ਮੁੰਬਈ : 'ਬਿਗ ਬੌਸ-9' 'ਚੋਂ ਘਰਵਾਲਿਆਂ ਦੀ ਵੋਟਿੰਗ ਦੇ ਅਧਾਰ 'ਤੇ ਟੀ.ਵੀ. ਅਦਾਕਾਰਾ ਦਿਗਾਂਗਨਾ ਸੂਰਯਵੰਸ਼ੀ ਨੂੰ ਬੇਘਰ ਕਰ ਦਿੱਤੇ ਜਾਣ ਦੀ ਖ਼ਬਰ ਸੁਣ ਕੇ ਉਸ ਦੀ ਇਕ ਪ੍ਰਸ਼ੰਸਕ ਵਲੋਂ ਆਪਣੀ ਨਬਜ਼ ਕੱਟ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਿਗਾਂਗਨਾ ਦੀ ਮੰਨੀਏ ਤਾਂ ਉਸ ਦੀ ਇਹ ਪ੍ਰਸ਼ੰਸਕ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਵਿਚਾਲੇ ਜੂਝ ਰਹੀ ਹੈ।
ਉਸ ਨੇ ਦੱਸਿਆ, ''ਮੇਰੇ ਮਾਤਾ-ਪਿਤਾ ਨੇ ਜਿਵੇਂ ਹੀ ਮੈਨੂੰ ਇਸ ਘਟਨਾ ਬਾਰੇ ਦੱਸਿਆ, ਮੈਂ ਤਾਂ ਸੁੰਨ ਰਹਿ ਗਈ। 'ਬਿਗ ਬੌਸ' ਦੇ ਘਰ 'ਚੋਂ ਮੇਰੇ ਬਾਹਰ ਹੋਣ ਤੋਂ ਕੁਝ ਦਿਨ ਪਹਿਲਾਂ ਆਲੀਆ ਖਾਨ ਨਾਮੀ ਇਹ ਪ੍ਰਸ਼ੰਸਕ ਮੈਨੂੰ ਵਾਰ-ਵਾਰ 'ਬਿਗ ਬੌਸ' ਦੇ ਘਰੋਂ ਨਾ ਨਿਕਲਣ ਲਈ ਕਹਿ ਰਹੀ ਸੀ। ਕਿਸੇ ਨੇ ਉਸ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ। ਮੇਰੇ ਬਾਹਰ ਹੁੰਦਿਆਂ ਹੀ ਉਸ ਨੇ ਆਪਣੀ ਨਬਜ਼ ਕੱਟ ਲਈ। ਉਦੋਂ ਤੋਂ ਉਹ ਹਸਪਤਾਲ 'ਚ ਦਾਖਲ ਹੈ। ਮੈਂ ਉਸ ਨਾਲ ਸੰਪਰਕ ਨਹੀਂ ਕਰ ਸਕੀ। ਇਹ ਮੇਰੇ ਲਈ ਬੜੇ ਦੁਖ ਦੀ ਗੱਲ ਹੈ। ਮੈਂ ਉਸ ਲਈ ਪ੍ਰਾਰਥਨਾ ਕਰ ਰਹੀ ਹਾਂ। ਉਸ ਦੇ ਠੀਕ ਹੋਣ ਦੀ ਉਡੀਕ ਹੈ। ਜਿੰਨਾ ਸੰਭਵ ਹੋਵੇਗਾ, ਮੈਂ ਉਸ ਦੀ ਮਦਦ ਕਰਾਂਗੀ।''
ਆਪਣੇ ਪ੍ਰਸ਼ੰਸਕਾਂ ਬਾਰੇ ਦਿਗਾਂਗਨਾ ਦਾ ਕਹਿਣੈ ਕਿ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਪ੍ਰਸ਼ੰਸਕਾਂ ਨੇ ਉਸ ਨੂੰ ਬਿਗ-ਬੌਸ ਦੇ ਘਰੋਂ ਬੇਘਰ ਨਹੀਂ ਕਰਵਾਇਆ। ਉਸ ਨੇ ਕਿਹਾ, ''ਮੇਰੇ ਪ੍ਰਸ਼ੰਸਕ ਬਹੁਤ ਭਾਵੁਕ ਹਨ। ਉਹ ਚਾਹੁੰਦੇ ਸਨ ਕਿ ਮੈਂ ਅਖੀਰ ਤੱਕ ਘਰ 'ਚ ਟਿਕੀ ਰਹਾਂ ਪਰ ਇੰਝ ਨਹੀਂ ਹੋ ਸਕਿਆ। ਮੈਨੂੰ ਆਪਣੀ ਫੈਨ ਫਾਲੋਇੰਗ 'ਤੇ ਮਾਣ ਹੈ।'' ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਦਿਗਾਂਗਨਾ ਨੂੰ ਟਾਈਫਾਈਡ ਹੋ ਗਿਆ ਸੀ ਅਤੇ ਹੁਣ ਉਹ ਕੁਝ ਦਿਨ ਅਰਾਮ ਕਰੇਗੀ। ਚੰਗੀ ਤਰ੍ਹਾਂ ਠੀਕ ਹੋਣ 'ਤੇ ਹੀ ਕੋਈ ਨਵਾਂ ਪ੍ਰੋਜੈਕਟ ਕਰਨ ਬਾਰੇ ਸੋਚੇਗੀ।
ਮਿਊਜ਼ਿਕ ਕੰਪੋਜ਼ਰ ਸ਼ੰਕਰ ਮਹਾਦੇਵਨ ਹਸਪਤਾਲ 'ਚ ਦਾਖਲ
NEXT STORY