ਐਂਟਰਟੇਨਮੈਂਟ ਡੈਸਕ - ਮਿਥੁਨ ਚੱਕਰਵਰਤੀ ਨੇ ਫਿਲਮ ਇੰਡਸਟਰੀ ਵਿੱਚ ਜਿਸ ਮੁਕਾਮ ਅਤੇ ਸਟਾਰਡਮ ਨੂੰ ਹਾਸਲ ਕੀਤਾ, ਉਥੋਂ ਤੱਕ ਪਹੁੰਚਣ ਦਾ ਸਫ਼ਰ ਬਹੁਤ ਹੀ ਚੁਣੌਤੀਪੂਰਨ ਸੀ। ਸ਼ੁਰੂਆਤੀ ਦਿਨਾਂ ਵਿੱਚ, ਉਨ੍ਹਾਂ ਲਈ ਗੁਜ਼ਾਰਾ ਤੋਰਨਾ ਵੀ ਇੱਕ ਚੁਣੌਤੀ ਸੀ। ਇੱਥੋਂ ਤੱਕ ਕਿ ਉਹ ਰਾਤ ਦੇ ਖਾਣੇ ਦਾ ਇੰਤਜ਼ਾਮ ਕਰਨ ਲਈ ਪਾਰਟੀਆਂ ਵਿੱਚ ਡਾਂਸ ਤੱਕ ਕਰਦੇ ਸਨ।
ਇਹ ਵੀ ਪੜ੍ਹੋ: 'ਹਨੀਮੂਨ 'ਤੇ ਇਕੱਲੀ ਗਈ ਸੀ ਸੁਨੀਤਾ'; ਦਿੱਗਜ ਅਦਾਕਾਰ ਨੇ ਸਾਲਾਂ ਬਾਅਦ ਖੋਲ੍ਹਿਆ ਵੱਡਾ ਰਾਜ਼

ਫਿਲਮ 'ਮ੍ਰਿਗਯਾ' ਵਿੱਚ ਆਪਣੇ ਡੈਬਿਊ ਤੋਂ ਬਾਅਦ, ਜਦੋਂ ਉਨ੍ਹਾਂ ਨੂੰ ਰਾਸ਼ਟਰੀ ਪੁਰਸਕਾਰ ਮਿਲਿਆ, ਤਾਂ ਬਹੁਤ ਲੋਕਾਂ ਨੇ ਇਸਨੂੰ ਉਨ੍ਹਾਂ ਦੀ ਕਿਸਮਤ ਮੰਨਿਆ ਪਰ ਅਸਲ ਵਿੱਚ, ਇਹ ਉਨ੍ਹਾਂ ਦੇ ਸੰਘਰਸ਼ ਦੀ ਸ਼ੁਰੂਆਤ ਸੀ। ਇੱਕ ਸਮਾਂ ਸੀ ਜਦੋਂ ਉਨ੍ਹਾਂ ਨੂੰ ਫੁੱਟਪਾਥ 'ਤੇ ਰਾਤਾਂ ਬਿਤਾਉਣੀਆਂ ਪਈਆਂ। ਆਪਣੇ ਹਾਲਾਤਾਂ ਤੋਂ ਨਿਰਾਸ਼ ਹੋ ਕੇ, ਮਿਥੁਨ ਨੇ ਮੁੰਬਈ ਛੱਡਣ ਅਤੇ ਊਟੀ ਵਿੱਚ ਇੱਕ ਹੋਟਲ ਕਾਰੋਬਾਰ ਸ਼ੁਰੂ ਕਰਨ ਦਾ ਫੈਸਲਾ ਵੀ ਕੀਤਾ ਸੀ। ਹਾਲਾਂਕਿ, ਕਿਸਮਤ ਨੇ ਉਨ੍ਹਾਂ ਦੇ ਲਈ ਹੋਰ ਯੋਜਨਾਵਾਂ ਬਣਾਈਆਂ ਹੋਈਆਂ ਸਨ ਅਤੇ ਉਹ ਜਲਦੀ ਹੀ ਫਿਲਮੀ ਦੁਨੀਆ ਵਿੱਚ ਵਾਪਸ ਆ ਗਏ।
ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਨੇ ਦਿੱਤਾ 'ਨੋ ਟੈਂਸ਼ਨ' ਮੰਤਰ: ਜੋ ਤੁਹਾਨੂੰ ਟੈਂਸ਼ਨ ਦੇਵੇ, ਉਸਨੂੰ ਕੱਢ ਦਿਓ 'ਬਾਹਰ'

ਗੁਜ਼ਾਰਾ ਤੋਰਨ ਲਈ ਪਾਰਟੀਆਂ ਵਿੱਚ ਡਾਂਸ ਕਰਨਾ ਪਿਆ
ਹਾਲ ਹੀ ਵਿੱਚ, ਫਰਾਹ ਖਾਨ, ਜੋ ਯੂਟਿਊਬ 'ਤੇ ਫੂਡ ਵਲੌਗ ਬਣਾਉਂਦੀ ਹੈ, ਮਿਥੁਨ ਚੱਕਰਵਰਤੀ ਦੇ ਘਰ ਗਈ। ਆਪਣੀ ਗੱਲਬਾਤ ਦੌਰਾਨ, ਦੋਵਾਂ ਨੇ ਅਦਾਕਾਰ ਦੇ ਜੀਵਨ ਅਤੇ ਉਨ੍ਹਾਂ ਦੇ ਸ਼ੁਰੂਆਤੀ ਸੰਘਰਸ਼ਾਂ ਨੂੰ ਯਾਦ ਕੀਤਾ। ਫਰਾਹ ਖਾਨ ਨੇ ਖੁਲਾਸਾ ਕੀਤਾ ਕਿ ਜਦੋਂ ਉਹ ਛੋਟੀ ਸੀ, ਤਾਂ ਉਨ੍ਹਾਂ ਦੇ ਅੰਕਲ ਕੇ.ਕੇ. ਸ਼ੁਕਲਾ ਦੀਆਂ ਪਾਰਟੀਆਂ ਵਿੱਚ ਮਿਥੁਨ ਚਕਰਵਰਤੀ ਨੂੰ ਡਾਂਸ ਲਈ ਸੱਦਿਆ ਜਾਂਦਾ ਸੀ। ਫਰਾਹ ਖਾਨ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੇ ਅੰਕਲ ਨੂੰ ਮਿਥੁਨ ਦਾ ਡਾਂਸ ਬਹੁਤ ਪਸੰਦ ਸੀ। ਉਹ ਡਾਂਸ ਕਰਨ ਦੇ ਬਦਲੇ ਕੋਈ ਫੀਸ ਨਹੀਂ ਲੈਂਦੇ ਸਨ, ਸਗੋਂ ਇਸ ਦੇ ਬਦਲੇ ਉਨ੍ਹਾਂ ਨੂੰ ਰਾਤ ਦਾ ਖਾਣਾ ਮਿਲ ਜਾਂਦਾ ਸੀ। ਫਰਾਹ ਦੇ ਅਨੁਸਾਰ, ਲੋਕ ਅੱਜਕੱਲ੍ਹ "ਸੰਘਰਸ਼" ਸ਼ਬਦ ਦੀ ਵਰਤੋਂ ਆਸਾਨੀ ਨਾਲ ਕਰ ਲੈਂਦ ਹਨ, ਪਰ ਅਸਲੀ ਸੰਘਰਸ਼ ਇਹੀ ਹੁੰਦਾ ਹੈ।
ਇਹ ਵੀ ਪੜ੍ਹੋ: 30 ਸਾਲ ਦੀ ਉਮਰ 'ਚ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਛੱਡੀ ਦੁਨੀਆ, ਮੌਤ ਤੋਂ ਇੱਕ ਦਿਨ ਪਹਿਲਾਂ...

