ਐਂਟਰਟੇਨਮੈਂਟ ਡੈਸਕ - ਮਿਊਜ਼ਿਕ ਇੰਡਸਟਰੀ ਤੋਂ ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦਰਅਸਲ ਮੈਕਸੀਕੋ ਦੇ ਮਸ਼ਹੂਰ ਬੈਂਡ 'ਕੈਮਿਲੋ ਸੈਪਟਿਮੋ' ਦੇ ਮੈਂਬਰ ਅਤੇ ਸੰਗੀਤਕਾਰ ਜੋਨਾਥਨ ਮੇਲੇਂਡੇਜ਼, ਉਨ੍ਹਾਂ ਦੀ ਗਰਭਵਤੀ ਪਤਨੀ, 3 ਸਾਲਾ ਧੀ ਅਤੇ ਉਨ੍ਹਾਂ ਦੀ ਨੈਨੀ ਦਾ ਮੈਕਸੀਕੋ ਸਿਟੀ ਨੇੜੇ ਉਨ੍ਹਾਂ ਦੇ ਘਰ ਵਿੱਚ ਕਤਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਪਤੀ ਤੇ ਪਿਆਰ ਨਹੀਂ, ਕੁੱਝ ਹੋਰ ਚਾਹੀਦਾ ਸੀ...ਰਾਖੀ ਸਾਵੰਤ ਨੇ ਦੱਸਿਆ ਕਿਉਂ ਰਚਾਇਆ ਸੀ ਸਵਯੰਵਰ

ਮੀਡੀਆ ਰਿਪੋਰਟਾਂ ਮੁਤਾਬਕ ਜੋਨਾਥਨ ਦੀ ਪਤਨੀ, ਜਿਸਦੀ ਪਛਾਣ ਏਨਾ ਪੌਲਾ ਮੇਲੇਂਡੇਜ਼ ਵਜੋਂ ਹੋਈ ਹੈ, ਕਥਿਤ ਤੌਰ 'ਤੇ ਮੌਤ ਦੇ ਸਮੇਂ 4 ਮਹੀਨਿਆਂ ਦੀ ਗਰਭਵਤੀ ਸੀ। ਘਰ ਦੇ ਅੰਦਰੋਂ ਇੱਕ 6 ਸਾਲ ਦਾ ਬੱਚਾ ਸੁਰੱਖਿਅਤ ਮਿਲਿਆ ਹੈ, ਜਿਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਪੁਲਸ ਨੇ ਇਸ ਘਟਨਾ ਦੇ ਸਬੰਧ ਵਿੱਚ 2 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ: 'ਬੇਗਮ ਬਣ ਕੇ ਹਿੰਦੂ ਧਰਮ ਭੁੱਲ ਗਈ'; ਵੰਦੇ ਮਾਤਰਮ ਵਿਵਾਦ ਮਗਰੋਂ ਮੁਕੇਸ਼ ਖੰਨਾ ਦਾ ਸ਼ਰਮੀਲਾ ਟੈਗੋਰ ’ਤੇ ਤਿੱਖਾ ਹਮਲਾ

ਅਧਿਕਾਰੀਆਂ ਮੁਤਾਬਕ ਪੀੜਤਾਂ ਵਿੱਚੋਂ 3 ਦੇ ਸਿਰ ਵਿੱਚ ਗੋਲੀ ਮਾਰੀ ਗਈ ਸੀ, ਜਦੋਂ ਕਿ ਇੱਕ ਹੋਰ ਦੀ ਪਿੱਠ 'ਤੇ ਗੋਲੀ ਲੱਗੀ ਹੋਈ ਸੀ। ਮੈਕਸੀਕੋ ਵਿੱਚ ਜਨਤਕ ਸੁਰੱਖਿਆ ਸਕੱਤਰ, ਓਮਰ ਗਾਰਸੀਆ ਹਾਰਫੂਚ ਦੇ ਅਨੁਸਾਰ ਗ੍ਰਿਫਤਾਰ ਕੀਤੇ ਗਏ 2 ਸ਼ੱਕੀਆਂ ਵਿੱਚੋਂ ਇੱਕ ਦੀ ਪਛਾਣ ਡਿਏਗੋ ਸੇਬੇਸਟੀਅਨ "ਐਨ" ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਪੀੜਤਾਂ ਵਿੱਚੋਂ ਇੱਕ ਦਾ ਕਾਰੋਬਾਰੀ ਭਾਈਵਾਲ ਸੀ ਅਤੇ ਉਸ ਨੇ ਪੀੜਤ ਨਾਲ ਆਪਣੀ ਜਾਣ-ਪਛਾਣ ਦਾ ਫਾਇਦਾ ਚੁੱਕ ਕੇ ਘਰ ਵਿੱਚ ਪ੍ਰਵੇਸ਼ ਕੀਤਾ ਸੀ।
ਇਹ ਵੀ ਪੜ੍ਹੋ: ਗਾਇਕ ਅੰਕਿਤ ਕਤਲਕਾਂਡ ਮਾਮਲੇ 'ਚ ਵੱਡੀ ਖਬਰ, ਸ਼ੂਟਰਾਂ ਦੀ ਸੂਚਨਾ ਦੇਣ ਵਾਲੇ ਨੂੰ ਮਿਲੇਗਾ 1 ਲੱਖ ਰੁਪਏ ਇਨਾਮ
ਮੈਕਸੀਕਨ ਰਾਸ਼ਟਰਪਤੀ, ਕਲਾਉਡੀਆ ਸ਼ੇਨਬੌਮ ਪਾਰਡੋ ਨੇ ਵੀ ਪ੍ਰੈਸ ਕਾਨਫਰੰਸ ਦੌਰਾਨ ਇਸ ਘਟਨਾ ਨੂੰ ਬੇਹੱਦ ਦੁਖਦਾਈ ਅਤੇ ਨਿੰਦਣਯੋਗ ਦੱਸਿਆ ਹੈ।
ਇਹ ਵੀ ਪੜ੍ਹੋ: ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਕਿਰਾਏ 'ਤੇ ਦਿੱਤਾ ਦਫਤਰ, ਹਰ ਮਹੀਨੇ ਮਿਲੇਗਾ 7.30 ਲੱਖ ਰੁਪਏ ਕਿਰਾਇਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
PM ਮੋਦੀ ਦੀ ਇਤਰਾਜ਼ਯੋਗ ਤਸਵੀਰ ਵਾਲੇ ਪੋਸਟਰ ਦਾ ਮਾਮਲਾ, ਅਦਾਕਾਰਾ ਸ਼੍ਰੀਲੇਖਾ ਮਿਤਰਾ ਨੂੰ ਗ੍ਰਿਫ਼ਤਾਰੀ ਤੋਂ ਰਾਹਤ
NEXT STORY