ਨਵੀਂ ਦਿੱਲੀ : ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੀ ਜ਼ਿੰਦਗੀ 'ਤੇ ਬਣ ਰਹੀ ਫਿਲਮ ਵਿਚ ਧੋਨੀ ਦੀ ਸਾਬਕਾ ਪ੍ਰੇਮਿਕਾ ਦਾ ਰੋਲ ਕੌਣ ਅਦਾ ਕਰੇਗੀ? ਇਸ ਗੱਲ ਦਾ ਪਤਾ ਲੱਗ ਗਿਆ ਹੈ। ਖ਼ਬਰਾਂ ਅਨੁਸਾਰ ਫਿਲਮ 'ਚ ਧੋਨੀ ਦੀ ਸਾਬਕਾ ਪ੍ਰੇਮਿਕਾ ਦੀ ਭੂਮਿਕਾ ਮਾਡਲ ਦਸ਼ਾ ਪਟਾਨੀ ਨਿਭਾਵੇਗੀ।
ਜ਼ਿਕਰਯੋਗ ਹੈ ਕਿ ਇਸ ਗੱਲ 'ਤੇ ਸੱਟਾ ਲੱਗ ਰਿਹਾ ਸੀ ਕਿ ਫਿਲਮ ਵਿਚ ਧੋਨੀ ਦੀ ਸਾਬਕਾ ਪ੍ਰੇਮਿਕਾ ਦੀ ਭੂਮਿਕਾ ਕਿਹੜੀ ਹੀਰੋਇਨ ਨਿਭਾਵੇਗੀ ਪਰ ਨਿਰਮਾਤਾਵਾਂ ਨੇ ਹੁਣ ਇਸ ਰੋਲ ਲਈ ਦਿਸ਼ਾ ਨੂੰ ਫਾਈਨਲ ਕਰ ਲਿਆ ਹੈ। ਦਿਸ਼ਾ ਦਾ ਨਾਂ ਪਹਿਲਾਂ ਐਕਟਰ ਟਾਈਗਰ ਸ਼ਰੌਫ ਨਾਲ ਵੀ ਜੋੜਿਆ ਜਾ ਚੁੱਕਿਆ ਹੈ।
ਜਾਣਕਾਰੀ ਅਨੁਸਾਰ ਨੀਰਜ ਪਾਂਡੇ ਦੇ ਨਿਰਦੇਸ਼ਨ ਹੇਠ ਬਣ ਰਹੀ ਇਹ ਫਿਲਮ 'ਧੋਨੀ : ਦੀ ਅਨਟੋਲਡ ਸਟੋਰੀ' ਵਿਚ ਸੁਸ਼ਾਂਤ ਸਿੰਘ ਰਾਜਪੂਤ ਮਹਿੰਦਰ ਸਿੰਘ ਧੋਨੀ ਦਾ ਕਿਰਦਾਰ ਨਿਭਾਅ ਰਹੇ ਹਨ। ਧੋਨੀ ਦੀ ਪਤਨੀ ਸਾਕਸ਼ੀ ਦੇ ਰੋਲ 'ਚ ਕਿਆਰਾ ਅਡਵਾਨੀ ਨਜ਼ਰ ਆਵੇਗੀ ਜਦਕਿ ਉਸਦੇ ਪਿਤਾ ਦੀ ਭੂਮਿਕਾ ਅਨੁਪਮ ਖੇਰ ਨਿਭਾਉਣਗੇ।
ਸੀਰੀਅਲ 'ਬਾਲਿਕਾ ਵਧੂ' ਦੀ ਅਭਿਨੇਤਰੀ ਹੋਈ ਛੇੜਛਾੜ ਦੀ ਸ਼ਿਕਾਰ, ਮਾਮਲਾ ਦਰਜ
NEXT STORY