ਮੁੰਬਈ : ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਅੱਜਕਲ ਹਾਲੀਵੁੱਡ ਫਿਲਮ ‘xXx: The Return of Xander Cage’ ਦੀ ਸ਼ੂਟਿੰਗ ਕਰ ਰਹੀ ਹੈ। ਇਹ ਉਨ੍ਹਾਂ ਦੀ ਪਹਿਲੀ ਹਾਲੀਵੁੱਡ ਫਿਲਮ ਹੈ। ਫਿਲਮ 'ਚ ਦੀਪਿਕਾ ਦੇ ਆਪੋਜ਼ਿਟ ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਿਨ ਡੀਜ਼ਲ ਹਨ।
ਦੀਪਿਕਾ ਪਾਦੁਕੋਣ ਨੇ ਇਸ ਫਿਲਮ ਦੇ ਸੈੱਟ ਤੋਂ ਵਿਨ ਡੀਜ਼ਲ ਨਾਲ ਰੋਮਾਂਸ ਕਰਦਿਆਂ ਇਕ ਸ਼ਾਨਦਾਰ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਇੰਸਟਾਗ੍ਰਾਮ 'ਤੇ ਸਾਂਝੀ ਕਰਦਿਆਂ ਦੀਪਿਕਾ ਨੇ ਆਪਣੇ ਪ੍ਰਸ਼ੰਸਕਾਂ ਲਈ ਲਿਖਿਆ ਹੈ, ''ਕੀ ਤੁਸੀਂ ਉਤਸੁਕ ਹੋ, ਇਨ੍ਹਾਂ ਦੋਹਾਂ ਨੂੰ ਵੱਡੇ ਪਰਦੇ 'ਤੇ ਦੇਖਣ ਲਈ।''
ਦੱਸ ਦੇਈਏ ਕਿ ਵਿਨ ਡੀਜ਼ਲ ਨਾਲ ਰੋਮਾਂਸ ਕਰਦਿਆਂ ਦੀਪਿਕਾ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਤਸਵੀਰ 'ਚ ਦੀਪਿਕਾ ਅਤੇ ਵਿਨ ਡੀਜ਼ਲ ਇਕ-ਦੂਜੇ ਦੇ ਨੇੜੇ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਫਿਲਮ ਦੇ ਸੈੱਟ ਤੋਂ ਕਲਿਕ ਕੀਤੀਆਂ ਗਈਆਂ ਦੀਪਿਕਾ ਨਾਲ ਵਿਨ ਡੀਜ਼ਲ ਦੀਆਂ ਤਸਵੀਰਾਂ ਹਾਲੀਵੁੱਡ ਅਤੇ ਬਾਲੀਵੁੱਡ ਦਾ ਧਿਆਨ ਆਕਰਸ਼ਿਤ ਕਰ ਚੁੱਕੀਆਂ ਹਨ।
ਜਾਣੋ ਕਿਸ ਕਾਰਨ ਕਰੀਨਾ ਕਪੂਰ ਨਹੀਂ ਮਨਾਵੇਗੀ ਹੋਲੀ ਦਾ ਤਿਉਹਾਰ ! pics
NEXT STORY