ਐਂਟਰਟੇਨਮੈਂਟ ਡੈਸਕ - ਸੁਪਰੀਮ ਕੋਰਟ ਨੇ ਸੋਮਵਾਰ ਨੂੰ ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਨੂੰ 5 ਕਰੋੜ ਰੁਪਏ ਦੇ ਚੈੱਕ ਬਾਊਂਸ ਮਾਮਲੇ ਵਿੱਚ ਸਖ਼ਤ ਫਟਕਾਰ ਲਗਾਈ ਹੈ। ਅਦਾਲਤ ਨੇ ਅਦਾਕਾਰ ਵੱਲੋਂ ਵਾਰ-ਵਾਰ ਹੁਕਮਾਂ ਦੀ ਅਣਦੇਖੀ ਕਰਨ 'ਤੇ ਸ਼ਖਤ ਨਾਰਾਜ਼ਗੀ ਜਤਾਈ ਅਤੇ ਕਿਹਾ ਕਿ 'ਤੁਹਾਡੀ ਜਗ੍ਹਾ ਜੇਲ੍ਹ ਵਿੱਚ ਹੈ।' ਦੱਸ ਦੇਈਏ ਕਿ ਇਹ ਮਾਮਲਾ 'ਮੁਰਲੀ ਪ੍ਰੋਜੈਕਟਸ' ਨਾਂ ਦੀ ਨਿੱਜੀ ਕੰਪਨੀ ਨਾਲ ਜੁੜੇ ਚੈੱਕ ਬਾਊਂਸ ਕੇਸ ਦਾ ਹੈ, ਜਿਸ ਵਿੱਚ ਅਦਾਕਾਰ ਨੇ 5 ਕਰੋੜ ਰੁਪਏ ਜਮ੍ਹਾ ਕਰਾਉਣ ਦਾ ਵਾਅਦਾ ਕੀਤਾ ਸੀ ਪਰ ਉਹ ਅਜਿਹਾ ਨਹੀਂ ਕਰ ਸਕੇ। ਭਾਰਤ ਦੇ ਚੀਫ਼ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੋਇਮਾਲਿਆ ਬਾਗਚੀ ਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ ਅਦਾਕਾਰ ਨੂੰ ਇਹ ਰਕਮ 24 ਘੰਟਿਆਂ ਦੇ ਅੰਦਰ ਯਾਨੀ 6 ਅਕਤੂਬਰ 2026 ਤੱਕ ਜਮ੍ਹਾ ਕਰਾਉਣ ਦਾ ਹੁਕਮ ਦਿੱਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 7 ਅਕਤੂਬਰ 2026 ਨੂੰ ਹੋਵੇਗੀ।
ਇਹ ਵੀ ਪੜ੍ਹੋ: ਦੇਸ਼ ਬਾਰੇ 'ਬਿਆਨ' ਦੇ ਕੇ ਬੁਰੇ ਫ਼ਸੇ ਸੰਜੈ ਦੱਤ ! ਹੁਣ ਦੇਣੀ ਪਈ ਸਫ਼ਾਈ, ਜਾਣੋ ਕੀ ਹੈ ਪੂਰਾ ਮਾਮਲਾ
ਅਦਾਕਾਰ ਵੱਲੋਂ ਵਕੀਲ ਨੇ ਅਦਾਲਤ ਵਿੱਚ 50 ਲੱਖ ਰੁਪਏ ਦੇ ਡਿਮਾਂਡ ਡਰਾਫਟ ਦੀ ਕਾਪੀ ਪੇਸ਼ ਕਰਦਿਆਂ ਦੱਸਿਆ ਕਿ ਇਹ ਬੈਂਕ ਪ੍ਰਕਿਰਿਆ ਅਧੀਨ ਹੈ, ਜਿਸ 'ਤੇ ਬੈਂਚ ਨੇ ਸਵਾਲ ਚੁੱਕਦਿਆਂ ਕਿਹਾ ਕਿ ਇਸ ਦੀ ਅਸਲੀਅਤ ਬਾਰੇ ਅਦਾਲਤ ਨੂੰ ਕੋਈ ਪੁਸ਼ਟੀ ਨਹੀਂ ਹੈ। ਫਿਰ ਸ਼ਿਕਾਇਤਕਰਤਾ ਦੇ ਵਕੀਲ ਨੇ ਕਿਹਾ ਕਿ ਰਾਜਪਾਲ ਯਾਦਵ ਇੱਕ ਫਿਲਮ ਅਦਾਕਾਰ ਹੈ ਅਤੇ ਅਦਾਲਤ ਵਿੱਚ ਵੀ ਉਹ ਐਕਟਿੰਗ ਹੀ ਕਰ ਰਹੇ ਹੈ। ਇਸ 'ਤੇ ਰਾਜਪਾਲ ਯਾਦਵ ਦੇ ਵਕੀਲ ਨੇ ਜਵਾਬ ਦਿੱਤਾ ਕਿ ਸ਼ਿਕਾਇਤਕਰਤਾ ਗਰੀਬ ਨਹੀਂ ਹੈ। ਇਸ ਮਗਰੋਂ ਜਸਟਿਸ ਜੋਇਮਲਿਆ ਬਾਗਚੀ ਨੇ ਇਸ 'ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ, "ਉਹ ਤੁਹਾਡੇ ਨਾਲੋਂ ਅਮੀਰ ਹੋ ਸਕਦੇ ਹਨ, ਪਰ ਜਿੰਨੀ ਰਕਮ ਤੁਸੀਂ ਉਨ੍ਹਾਂ ਤੋਂ ਠੱਗੀ ਹੈ, ਉਸ ਹੱਦ ਤੱਕ ਉਹ ਗਰੀਬ ਹਨ। ਇਸ ਹੰਕਾਰ ਨੂੰ ਸਹੀ ਜਗ੍ਹਾ ਦਿਖਾਉਣੀ ਪਵੇਗੀ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਦੋਂ ਮੂੰਹ ਖੋਲ੍ਹਣਾ ਹੈ। ਤੁਹਾਡੀ ਜਗ੍ਹਾ ਜੇਲ੍ਹ ਵਿੱਚ ਹੈ।"
ਇਹ ਵੀ ਪੜ੍ਹੋ: ਸੰਸਦ ਦੀ ਪੌੜੀਆਂ ਚੜ੍ਹੇਗੀ ਇਕ ਹੋਰ ਮਸ਼ਹੂਰ ਅਦਾਕਾਰਾ ! BJP ਨੇ ਦਿੱਤੀ 'ਟਿਕਟ'
ਦੱਸ ਦੇਈਏ ਕਿ ਇਹ ਵਿਵਾਦ ਰਾਜਪਾਲ ਯਾਦਵ ਅਤੇ ਉਨ੍ਹਾਂ ਦੀ ਪਤਨੀ ਵੱਲੋਂ ਇੱਕ ਫਿਲਮ ਦੇ ਨਿਰਮਾਣ ਲਈ ਮੁਰਲੀ ਪ੍ਰੋਜੈਕਟਸ ਤੋਂ ਪ੍ਰਾਪਤ ਕੀਤੇ 5 ਕਰੋੜ ਰੁਪਏ ਨਾਲ ਸਬੰਧਤ ਹੈ।
ਇਹ ਵੀ ਪੜ੍ਹੋ: ਮਸ਼ਹੂਰ ਗਾਇਕਾ ਦੇ ਪਿਆਰ 'ਚ 'ਅਰੈਸਟ' ਹੋਏ FBI ਚੀਫ਼ ਕਾਸ਼ ਪਟੇਲ ! ਮੰਗਣੀ ਕਰਵਾ ਕੇ ਸ਼ੇਅਰ ਕੀਤੀ ਤਸਵੀਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਦਾਕਾਰਾ ਕੋਇਲ ਮਲਿਕ ਨੇ ਰਾਜ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਕੀਤਾ ਦਾਖਲ
NEXT STORY