ਫੁੱਟਪਾਥ 'ਤੇ ਸੌਣਾ ਪਿਆ
ਗੱਲਬਾਤ ਦੌਰਾਨ, ਮਿਥੁਨ ਨੇ ਆਪਣੇ ਮੁਸ਼ਕਲ ਦਿਨਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਸੰਘਰਸ਼ ਆਮ ਮੁਸ਼ਕਲਾਂ ਨਾਲੋਂ ਕਿਤੇ ਜ਼ਿਆਦਾ ਔਖਾ ਸੀ। ਮਿਥੁਨ ਨੇ ਦੱਸਿਆ, ਕਿ ਉਹ ਸੜਕਾਂ, ਪਾਰਕਾਂ, ਅਤੇ ਫੁੱਟਪਾਥਾਂ 'ਤੇ ਸੌਂਦੇ ਸਨ। ਦਿਨ ਭਰ ਕੰਮ ਕਰਨ ਬਾਅਦ, ਜਦੋਂ ਉਹ ਥੱਕ ਜਾਂਦੇ ਸਨ, ਤਾਂ ਉਨ੍ਹਾਂ ਨੂੰ ਜਿੱਥੇ ਵੀ ਜਗ੍ਹਾ ਮਿਲਦੀ, ਉਹ ਉੱਥੇ ਹੀ ਸੌਂ ਜਾਂਦੇ ਸਨ। ਕਈ ਵਾਰ ਉਨ੍ਹਾਂ ਨੂੰ ਪਤਾ ਨਹੀਂ ਲੱਗਦਾ ਸੀ ਕਿ ਉਨ੍ਹਾਂ ਨੂੰ ਕਦੋਂ ਫੁੱਟਪਾਥ 'ਤੇ ਨੀਂਦ ਆ ਗਈ ਅਤੇ ਜਦੋਂ ਅੱਖ ਖੁੱਲ੍ਹਦੀ ਸੀ ਉਦੋਂ ਉਨ੍ਹਾਂ ਨੂੰ ਪਤਾ ਲੱਗਦਾ ਸੀ ਕਿ ਉਹ ਕਿੱਥੇ ਪਏ ਹੋਏ ਹਨ।
ਇਹ ਵੀ ਪੜ੍ਹੋ: 'ਕੋਈ ਕੋ-ਸਟਾਰ ਇੰਨੀਆਂ ਪ੍ਰਾਈਵੇਟ ਗੱਲਾਂ ਕਿਵੇਂ ਜਾਣ ਸਕਦਾ ਹੈ ?"; ਕਸ਼ਮੀਰਾ ਸ਼ਾਹ ਨੇ ਕੋਮਲ ਰਾਣੀ 'ਤੇ ਕੱਢੀ ਭੜਾਸ
ਫਰਾਹ ਖਾਨ ਨੇ ਕਿਹਾ ਕਿ ਮਿਥੁਨ ਚੱਕਰਵਰਤੀ ਫਿਲਮ ਇੰਡਸਟਰੀ ਵਿੱਚ ਇਕਲੌਤੇ ਅਜਿਹੇ ਸਟਾਰ ਹਨ, ਜਿਨ੍ਹਾਂ ਨੇ ਇੱਕ ਜੂਨੀਅਰ ਕਲਾਕਾਰ ਵਜੋਂ ਆਪਣਾ ਸਫਰ ਸ਼ੁਰੂ ਕਰਨ ਤੋਂ ਬਾਅਦ ਮੈਗਾਸਟਾਰ ਦਾ ਦਰਜਾ ਹਾਸਲ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ਼ੂਟਿੰਗ ਦੌਰਾਨ ਤਿਲਕ ਕੇ ਡਿੱਗੇ ਅਮਿਤਾਭ ਬੱਚਨ, ਗੋਡੇ ’ਤੇ ਲੱਗੀ ਸੱਟ
NEXT STORY