ਮੁੰਬਈ : ਬਾਲੀਵੁੱਡ ਸਿਤਾਰਿਆਂ ਪਿੱਛੇ ਤਾਂ ਹਰ ਕੋਈ ਕ੍ਰੇਜ਼ੀ ਹੁੰਦਾ ਹੈ ਪਰ ਇਹ ਸਿਤਾਰੇ ਵੀ ਕਿਸੇ ਦੇ ਦੀਵਾਨੇ ਹਨ, ਜਿਨ੍ਹਾ ਦੇ ਪਿਆਰ ਨੇ ਉਨ੍ਹਾਂ ਨੂੰ ਇਸ ਫਿਲਮ ਇੰਡਸਟਰੀ ਵੱਲ ਆਕਰਸ਼ਿਤ ਕੀਤਾ ਹੈ। ਇਸ ਸੂਚੀ 'ਚ ਬਾਲੀਵੁੱਡ ਸਿਤਾਰੇ ਅਮਿਤਾਭ ਬੱਚਨ, ਦੀਪਿਕਾ ਪਾਦੁਕੋਣ, ਰਣਵੀਰ ਸਿੰਘ ਅਤੇ ਕੈਟਰੀਨਾ ਕੈਫ ਵਰਗੇ ਵੱਡੇ ਸਿਤਾਰਿਆਂ ਦੇ ਨਾਂ ਸ਼ਾਮਲ ਹਨ।
ਅੱਜ ਅਸੀਂ ਤੁਹਾਨੂੰ ਇਨ੍ਹਾਂ ਮਸ਼ਹੂਰ ਬਾਲੀਵੁੱਡ ਸਿਤਾਰਿਆਂ ਦੇ ਮਨਪਸੰਦ ਅਭਿਨੇਤਾਵਾਂ ਬਾਰੇ ਦੱਸਣ ਜਾ ਰਹੇ ਹਾਂ—
ਦੀਪਿਕਾ ਪਾਦੁਕੋਣ-ਹੇਮਾ ਮਾਲਿਨੀ : ਦੀਪਿਕਾ ਦਾ ਫਿਲਮਾਂ 'ਚ ਆਉਣ ਤੋਂ ਪਹਿਲਾਂ ਉਨ੍ਹਾਂ ਦੀ ਮਨਪਸੰਦ ਅਦਾਕਾਰਾ ਹੇਮਾ ਮਾਲਿਨੀ ਸੀ। ਦੀਪਿਕਾ ਨੇ ਕਿਹਾ ਸ਼ਾਇਦ ਹੀ ਉਨ੍ਹਾਂ ਤੋਂ ਵੱਧ ਖੂਬਸੂਰਤ ਅਦਾਕਾਰਾ ਕੋਈ ਹੋਰ ਹੋਵੇ। ਦੀਪਿਕਾ ਨੇ ਕਿਹਾ, ''ਉਹ ਬਹੁਤ ਖੂਬਸੂਰਤ ਹੈ, ਇਸ ਲਈ ਉਨ੍ਹਾਂ ਨੂੰ 'ਡ੍ਰੀਮ ਗਰਲ' ਦਾ ਖਿਤਾਬ ਮਿਲਿਆ ਹੈ। ਬਚਪਨ 'ਚ ਮੈਂ ਉਨ੍ਹਾਂ ਦੀ ਹਰ ਇਕ ਫਿਲਮ ਦੇਖਿਆ ਕਰਦੀ ਸੀ। ਹੇਮਾ ਜੀ ਤੋਂ ਇਲਾਵਾ ਐਸ਼ਵਰਿਆ ਰਾਏ ਬੱਚਨ ਵੀ ਮੈਨੂੰ ਬੇਹੱਦ ਪਸੰਦ ਹੈ। ਇਨ੍ਹਾਂ ਦੋਹਾਂ ਅਦਾਕਾਰਾਂ ਤੋਂ ਹੀ ਉਤਸ਼ਾਹਿਤ ਹੋ ਕੇ ਹੀ ਮੈਂ ਬਾਲੀਵਵੁੱਡ 'ਚ ਆਉਣ ਦਾ ਫੈਸਲਾ ਲਿਆ ਸੀ।
