ਵੈੱਬ ਡੈਸਕ- ਪ੍ਰਿਯੰਕਾ ਚੋਪੜਾ ਨਾ ਸਿਰਫ਼ ਫਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੈ, ਸਗੋਂ ਉਹ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਇਹੀ ਕਾਰਨ ਹੈ ਕਿ ਲੋਕ ਅਦਾਕਾਰਾ ਨਾਲ ਜੁੜੇ ਅਪਡੇਟਸ ਦਾ ਵੀ ਇੰਤਜ਼ਾਰ ਕਰਦੇ ਹਨ।
ਹਾਲ ਹੀ ਵਿੱਚ 'ਸੀਟਾਡੇਲ ਫੇਮ ਅਦਾਕਾਰਾ ਰੈੱਡ ਸੀ ਫਿਲਮ ਫੈਸਟੀਵਲ' ਵਿੱਚ ਸ਼ਾਮਲ ਹੋਈ ਸੀ।ਇਸ ਈਵੈਂਟ 'ਚ ਉਹ ਆਪਣੇ ਪਾਰਟਨਰ ਨਾਲ ਪਹੁੰਚੀ। ਅਦਾਕਾਰਾ ਨੇ ਇਸ ਈਵੈਂਟ ਲਈ ਗੋਲਡਨ ਬਾਡੀਕੋਨ ਕੈਰੀ ਕੀਤਾ ਜਿਸ ਵਿੱਚ ਉਹ ਕਿਸੇ ਗੁੱਡੀ ਤੋਂ ਘੱਟ ਨਹੀਂ ਲੱਗ ਰਹੀ ਸੀ।
ਕਲੀਓਪੇਟਰਾ ਨਾਲ ਹੋਈ ਪ੍ਰਿਯੰਕਾ ਚੋਪੜਾ ਦੀ ਤੁਲਨਾ
ਪ੍ਰਿਯੰਕਾ ਚੋਪੜਾ ਨੇ ਈਵੈਂਟ ਦੀਆਂ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ। ਇਸ ਦਿੱਖ ਨੂੰ ਖ਼ਾਸ ਬਣਾਉਣ ਲਈ ਉਸ ਨੇ ਆਫ ਸ਼ੋਲਡਰ ਪੀਸ ਪਹਿਨਿਆ ਸੀ ਜਿਸ 'ਤੇ ਇੱਕ ਪਿਆਰਾ ਗੁਲਾਬ ਬਣਿਆ ਹੋਇਆ ਸੀ। ਇਸ ਦੇ ਨਾਲ ਉਸ ਨੇ ਬ੍ਰਾਊਨ ਸ਼ੇਡ ਮੇਕਅੱਪ 'ਤੇ ਮੈਚਿੰਗ ਡੈਂਗਲਰ ਈਅਰਰਿੰਗਸ, ਰਿੰਗਸ ਤੇ ਸਟੀਲੇਟੋਸ ਪੇਅਰ ਕੀਤੇ।
ਹੇਅਰਸਟਾਈਲ ਦੀ ਗੱਲ ਕਰੀਏ ਤਾਂ ਉਹ ਵੀ ਪਹਿਰਾਵੇ 'ਚ ਗਲੈਮਰ ਵਧਾ ਰਿਹਾ ਸੀ। ਤਸਵੀਰ ਦੇ ਕੈਪਸ਼ਨ 'ਚ ਪ੍ਰਿਯੰਕਾ ਨੇ ਲਿਖਿਆ, 'ਇਸ ਵੰਡਰਫੁੱਲ 'ਰੈੱਡ ਸੀ ਫਿਲਮ ਫੈਸਟੀਵਲ' ਲਈ ਧੰਨਵਾਦ। ਸਾਰੇ ਜੇਤੂਆਂ ਤੇ ਭਾਗ ਲੈਣ ਵਾਲਿਆਂ ਨੂੰ ਵਧਾਈ।ਅਦਾਕਾਰਾ ਦਾ ਇਹ ਰੂਪ ਹੁਣ ਹਰ ਕਿਸੇ ਦੇ ਹੋਸ਼ ਉਡਾ ਰਿਹਾ ਹੈ।
ਅਦਾਕਾਰਾ ਦੀ ਪੋਸਟ 'ਤੇ ਕੁਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ਤੁਹਾਨੂੰ ਕਲੀਓਪੇਟਰਾ ਦਾ ਰੋਲ ਪਲੇਅ ਕਰਨਾ ਚਾਹੀਦਾ ਹੈ।
ਇਸ ਐਵਾਰਡ ਨਾਲ ਸਨਮਾਨਿਤ ਹੋਈ ਗਲੋਬਲ ਆਈਕਨ
ਪ੍ਰਿਯੰਕਾ ਨੇ ਦੱਸਿਆ ਕਿ ਉਸ ਨੇ ਹਮੇਸ਼ਾ ਇਸ ਵਿਸ਼ਵਾਸ ਨੂੰ ਕਾਇਮ ਰੱਖਿਆ ਹੈ ਕਿ ਮਨੋਰੰਜਨ ਦੀ ਵਿਸ਼ਵਵਿਆਪੀ ਸ਼ਕਤੀ ਲੋਕਾਂ ਨੂੰ ਜੋੜਨ ਦੀ ਤਾਕਤ ਰੱਖਦੀ ਹੈ। ਉਸ ਨੇ ਇਹ ਵੀ ਕਿਹਾ, 'ਮੈਂ ਦੁਨੀਆ ਵਿੱਚ ਦੱਸੀਆਂ ਗਈਆਂ ਸ਼ਾਨਦਾਰ ਕਹਾਣੀਆਂ ਤੇ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਲਈ ਉਨ੍ਹਾਂ ਦੀ ਵਚਨਬੱਧਤਾ ਲਈ ਰੈੱਡ ਸੀ ਟੀਮ ਦੀ ਪ੍ਰਸ਼ੰਸਾ ਕਰਦੀ ਹਾਂ।
ਪ੍ਰਿਯੰਕਾ ਚੋਪੜਾ ਨੂੰ 'ਰੈੱਡ ਸੀਅ ਫਿਲਮ ਫੈਸਟੀਵਲ' ’ਚ ਖ਼ਾਸ ਸਨਮਾਨ
NEXT STORY