ਜਲੰਧਰ : ਪਾਲੀਵੁੱਡ ਸੁਪਰਸਟਾਰ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ 'ਸਰਦਾਰ ਜੀ 2' ਦਾ ਪਹਿਲਾਂ ਅਤੇ ਧਮਾਕੇਦਾਰ ਗੀਤ ਰਿਲੀਜ਼ ਹੋ ਗਿਆ ਹੈ। ਇਸ ਗੀਤ 'ਚ ਦਿਲਜੀਤ ਦੀ ਸ਼ਾਨਦਾਰ ਆਵਾਜ਼ ਦੇ ਨਾਲ-ਨਾਲ ਭੰਗੜੇ ਦਾ ਵੀ ਸੁਮੇਲ ਦੇਖਣ ਨੂੰ ਮਿਲ ਰਿਹਾ ਹੈ। ਕੁਝ ਦਿਨਾਂ ਪਹਿਲਾਂ ਹੀ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਨੇ ਬੇੱਹੱਦ ਪਸੰਦ ਕੀਤਾ ਹੈ। ਇਸ ਫਿਲਮ 'ਚ ਦਿਲਜੀਤ ਪਹਿਲੀ ਵਾਰ 6 ਸਿਕਸ ਪੈਕ ਐਬਸ 'ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ-ਨਾਲ ਫਿਲਮ 'ਚ ਦਿਲਜੀਤ ਦੀਆਂ ਬੇਮਿਸਾਲ ਕਲੋਲਾਂ ਵੀ ਤੁਹਾਨੂੰ ਭਰਪੂਰ ਦੇਖਣ ਨੂੰ ਮਿਲਣਗੀਆਂ।
ਜਾਣਕਾਰੀ ਅਨੁਸਾਰ ਇਸ ਫਿਲਮ 'ਚ ਦਿਲਜੀਤ ਕਿਸਾਨ ਦੀ ਭੂਮਿਕਾ ਨਿਭਾਅ ਰਹੇ ਹਨ। ਇਸ ਫਿਲਮ ਦੀ ਸ਼ੂਟਿੰਗ ਪੰਜਾਬ ਦੇ ਨਾਲ-ਨਾਲ ਆਸਟ੍ਰੇਲੀਆ ਦੇ ਵੱਖ-ਵੱਖ ਸਥਾਨਾਂ 'ਚ 'ਤੇ ਹੋਈ ਹੈ। ਇਸ ਫਿਲਮ 'ਚ ਦਿਲਜੀਤ ਤੋਂ ਇਲਾਵਾ ਮੋਨਿਕਾ ਗਿੱਲ, ਜਸਵਿੰਦਰ ਭੱਲਾ, ਸੋਨਮ ਬਾਜਵਾ ਵੀ ਮੁਖ ਕਿਰਦਾਰ ਨਿਭਾਅ ਰਹੇ ਹਨ। ਰੋਹਿਤ ਜੁਗਰਾਜ ਦੇ ਨਿਰਦੇਸ਼ਕ 'ਚ ਬਣੀ ਇਹ ਫਿਲਮ 24 ਜੂਨ ਨੂੰ ਰਿਲੀਜ਼ ਹੋਵੇਗੀ।
ਸੋਨਮ ਕਪੂਰ ਬਣੀ ਮਨੁੱਖੀ ਅਧਿਕਾਰਾਂ ਦੀ ਸਖਤ ਸਮਰਥਕ
NEXT STORY