ਮੁੰਬਈ- ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਹਾਲ ਹੀ 'ਚ ਡਰੱਗਸ ਕੇਸ 'ਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ 'ਚ ਸੋਮਵਾਰ ਨੂੰ ਕਿਲ੍ਹਾ ਕੋਰਟ 'ਚ ਸੁਣਵਾਈ ਸੀ। ਪਹਿਲੇ ਉਮੀਦਾਂ ਲਗਾਈਆਂ ਜਾ ਰਹੀਆਂ ਸਨ ਕਿ ਆਰੀਅਨ ਨੂੰ ਜ਼ਮਾਨਤ ਮਿਲ ਜਾਵੇਗੀ ਪਰ ਸੁਣਵਾਈ ਦੌਰਾਨ ਐੱਨ.ਸੀ.ਬੀ. ਨੇ ਕੁਝ ਅਜਿਹੀਆਂ ਗੱਲਾਂ ਰੱਖੀਆਂ ਜਿਸ ਤੋਂ ਬਾਅਦ ਆਰੀਅਨ ਦੀਆਂ ਮੁਸ਼ਕਿਲਾਂ ਵੱਧ ਗਈਆਂ। ਆਰੀਅਨ ਦੀ ਕਸਟਡੀ ਨੂੰ 7 ਅਕਤੂਬਰ ਤੱਕ ਵਧਾ ਦਿੱਤਾ ਗਿਆ।
ਇਸ ਮੁਸ਼ਕਿਲ ਸਮੇਂ 'ਚ ਬਾਲੀਵੁੱਡ ਸਿਤਾਰੇ ਸ਼ਾਹਰੁਖ ਖਾਨ ਨੂੰ ਆਪਣੀ ਪੂਰੀ ਸਪੋਰਟ ਦੇ ਰਹੇ ਹਨ। ਸਲਮਾਨ ਖਾਨ, ਅਲਵੀਰਾ, ਪੂਜਾ ਭੱਟਸ ਸੁਨੀਲ ਸ਼ੈੱਟੀ ਵਰਗੇ ਤਮਾਮ ਸਿਤਾਰਿਆਂ ਨੇ ਆਰੀਅਨ ਦਾ ਬਚਾਅ ਕੀਤਾ। ਉਧਰ ਹੁਣ ਬੇਬਾਕ ਅੰਦਾਜ਼ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਦਾ ਵੀ ਇਸ 'ਚ ਰਿਐਕਸ਼ਨ ਸਾਹਮਣੇ ਆਇਆ।
ਡਰੱਗਸ ਮਾਮਲੇ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਮੀਕਾ ਸਿੰਘ ਨੇ ਲਿਖਿਆ- 'ਵਾਹ ਕੋਰਡੇਲੀਆ ਕਰੂਜ਼ ਕਿੰਨਾ ਸੁੰਦਰ ਹੈ। ਕਾਸ਼ ਮੈਂ ਵੀ ਇਕ ਵਾਰ ਵਿਜ਼ਿਟ ਕਰ ਸਕਦਾ। ਮੈਂ ਸੁਣਿਆ ਕਿ ਉਥੇ ਕਈ ਸਾਰੇ ਲੋਕ ਸਨ ਪਰ ਮੈਨੂੰ ਉਥੇ ਆਰੀਅਨ ਤੋਂ ਇਲਾਵਾ ਕੋਈ ਨਹੀਂ ਦਿਖਿਆ। ਇੰਨੇ ਵੱਡੇ ਕਰੂਜ਼ 'ਚ ਸਿਰਫ ਆਰੀਅਨ ਹੀ ਘੁੰਮ ਰਿਹਾ ਸੀ ਕਿ...ਹੱਦ ਹੈ।
ਦੱਸ ਦੇਈਏ ਕਿ ਪੂਜਾ ਭੱਟ ਨੇ ਵੀ ਬੀਤੇ ਦਿਨ ਸ਼ਾਹਰੁਖ ਖਾਨ ਦੀ ਸਪੋਰਟ 'ਚ ਇਕ ਪੋਸਟ ਲਿਖਿਆ ਸੀ ਪੂਜਾ ਭੱਟ ਨੇ ਆਪਣੇ ਟਵਿਟਰ ਹੈਂਡਲ 'ਤੇ ਸ਼ਾਹਰੁਖ ਦੀ ਹਿੰਮਤ ਵਧਾਉਂਦੇ ਹੋਏ ਲਿਖਿਆ ਕਿ-'ਮੈਂ ਤੁਹਾਡੇ ਨਾਲ ਖੜ੍ਹੀ ਹਾਂ, ਇਸ ਲਈ ਕਿਉਂਕਿ ਤੁਹਾਨੂੰ ਇਸ ਦੀ ਲੋੜ ਹੈ ਸਗੋਂ ਇਸ ਲਈ ਕਿਉਂਕਿ ਮੈਂ ਚਾਹੁੰਦੀ ਹਾਂ। ਇਹ ਵੀ ਲੰਘ ਜਾਵੇਗਾ।
ਕੀ ਹੈ ਪੂਰਾ ਮਾਮਲਾ
ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ 'ਚ ਡਰੱਗਸ ਪਾਰਟੀ ਦੀ ਜਾਣਕਾਰੀ ਤੋਂ ਬਾਅਦ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਸ਼ਨੀਵਾਰ ਨੂੰ ਉਥੇ ਛਾਪਾ ਮਾਰਿਆ ਸੀ। ਕਰੂਜ਼ ਸ਼ਿਪ 'ਚ ਐੱਨ.ਸੀ.ਬੀ. ਦੀ ਟੀਮ ਯਾਤਰੀ ਬਣ ਕੇ ਪਹੁੰਚੀ ਸੀ ਅਤੇ ਫਿਰ ਡਰੱਗਸ ਪਾਰਟੀ ਦਾ ਭਾਂਡਾ ਭੰਨ੍ਹ ਦਿੱਤਾ। ਇਸ ਪਾਰਟੀ 'ਚ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਵੀ ਮੌਜੂਦ ਸਨ। ਸ਼ਨੀਵਾਰ ਦੇਰ ਰਾਤ ਆਰੀਅਨ ਨੂੰ ਐੱਨ.ਸੀ.ਬੀ. ਨੇ ਹਿਰਾਸਤ 'ਚ ਲਿਆ ਸੀ। ਉਧਰ ਲੰਬੀ ਪੁੱਛਗਿੱਛ ਤੋਂ ਬਾਅਦ ਐਤਵਾਰ ਨੂੰ ਆਰੀਅਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਆਰੀਅਨ ਨੇ ਖੁਦ ਇਹ ਗੱਲ ਮੰਨੀ ਕਿ ਉਹ 4 ਸਾਲ ਤੋਂ ਡਰੱਗਸ ਦਾ ਸੇਵਨ ਕਰ ਰਹੇ ਹਨ।
ਡਰੱਗਜ਼ ਕਾਰੋਬਾਰ ਨਾਲ ਜੁੜੇ ਦੋਸ਼ੀ ਨੂੰ ਮਿਲ ਸਕਦੀ ਹੈ ਮੌਤ ਦੀ ਸਜ਼ਾ, ਜਾਣੋ ਕੀ ਹਨ ਭਾਰਤ ’ਚ ਕਾਨੂੰਨ
NEXT STORY