ਰਣਵੀਰ ਸਿੰਘ-ਗੋਵਿੰਦਾ : ਰਣਵੀਰ ਨੇ ਕਿਹਾ, ''ਮੈਂ ਬਾਲੀਵੁੱਡ ਅਦਾਕਾਰ ਗੋਵਿੰਦਾ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ। ਮੇਰੀ ਮਾਂ ਮੇਰੇ ਹਰ ਜਨਮਦਿਨ 'ਤੇ ਗੋਵਿੰਦਾ ਦੇ ਗੀਤ 'ਤੇ ਡਾਂਸ ਕਰਵਾਇਆ ਕਰਦੀ ਸੀ। ਮੈਂ ਉਨ੍ਹਾਂ ਦੀਆਂ ਹੀ ਫਿਲਮਾਂ ਦੇਖ ਕੇ ਵੱਡਾ ਹੋਇਆ ਹਾਂ। ਫਿਲਮ 'ਕਿਲ-ਦਿਲ' 'ਚ ਜਦੋਂ ਮੈਨੂੰ ਉਨ੍ਹਾਂ ਨਾ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਮੇਰੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ। ਮੈਂ ਜਦੋਂ ਉਨ੍ਹਾਂ ਨਾਲ ਸ਼ਾਟ ਦਿੰਦਾ ਸੀ ਤਾਂ ਉਨ੍ਹਾਂ ਨੂੰ ਦੇਖਣ ਦੇ ਚੱਕਰ 'ਚ ਮੈਂ ਆਪਣੇ ਸੰਵਾਦ ਹੀ ਵੀ ਭੁੱਲ ਜਾਂਦਾ ਸੀ।''
ਅਮਿਤਾਭ ਬੱਚਨ-ਵਹੀਦਾ ਰਹਿਮਾਨ : ਅਮਿਤਾਭ ਬੱਚਨ ਨੇ ਕਿਹਾ, ''ਮੈਂ ਫਿਲਮ ਇੰਡਸਟਰੀ 'ਚ ਆਉਣ ਤੋਂ ਮੈਂ ਦਲੀਪ ਸਾਹਿਬ ਅਤੇ ਅਦਾਕਾਰਾ ਵਹੀਦਾ ਰਹਿਮਾਨ ਦਾ ਬਹੁਤ ਵੱਡਾ ਪ੍ਰਸ਼ੰਸਕ ਸੀ। ਉਨ੍ਹਾਂ ਦੀ ਅਦਾਕਾਰੀ ਅਤੇ ਸਕ੍ਰੀਨ ਤੇ ਮੌਜੂਦਗੀ ਮੈਨੂੰ ਬੇਹੱਦ ਪਸੰਦ ਹੈ। ਮੈਂ ਉਨ੍ਹਾਂ ਨਾਲ ਕਈ ਫਿਲਮਾਂ 'ਚ ਕੰਮ ਕੀਤਾ ਹੈ ਅਤੇ ਉਹ ਬਿਹਤਰੀਨ ਕਲਾਕਾਰ ਹਨ।''
