ਚੰਡੀਗੜ੍ਹ (ਬਿਊਰੋ) - ਬਾਲੀਵੁੱਡ ਦੀ ਸੁਪਰ ਸਟਾਰ ਗਾਇਕਾ ਨੇਹਾ ਕੱਕੜ ਜਿਸ ਦਾ ਹਿੰਦੀ ਫ਼ਿਲਮੀ ਜਗਤ ਤੋਂ ਲੈ ਕੇ ਪੰਜਾਬੀ ਮਿਊਜ਼ਿਕ ਜਗਤ ਵਿਚ ਪੂਰਾ ਬੋਲ ਬਾਲਾ ਹੈ। ਅੱਜ ਬਾਲੀਵੁੱਡ ਜਗਤ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਦਾ ਜਨਮਦਿਨ ਹੈ। ਉਨ੍ਹਾਂ ਦੇ ਪਤੀ ਰੋਹਨਪ੍ਰੀਤ ਸਿੰਘ ਨੇ ਆਪਣੀ ਪਤਨੀ ਨੂੰ ਪਿਆਰੀ ਜਿਹੀ ਪੋਸਟ ਪਾ ਕੇ ਬਰਥਡੇ ਵਿਸ਼ ਕੀਤਾ ਹੈ। ਰੋਹਨਪ੍ਰੀਤ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਨੇਹਾ ਕੱਕੜ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, 'Hey My Love My Queen & The @nehakakkar 👸🏻❤️ ਅੱਜ ਤੁਹਾਡਾ ਜਨਮਦਿਨ ਹੈ 🎂 ਮੈਂ ਕਹਿਣਾ ਚਾਹੁੰਦਾ ਹੈ ਕਿ ਜਿੰਨਾ ਖ਼ਿਆਲ ਮੈਂ ਹੁਣ ਤੱਕ ਕੀਤਾ ਹੈ, ਆਉਣ ਵਾਲੇ ਹਰ ਦਿਨ ਮੈਂ ਇਸ ਤੋਂ ਵੀ ਜ਼ਿਆਦਾ ਖ਼ਿਆਲ ਰੱਖਾਂਗਾ … ਤੁਸੀਂ ਮੈਨੂੰ ਹਰ ਅੰਦਾਜ਼ ਵਿਚ ਪਿਆਰੇ ਲੱਗਦੇ ਹੋ...ਮੈਂ ਵਾਅਦਾ ਕਰਦਾ ਹਾਂ ਮੈਂ ਤੁਹਾਨੂੰ ਹਰ ਖੁਸ਼ੀ ਦੇਵਾਂਗਾ। ਮੈਨੂੰ ਮਾਣ ਹੈ ਕਿ ਮੈਂ ਤੁਹਾਡਾ ਪਤੀ ਹਾਂ ..I Promise to Love You Each and Every Minute of Our Lives. Happy Birthday My Love. 🎂❤️..ਮੈਨੂੰ ਉਮੀਦ ਹੈ ਕਿ ਤੁਸੀਂ ਜਦੋਂ ਇਹ ਪੜ੍ਹੋਗੇ ਤਾਂ ਤੁਹਾਡੇ ਚਿਹਰੇ 'ਤੇ ਮੁਸਕਾਨ ਹੋਵੇਗੀ!! I always feel Blessed when you are Next to Me. You are Forever Mine!!!!👸🏻❤️ God Bless You Nehu My Queen❤️❤️❤️❤️।' ਰੋਹਨਪ੍ਰੀਤ ਵਲੋਂ ਸਾਂਝੀ ਕੀਤੀ ਇਹ ਪੋਸਟ ਦਰਸ਼ਕਾਂ ਨੂੰ ਖ਼ੂਬ ਪਸੰਦ ਆ ਰਹੀ ਹੈ। ਵੱਡੀ ਗਿਣਤੀ ਵਿਚ ਇਸ ਪੋਸਟ 'ਤੇ ਲਾਈਕਸ ਆ ਚੁੱਕੇ ਹਨ। ਪ੍ਰਸ਼ੰਸਕ ਵੀ ਕੁਮੈਂਟ ਕਰਕੇ ਨੇਹਾ ਕੱਕੜ ਨੂੰ ਬਰਥਡੇ ਵਿਸ਼ ਕਰ ਰਹੇ ਹਨ।
