੀ ਸੀਰੀਅਲਾਂ ਲਈ ਜਾਣਾ ਜਾਦਿਆ ਸੀ।
ਜਗਦੀਪ
ਕਾਮੇਡੀਅਨ ਜਗਦੀਪ, ਜਿਨ੍ਹਾਂ ਨੇ ਆਪਣੇ ਸ਼ਾਨਦਾਰ ਕਰੀਅਰ 'ਚ ਕਈ ਤਰ੍ਹਾਂ ਦੇ ਕਿਰਦਾਰਾਂ ਨਾਲ ਕਰੋੜਾਂ ਭਾਰਤੀਆਂ ਦਾ ਮੰਨੋਰਜੰਨ ਕੀਤਾ ਸੀ, ਉਨ੍ਹਾਂ ਦਾ ਦੇਹਾਂਤ 9 ਜੁਲਾਈ ਨੂੰ ਹੋਇਆ।
ਸਰੋਜ ਖ਼ਾਨ
ਬਾਲੀਵੁੱਡ ਦੀ ਦਿੱਗਜ ਕੋਰੀਓਗ੍ਰਾਫਰ ਸਰੋਜ਼ ਖ਼ਾਨ ਦਾ ਦੇਹਾਂਤ 2 ਜੁਲਾਈ ਨੂੰ ਕਾਰਡਿਕ ਅਰਸੈਟ ਕਾਰਨ ਹੋਇਆ। ਸਰੋਜ਼ ਖ਼ਾਨ ਬਾਲ ਕਲਾਕਾਰ ਦੇ ਰੂਪ 'ਚ ਫਿਲਮ ਜਗਤ ਨਾਲ ਜੁੜੀ ਸੀ।
ਆਸਿਫ ਬਸਰਾ
ਕਈ ਹਿੰਦੀ ਫਿਲਮਾਂ 'ਚ ਯਾਦਗਾਰ ਚੱਰਿਤਰ ਕਿਰਦਾਰ ਨਿਭਾਉਣ ਵਾਲੇ ਬਾਲੀਵੁੱਡ ਅਦਾਕਾਰ ਆਸਿਫ ਬਸਰਾ ਨੂੰ 12 ਨਵੰਬਰ ਨੂੰ ਧਰਮਸ਼ਾਲਾ 'ਚ ਮ੍ਰਿਤਕ ਪਾਇਆ ਗਿਆ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ?ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।
ਹੁਣ ਇਸ ਵੀਡੀਓ 'ਤੇ ਟ੍ਰੋਲ ਹੋਈ ਭਾਰਤੀ ਸਿੰਘ, ਲੋਕ ਬੋਲੇ 'ਅਰੇ ਇਹ ਸੈਨੇਟਾਈਜ਼ਰ ਹੈ ਡਰੱਗਸ ਨਹੀਂ'
NEXT STORY