ਵਿੱਦਿਆ ਬਾਲਨ-ਸ਼ਾਹਰੁਖ ਖਾਨ : ਵਿਦਿਆ ਨੇ ਕਿਹਾ, ''ਸ਼ਾਹਰੁਖ ਖਾਨ ਮੇਰੇ ਆਲ ਟਾਈਮ ਫੈਵਰੇਟ ਹੀਰੋ ਰਹੇ ਹਨ। ਮੈਂ ਉਨ੍ਹਾਂ ਨਾਲ ਕਈ ਫਿਲਮਾਂ 'ਚ ਕੰਮ ਕੀਤਾ ਹੈ ਜਿਨ੍ਹਾਂ 'ਚ ਫਿਲਮ 'ਹੇ ਬੇਬੀ' ਅਤੇ 'ਕਿਸਮਤ ਕੁਨੈਕਸ਼ਨ' ਅਤੇ 'ਬਾਂਬੇ ਟਾਕੀਜ਼' ਵਰਗੀਆਂ ਫਿਲਮਾਂ ਹਨ ਇਨ੍ਹਾਂ ਫਿਲਮਾਂ 'ਚ ਮੈਂ ਥੋੜ੍ਹੇ ਸਮੇ ਲਈ ਉਨ੍ਹਾਂ ਨਾਲ ਕੰਮ ਕੀਤਾ ਹੈ। ਸ਼ਾਹਰੁਖ ਦੀ ਰੋਮਾਂਟਿਕ ਇਮੇਜ ਨੇ ਤਾਂ ਮੈਨੂੰ ਦੀਵਾਨਾ ਬਣਾ ਦਿੱਤਾ ਸੀ।''
ਕਰੀਨਾ ਕਪੂਰ-ਨਰਗਿਸ ਅਤੇ ਮੀਨਾ ਕੁਮਾਰੀ : ਕਰੀਨਾ ਨੇ ਕਿਹਾ,''ਨਰਗਿਸ ਅਤੇ ਮੀਨਾ ਕੁਮਾਰੀ ਨਾ ਸਿਰਫ ਮੇਰੀ ਮਨਪਸੰਦ ਅਦਾਕਾਰਾ ਹੈ, ਸਗੋਂ ਮੇਰੀ ਪ੍ਰੇਰਣਾ ਵੀ ਹੈ। ਇਨ੍ਹਾਂ ਦਾ ਭੋਲਾ ਚਿਹਰਾ, ਸਾਦਗੀ ਅਤੇ ਅਦਾਵਾਂ ਦੀ ਮੈਂ ਕਾਇਲ ਹਾਂ।''
ਸੋਨਮ ਕਪੂਰ-ਸਲਮਾਨ ਖਾਨ : ਸੋਨਮ ਨੇ ਕਿਹਾ, ''ਸਲਮਾਨ ਮੇਰੇ ਮਨਪਸੰਦ ਅਦਾਕਾਰ ਹਨ। ਬਚਪਨ 'ਚ ਮੈਂ ਉਨ੍ਹਾਂ ਦੀਆਂ ਫਿਲਮਾਂ ਦੇਖ ਕੇ ਉਨ੍ਹਾਂ ਨਾਲ ਪਿਆਰ ਕਰਨ ਲੱਗ ਪਈ ਸੀ। ਹੁਣੇ ਜਿਹੇ ਮੈਂ ਉਨ੍ਹਾਂ ਨਾਲ ਫਿਲਮ 'ਪ੍ਰੇਮ ਰਤਨ ਧਨ ਪਾਇਓ' ਕੀਤੀ ਹੈ। ਫਿਲਮ 'ਚ ਕੰਮ ਕਰਨ ਸਮੇਂ ਮੇਰੇ ਕੋਲ੍ਹ ਖੁਸ਼ੀ ਦਾ ਠਿਕਾਣਾ ਨਹੀਂ ਸੀ।''
ਕੈਟਰੀਨਾ ਕੈਫ-ਮਾਧੁਰੀ ਦਿਕਸ਼ਿਤ : ਕੈਟਰੀਨਾ ਕੈਫ ਨੇ ਕਿਹਾ, ''ਮੈਂ ਮਾਧੁਰੀ ਦਿਕਸ਼ਿਤ ਦੀ ਬਹੁਤ ਵੱਡੀ ਪ੍ਰਸ਼ੰਸਕ ਹਾਂ। ਮੈ ਉਨ੍ਹਾਂ ਦੀ ਉਸ ਸਮੇਂ ਦੀ ਫੈਨ ਹਾਂ ਜਦੋਂ ਮੈਂ ਲੰਦਨ 'ਚ ਰਹਿੰਦੀ ਸੀ। ਉਸ ਸਮੇਂ ਮੈ ਹਿੰਦੀ ਫਿਲਮਾਂ ਘੱਟ ਦੇਖਦੀ ਸੀ ਪਰ ਇਕ ਵਾਰ ਮੈਂ ਆਪਣੇ ਦੋਸਤ ਦੇ ਘਰ ਉਨ੍ਹਾਂ ਦੀ ਇਕ ਫਿਲਮ 'ਹਮ ਸਾਥ-ਸਾਥ ਹੈਂ' ਦੇਖੀ ਅਤੇ ਮੈਂ ਉਨ੍ਹਾਂ ਦੀ ਅਦਾਕਾਰੀ ਦੀ ਦੀਵਾਨੀ ਹੋ ਗਈ ਸੀ। ਫਿਲਮ 'ਏਕ ਥਾ ਟਾਈਗਰ' ਦੇ ਪ੍ਰਚਾਰ ਦੌਰਾਨ ਅਤੇ 'ਝਲਕ ਦਿਖਲਾ ਜਾ' ਦੇ ਸੈੱਟ 'ਤੇ ਮੈਨੂੰ ਉਨ੍ਹਾਂ ਨਾਲ ਮਿਲਣ ਦਾ ਮੌਕਾ ਮਿਲਿਆ ਅਤੇ ਮੈਂ ਮਹਿਸੂਸ ਕੀਤਾ ਕਿ ਉਹ ਇਕ ਬਿਹਤਰੀਨ ਵਿਅਰਤੀ ਵੀ ਹਨ।''
ਆਥਿਆ ਸ਼ੈਟੀ-ਸ਼ਾਹਰੁਖ ਖਾਨ : ਆਥਿਆ ਸ਼ੈਟੀ ਨੇ ਕਿਹਾ, ''ਮੈਨੂੰ ਮੇਰੇ ਪਿਤਾ ਦੇ ਦੋਸਤ ਸਲਮਾਨ ਖਾਨ ਨੇ ਫਿਲਮਾਂ 'ਚ ਲਾਂਚ ਕੀਤਾ ਹੈ ਪਰ ਮੈਂ ਸ਼ਾਹਰੁਖ ਖਾਨ ਦੀ ਬਹੁਤ ਵੱਡੀ ਪ੍ਰਸ਼ੰਸ਼ਕ ਹਾਂ। ਮੈਂ ਉਨ੍ਹਾਂ ਨਾਲ ਕੰਮ ਕਰਨ ਦੀ ਚਾਹਵਾਨ ਹਾਂ।''
ਅਭਿਸ਼ੇਕ ਬੱਚਨ-ਜ਼ੀਨਤ ਅਮਾਨ : ਅਭਿਸ਼ੇਕ ਬੱਚਨ ਨੇ ਕਿਹਾ, ''ਬਚਪਨ ਤੋਂ ਹੀ ਜ਼ੀਨਤ ਅਮਾਨ ਮੇਰੀ ਫੈਵਰੇਟ ਰਹੀ ਹੈ। ਮੈਂ ਉਨ੍ਹਾਂ ਦਾ ਇੰਨ੍ਹਾ ਵੱਡਾ ਪ੍ਰਸ਼ੰਸ ਸੀ ਕਿ ਮੈਂ ਛੋਟੇ ਹੁੰਦਿਆਂ ਆਪਣੇ ਪਿਤਾ ਅਤਾਭ ਬੱਚਨ ਨਾਲ ਉਨ੍ਹਾਂ ਦੀ ਇਕ ਝਲਕ ਦੇਖਣ ਲਈ ਜਾਂਦਾ ਹੁੰਦਾ ਸੀ। ਉਹ ਮੇਰੇ ਗੱਲ੍ਹਾਂ ਖਿਚਿਆ ਕਰਦੀ ਸੀ ਅਤੇ ਉਸ ਸਮੇਂ ਉਹ ਮੈਂਨੂੰ ਬਹੁਤ ਖੂਬਸੂਰਤ ਅਤੇ ਸੈਕਸੀ ਲੱਗਦੀ ਸੀ।''
ਲਛਮਣ ਭਾਣਾ : ਰੰਗਮੰਚ ਤੋਂ ਫਿਲਮਾਂ ਤੱਕ
NEXT STORY