ਦੱਸ ਦਈਏ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦੀ ਇਸ ਜੋੜੀ ਨੂੰ ਸੋਸ਼ਲ ਮੀਡੀਆ 'ਤੇ ਖ਼ੂਬ ਪਸੰਦ ਕੀਤਾ ਜਾਂਦਾ ਹੈ। ਨੇਹਾ ਨੇ 24 ਅਕਤੂਬਰ, 2020 ਨੂੰ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਨਾਲ ਵਿਆਹ ਕਰਵਾਇਆ ਹੈ। ਦੋਵਾਂ ਦੇ ਵਿਆਹ ਨੇ ਸਾਰਿਆਂ ਨੂੰ ਸਰਪ੍ਰਾਈਜ਼ ਕੀਤਾ ਸੀ। ਨੇਹਾ ਆਪਣੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਮਾਣ ਰਹੀ ਹੈ। ਉਸ ਦੇ ਪਤੀ ਰੋਹਨਪ੍ਰੀਤ ਸਿੰਘ ਕਈ ਮਿਊਜ਼ਿਕ ਵੀਡੀਓਜ਼ ਵੀ ਰਿਲੀਜ਼ ਕਰ ਚੁੱਕੇ ਹਨ।
ਦੱਸਣਯੋਗ ਹੈ ਕਿ 90 ਦੇ ਦਹਾਕੇ ਵਿਚ ਨੇਹਾ ਦਾ ਪਰਿਵਾਰ ਰਿਸ਼ੀਕੇਸ਼ ਤੋਂ ਦਿੱਲੀ ਸ਼ਿਫਟ ਹੋਇਆ। ਇਥੇ ਨੇਹਾ ਨੇ ਗਾਇਕੀ ਵਿਚ ਆਪਣੀ ਕਿਸਮਤ ਅਜ਼ਮਾਈ। ਉਦੋਂ ਵੀ ਉਸ ਦੇ ਆਰਥਿਕ ਹਾਲਾਤ ਠੀਕ ਨਹੀਂ ਸਨ। ਪਰਿਵਾਰ ਦੀ ਮਦਦ ਕਰਨ ਲਈ ਨੇਹਾ ਨੇ 4 ਸਾਲ ਦੀ ਉਮਰ ਵਿਚ ਲੋਕ ਇਵੈਂਟਸ ਤੇ ਜਗਰਾਤਿਆਂ ਵਿਚ ਗਾਉਣਾ ਸ਼ੁਰੂ ਕੀਤਾ।
ਨੇਹਾ ਨਾਲ ਉਸ ਦੇ ਭਰਾ-ਭੈਣ ਵੀ ਜਗਰਾਤਿਆਂ ਵਿਚ ਗਾਉਂਦੇ ਸਨ। ਨੇਹਾ ਇਕ ਦਿਨ ਵਿਚ 4-5 ਜਗਰਾਤੇ ਅਟੈਂਡ ਕਰਦੀ ਸੀ। ਫਿਰ 2004 ਵਿਚ ਨੇਹਾ ਆਪਣੇ ਭਰਾ ਟੋਨੀ ਨਾਲ ਮੁੰਬਈ ਆਈ। 2006 ਵਿਚ 18 ਸਾਲ ਦੀ ਉਮਰ ’ਚ ਨੇਹਾ ਨੇ ‘ਇੰਡੀਅਨ ਆਈਡਲ 2’ ਲਈ ਆਡੀਸ਼ਨ ਦਿੱਤਾ। ਜਿਥੇ ਉਹ ਜਲਦ ਹੀ ਐਲੀਮੀਨੇਟ ਹੋ ਗਈ ਸੀ। ਇਸ ਤੋਂ ਬਾਅਦ ਵੀ ਨੇਹਾ ਨੂੰ ਬਾਲੀਵੁੱਡ ਵਿਚ ਕੰਮ ਨਹੀਂ ਮਿਲਿਆ। ਉਸ ਨੂੰ ਜੈ ਮਾਤਾ ਦੀ ਗਰਲ ਤਕ ਕਿਹਾ ਜਾਂਦਾ ਸੀ। ਨੇਹਾ ਦੇ ਇਸ ਵਿਚਾਲੇ ਕਈ ਗੀਤ ਆਏ ਪਰ ਕੋਈ ਵੀ ਉਸ ਨੂੰ ਵੱਡਾ ਮੁਕਾਮ ਨਹੀਂ ਦੇ ਸਕਿਆ। ਨੇਹਾ ਨੇ ਅਦਾਕਾਰੀ ਵਿਚ ਵੀ ਡੈਬਿਊ ਕੀਤਾ ਪਰ ਸਫਲਤਾ ਨਹੀਂ ਮਿਲੀ।
ਨੋਟ - ਨੇਹਾ ਕੱਕੜ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦੱਸੋ।
ਦਿਲਕਸ਼ ਅਦਾਵਾਂ ਬਿਖੇਰਦੀ ਨਜ਼ਰ ਆਈ ਸ਼ਹਿਨਾਜ਼ ਗਿੱਲ, ਸੋਸ਼ਲ ਮੀਡੀਆ ‘ਤੇ ਛਾਈਆਂ ਤਸਵੀਰਾਂ
NEXT STORY