ਐਂਟਰਟੇਨਮੈਂਟ ਡੈਸਕ- ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਦਾ ਨੂੰ ਇਸ ਦੁਨੀਆ ਤੋਂ ਗਏ ਨੂੰ ਅੱਜ ਇੱਕ ਸਾਲ ਹੋ ਗਿਆ ਹੈ। ਗਾਇਕ ਦਾ ਅੱਜ ਤੋਂ ਇੱਕ ਸਾਲ ਪਹਿਲਾਂ ਯਾਨੀ 8 ਅਕਤੂਬਰ 2025 ਨੂੰ 2 ਹਫ਼ਤੇ ਜ਼ਿੰਦਗੀ ਲਈ ਜੰਗ ਲੜਨ ਤੋਂ ਬਾਅਦ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਸੀ। ਕਲਾਕਾਰ ਦੀ ਉਮਰ ਸਿਰਫ਼ 35 ਸਾਲ ਸੀ। ਇਸ ਮੌਕੇ ਰਾਜਵੀਰ ਦੇ ਪਰਿਵਾਰ ਨੇ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਲਿਖਿਆ, 'ਅੱਜ ਦਾ ਉਹ ਕਾਲਾ ਦਿਨ..., ਜਿਸ ਨੂੰ ਅਸੀਂ ਆਪਣੇ ਆਖ਼ਰੀ ਦਿਨ ਤੱਕ ਨਾਲ ਹੀ ਲੈ ਕੇ ਜਾਣਾ...।'
ਇਹ ਵੀ ਪੜ੍ਹੋ: 'ਤੁਸੀਂ ਭਾਰਤੀ ਸੁਪਨੇ ਦੀ ਮਸ਼ਾਲ ਹੋ'; H'Wood ਗਾਇਕਾ ਨੇ PM ਮੋਦੀ ਨੂੰ ਦੇਸ਼ ਸੇਵਾ ਦੇ 25 ਸਾਲ ਪੂਰੇ ਹੋਣ 'ਤੇ ਦਿੱਤੀ ਵਧਾਈ

ਜ਼ਿਕਰਯੋਗ ਹੈ ਕਿ ਰਾਜਵੀਰ ਜਵੰਦਾ ਨਾਲ ਪਿਛਲੇ ਸਾਲ 27 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜੇ ਭਿਆਨਕ ਹਾਦਸਾ ਵਾਪਰ ਗਿਆ ਸੀ। ਉਹ ਆਪਣੀ ਬਾਈਕ 'ਤੇ ਜਾ ਰਹੇ ਸਨ ਕਿ ਅਚਾਨਕ ਸਾਹਮਣੇ ਇਕ ਆਵਾਰਾ ਪਸ਼ੂ ਆ ਗਿਆ, ਜਿਸ ਨਾਲ ਉਨ੍ਹਾਂ ਦੀ ਜ਼ੋਰਦਾਰ ਟੱਕਰ ਹੋ ਗਈ। ਗੰਭੀਰ ਰੂਪ 'ਚ ਜ਼ਖ਼ਮੀ ਹੋਏ ਜਵੰਦਾ ਦੇ ਸਿਰ ਅਤੇ ਰੀੜ੍ਹ ਦੀ ਹੱਡੀ ‘ਤੇ ਲੱਗੀ ਕਾਫ਼ੀ ਸੱਟਾਂ ਲੱਗੀਆਂ ਸਨ। ਉਨ੍ਹਾਂ ਦਾ ਕਰੀਬ 2 ਹਫ਼ਤਿਆਂ ਤੱਕ ਇਲਾਜ ਚੱਲਿਆ, ਪਰ ਉਨ੍ਹਾਂ ਦੀ ਜਾਨ ਨਹੀਂ ਬਚ ਸਕੀ ਤੇ ਅੰਤ ਉਨ੍ਹਾਂ 8 ਅਕਤੂਬਰ 2025 ਨੂੰ ਇਸ ਦੁਨੀਆ ਨੂੰ ਅਲਵਿਦਾ ਆਖ਼ ਦਿੱਤਾ।
ਇਹ ਵੀ ਪੜ੍ਹੋ: "ਪਾਪਾ ਨਾਲ ਕੰਪੀਟ ਨਹੀਂ, ਵੱਖਰੀ ਪਛਾਣ ਬਣਾਉਣਾ ਚਾਹੁੰਦਾ ਹਾਂ"; ਹਰਭਜਨ ਮਾਨ ਦੇ ਪੁੱਤ ਅਵਕਾਸ਼ ਦਾ Exclusive ਇੰਟਰਵਿਊ

ਲੁਧਿਆਣਾ ਦੇ ਜਗਰਾਉਂ ਦੇ ਪੋਨਾ ਪਿੰਡ ਦੇ ਰਹਿਣ ਵਾਲੇ ਜਵੰਦਾ ਆਪਣੇ ਗੀਤਾਂ "ਤੂੰ ਦਿਸ ਪੈਂਦਾ," "ਖੁਸ਼ ਰਿਹਾ ਕਰ," "ਸਰਨੇਮ," "ਆਫਰੀਨ," "ਲੈਂਡਲਾਰਡ," "ਡਾਊਨ ਟੂ ਅਰਥ," ਅਤੇ "ਕੰਗਣੀ" ਲਈ ਵੀ ਜਾਣੇ ਜਾਂਦੇ ਸਨ। ਜਵੰਦਾ ਨੇ 2018 ਵਿੱਚ ਗਿੱਪੀ ਗਰੇਵਾਲ ਨਾਲ ਪੰਜਾਬੀ ਫਿਲਮਾਂ "ਸੂਬੇਦਾਰ ਜੋਗਿੰਦਰ ਸਿੰਘ", 2019 ਵਿੱਚ "ਜ਼ਿੰਦ ਜਾਨ" ਅਤੇ 2019 ਵਿੱਚ "ਮਿੰਦੋ ਤਸੀਲਦਾਰਨੀ" ਵਿੱਚ ਕੰਮ ਕੀਤਾ।
ਇਹ ਵੀ ਪੜ੍ਹੋ: ਸਖ਼ਤ ਚਿਤਾਵਨੀ ਮਗਰੋਂ ਨਿੱਜੀ ਤੌਰ 'ਤੇ ਸੁਪਰੀਮ ਕੋਰਟ ਪੇਸ਼ ਹੋਏ ਰਾਜਪਾਲ ਯਾਦਵ ! 13 ਅਕਤੂਬਰ ਤੱਕ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਆਪਣੇ ਪਿੱਛੇ ਪਤਨੀ ਤੇ ਪੁੱਤਰ ਛੱਡ ਗਏ ਨਾਨਾ ਪਾਟੇਕਰ, ਲਾਈਮਲਾਈਟ ਤੋਂ ਦੂਰ ਪਰਿਵਾਰ
NEXT STORY