ਮੁੰਬਈ : ਬਾਲੀਵੁੱਡ 'ਚ ਦਿਵਿਆ ਭਾਰਤੀ ਨੂੰ ਇਕ ਅਜਿਹੀ ਅਦਾਕਾਰਾ ਦੇ ਤੌਰ 'ਤੇ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣੀਆਂ ਰੋਮਾਂਟਿਕ ਅਦਾਵਾਂ ਨਾਲ ਦਰਸ਼ਕਾਂ ਵਿਚਾਲੇ ਖਾਸ ਪਛਾਣ ਬਣਾਈ। 25 ਫਰਵਰੀ 1974 ਨੂੰ ਮੁੰਬਈ 'ਚ ਪੈਦਾ ਹੋਈ ਦਿਵਿਆ ਭਾਰਤੀ ਨੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1990 'ਚ ਆਈ ਤੇਲਗੂ ਫਿਲਮ 'ਬੋਬਲੀ ਰਾਜਾ' ਨਾਲ ਕੀਤੀ। ਬਾਲੀਵੁੱਡ 'ਚ ਦਿਵਿਆ ਭਾਰਤੀ ਨੇ ਕਰੀਅਰ ਦੀ ਸ਼ੁਰੂਆਤ 1992 'ਚ ਆਈ ਰਾਜੀਵ ਰਾਏ ਦੀ ਫਿਲਮ 'ਵਿਸ਼ਵ ਆਤਮਾ' ਨਾਲ ਕੀਤੀ। ਇਸ ਫਿਲਮ 'ਚ ਦਿਵਿਆ 'ਤੇ ਫਿਲਮਾਇਆ ਗਿਆ ਗੀਤ 'ਸਾਤ ਸਮੁੰਦਰ ਪਾ ਮੈਂ ਤੇਰੇ ਪੀਛੇ ਪੀਛੇ ਆ ਗਈ...' ਅੱਜ ਵੀ ਦਰਸ਼ਕਾਂ ਵਿਚਾਲੇ ਲੋਕਪ੍ਰਿਯ ਹੈ।
ਸਾਲ 1992 'ਚ ਹੀ ਦਿਵਿਆ ਦੀਆਂ 'ਸ਼ੋਲਾ ਔਰ ਸ਼ਬਨਮ', 'ਦਿਲ ਕਾ ਕਿਆ ਕਸੂਰ', 'ਦੀਵਾਨਾ', 'ਬਲਵਾਨ' ਅਤੇ 'ਦਿਲ ਆਸ਼ਨਾ ਹੈ' ਵਰਗੀਆਂ ਕਈ ਫਿਲਮਾਂ ਰਿਲੀਜ਼ ਹੋਈਆਂ। 'ਦੀਵਾਨਾ' ਲਈ ਦਿਵਿਆ ਨੂੰ ਫਿਲਮ ਫੇਅਰ ਦਾ ਬੈਸਟ ਡੈਬਿਊ ਐਕਟ੍ਰੈੱਸ ਅਵਾਰਡ ਦਿੱਤਾ ਗਿਆ।
1992 ਤੋਂ 1993 ਦੌਰਾਨ ਦਿਵਿਆ ਨੇ ਬਾਲੀਵੁੱਡ ਦੀਆਂ 14 ਫਿਲਮਾਂ 'ਚ ਕੰਮ ਕੀਤਾ, ਜੋ ਅੱਜ ਵੀ ਕਿਸੇ ਨਵੀਂ ਅਦਾਕਾਰਾ ਲਈ ਇਕ ਰਿਕਾਰਡ ਹੈ। ਸਾਲ 1992 'ਚ ਦਿਵਿਆ ਨੇ ਮੰਨੇ-ਪ੍ਰਮੰਨੇ ਫਿਲਮਕਾਰ ਸਾਜਿਦ ਨਾਡਿਆਦਵਾਲਾ ਨਾਲ ਵਿਆਹ ਕਰ ਲਿਆ ਪਰ ਵਿਆਹ ਤੋਂ ਸਿਰਫ ਇਕ ਸਾਲ ਬਾਅਦ 5 ਅਪ੍ਰੈਲ 1993 ਨੂੰ ਦਿਵਿਆ ਭਾਰਤੀ ਦੀ ਆਪਣੀ ਬਿਲਡਿੰਗ ਤੋਂ ਡਿੱਗ ਕੇ ਮੌਤ ਹੋ ਗਈ। ਮੌਤ ਤੋਂ ਬਾਅਦ ਦਿਵਿਆ ਭਾਰਤੀ ਦੀਆਂ 'ਰੰਗ' ਅਤੇ 'ਸ਼ਤਰੰਜ' ਫਿਲਮਾਂ ਰਿਲੀਜ਼ ਹੋਈਆਂ, ਜਿਨ੍ਹਾਂ 'ਚੋਂ 'ਰੰਗ' ਟਿਕਟ ਖਿੜਕੀ 'ਤੇ ਸੁਪਰਹਿੱਟ ਸਿੱਧ ਹੋਈ। ਬਾਲੀਵੁੱਡ ਗਲਿਆਰਿਆਂ 'ਚ ਅੱਜ ਵੀ ਦਿਵਿਆ ਭਾਰਤੀ ਦੇ ਸੁਹੱਪਣ ਦੀ ਚਰਚਾ ਹੁੰਦੀ ਹੈ।
ਜਦੋਂ ਸਿਗਰਟਨੋਸ਼ੀ ਨਹੀਂ ਕਰਦਾ ਸੀ ਤਾਂ ਇੱਛਾ ਸ਼ਕਤੀ ਮਜ਼ਬੂਤ ਸੀ : ਦੀਪਕ ਡੋਬਰਿਆਲ
NEXT STORY