ਮੁੰਬਈ : ਆਪਣੇ ਜ਼ਮਾਨੇ ਦੀ ਮਸ਼ਹੂਰ ਅਤੇ ਖੂਬਸੂਰਤ ਅਦਾਕਾਰਾ ਪੂਨਮ ਢਿੱਲੋਂ ਨੇ ਇੱਕ ਇੰਟਰਵਿਊ ਦੌਰਾਨ ਆਪਣੀ ਨਿੱਜੀ ਜ਼ਿੰਦਗੀ ਦੇ ਦੋ ਬੇਹੱਦ ਦਿਲਚਸਪ ਰਾਜ਼ਾਂ ਦਾ ਖੁਲਾਸਾ ਕੀਤਾ ਹੈ। ਪੂਨਮ ਢਿੱਲੋਂ ਨੇ ਦੱਸਿਆ ਕਿ ਉਹ ਆਪਣੀ ਫਿਲਮ 'ਲੈਲਾ' ਵਿੱਚ ਆਨ-ਸਕ੍ਰੀਨ ਪਿਤਾ ਦਾ ਕਿਰਦਾਰ ਨਿਭਾਉਣ ਵਾਲੇ ਦਿੱਗਜ ਅਦਾਕਾਰ ਸੁਨੀਲ ਦੱਤ ਨੂੰ ਇੰਨਾ ਜ਼ਿਆਦਾ ਪਸੰਦ ਕਰਦੀ ਸੀ ਕਿ ਉਹ ਉਨ੍ਹਾਂ ਨਾਲ ਮਜ਼ਾਕ ਵਿੱਚ ਵਿਆਹ ਕਰਨ ਦੀ ਗੱਲ ਕਹਿ ਚੁੱਕੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਬਾਲੀਵੁੱਡ ਦੇ 'ਭਾਈਜਾਨ' ਸੁਪਰਸਟਾਰ ਸਲਮਾਨ ਖਾਨ ਉਨ੍ਹਾਂ ਦੇ ਕ੍ਰਸ਼ ਸਨ।

ਆਨ-ਸਕ੍ਰੀਨ ਪਿਤਾ ਨਾਲ ਵਿਆਹ ਦੀ ਇੱਛਾ
ਪੂਨਮ ਢਿੱਲੋਂ ਨੇ ਇੰਟਰਵਿਊ ਵਿੱਚ ਦੱਸਿਆ ਕਿ ਉਨ੍ਹਾਂ ਨੇ ਆਪਣੀ ਫਿਲਮ 'ਲੈਲਾ' ਵਿੱਚ ਆਪਣੇ ਪਿਤਾ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਸੁਨੀਲ ਦੱਤ ਨੂੰ ਮਜ਼ਾਕ ਵਿੱਚ ਕਿਹਾ ਸੀ ਕਿ "ਜੇਕਰ ਤੁਸੀਂ ਯੰਗ ਹੁੰਦੇ, ਤਾਂ ਮੈਂ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦੀ"। ਪੂਨਮ ਢਿੱਲੋਂ ਨੇ ਆਪਣੇ ਇਸ ਖੁਲਾਸੇ ਵਿੱਚ ਦੱਸਿਆ ਕਿ ਉਹ ਸੁਨੀਲ ਦੱਤ ਨੂੰ ਬਹੁਤ ਜ਼ਿਆਦਾ ਪਸੰਦ ਕਰਦੀ ਸੀ।

ਸਲਮਾਨ ਖਾਨ 'ਤੇ ਆ ਗਿਆ ਸੀ ਕ੍ਰਸ਼
ਇਸ ਦੇ ਨਾਲ ਹੀ, ਪੂਨਮ ਢਿੱਲੋਂ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਦਾ ਸੁਪਰਸਟਾਰ ਸਲਮਾਨ ਖਾਨ 'ਤੇ ਕ੍ਰਸ਼ ਸੀ। ਉਨ੍ਹਾਂ ਨੇ ਦੱਸਿਆ ਕਿ ਉਹ ਸਲਮਾਨ ਖਾਨ ਨੂੰ ਉਦੋਂ ਤੋਂ ਜਾਣਦੀ ਹੈ, ਜਦੋਂ ਉਨ੍ਹਾਂ ਨੇ ਫਿਲਮਾਂ ਵਿੱਚ ਐਂਟਰੀ ਵੀ ਨਹੀਂ ਲਈ ਸੀ। ਪੂਨਮ ਢਿੱਲੋਂ ਨੇ ਕਿਹਾ ਕਿ ਸਲਮਾਨ ਉਨ੍ਹਾਂ ਤੋਂ ਕੁਝ ਸਾਲ ਛੋਟੇ ਸਨ, ਪਰ ਉਹ ਉਨ੍ਹਾਂ ਨੂੰ ਬਹੁਤ ਜ਼ਿਆਦਾ ਗੁੱਡ ਲੁਕਿੰਗ (ਆਕਰਸ਼ਕ) ਮੰਨਦੀ ਸੀ।
ਮਿਸ ਯੰਗ ਇੰਡੀਆ ਤੋਂ ਬਾਲੀਵੁੱਡ ਤੱਕ
ਪੂਨਮ ਢਿੱਲੋਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1978 ਵਿੱਚ 'ਮਿਸ ਯੰਗ ਇੰਡੀਆ' ਦਾ ਖਿਤਾਬ ਜਿੱਤਣ ਤੋਂ ਬਾਅਦ ਕੀਤੀ ਸੀ। ਉਨ੍ਹਾਂ ਦੀ ਖੂਬਸੂਰਤੀ ਅਤੇ ਪ੍ਰਤਿਭਾ ਨੂੰ ਦੇਖਦੇ ਹੋਏ ਮਸ਼ਹੂਰ ਫਿਲਮਮੇਕਰ ਯਸ਼ ਚੋਪੜਾ ਨੇ ਉਨ੍ਹਾਂ ਨੂੰ ਫਿਲਮਾਂ ਲਈ ਨੋਟਿਸ ਕੀਤਾ, ਜਿੱਥੋਂ ਉਨ੍ਹਾਂ ਦਾ ਫਿਲਮੀ ਕਰੀਅਰ ਸ਼ੁਰੂ ਹੋਇਆ।

ਵਿਆਹ ਅਤੇ ਤਲਾਕ
ਪੂਨਮ ਢਿੱਲੋਂ ਨੇ ਸਾਲ 1988 ਵਿੱਚ ਫਿਲਮਮੇਕਰ ਅਸ਼ੋਕ ਥਕੇਰੀਆ ਨਾਲ ਵਿਆਹ ਕੀਤਾ ਸੀ। ਹਾਲਾਂਕਿ, ਉਨ੍ਹਾਂ ਦਾ ਇਹ ਰਿਸ਼ਤਾ ਜ਼ਿਆਦਾ ਦਿਨ ਨਹੀਂ ਚੱਲ ਸਕਿਆ ਅਤੇ ਬਾਅਦ ਵਿੱਚ ਦੋਵਾਂ ਦਾ ਤਲਾਕ ਹੋ ਗਿਆ। ਇਸ ਵਿਆਹ ਤੋਂ ਉਨ੍ਹਾਂ ਦੇ ਦੋ ਬੱਚੇ ਹਨ। ਤਲਾਕ ਤੋਂ ਬਾਅਦ ਪੂਨਮ ਢਿੱਲੋਂ ਨੇ ਦੁਬਾਰਾ ਵਿਆਹ ਨਹੀਂ ਕਰਵਾਇਆ ਅਤੇ ਉਹ ਹੁਣ ਆਪਣੇ ਬੱਚਿਆਂ ਨਾਲ ਰਹਿੰਦੀ ਹੈ। ਵਿਆਹ ਤੋਂ ਬਾਅਦ ਉਨ੍ਹਾਂ ਨੇ ਫਿਲਮਾਂ ਤੋਂ ਬ੍ਰੇਕ ਲੈ ਲਿਆ ਸੀ ਪਰ ਹੁਣ ਉਹ ਦੁਬਾਰਾ ਫਿਲਮੀ ਦੁਨੀਆ ਵਿੱਚ ਸਰਗਰਮ ਹੋ ਗਈ ਹੈ।
''ਕਿਸੇ ਦਿਨ ਮੇਰਾ ਮੁੰਡਾ...'', SRK ਦੀ ਹੀਰੋਇਨ ਦੀਆਂ AI ਅਸ਼ਲੀਲ ਤਸਵੀਰਾਂ ਵਾਇਰਲ
NEXT STORY