ਮੁੰਬਈ : ਅਦਾਕਾਰਾ ਕਾਜਲ ਅਗਰਵਾਲ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦਾ ਜਨਮ 19 ਜੂਨ 1985 ਨੂੰ ਹੋਇਆ ਹੈ। ਕਾਜਲ ਅਗਰਵਾਲ ਇਕ ਅਦਾਕਾਰਾ ਹੋਣ ਦੇ ਨਾਲ-ਨਾਲ ਮਾਡਲ ਵੀ ਹੈ।
ਕਾਜਲ ਤਾਮਿਲ, ਤੇਲੁਗੂ ਅਤੇ ਹਿੰਦੀ ਫ਼ਿਲਮ ਇੰਡਸਟਰੀ ਦਾ ਮੰਨੀ-ਪ੍ਰਮੰਨੀ ਅਦਾਕਾਰਾ ਹੈ। ਉਹ ਦੱਖਣ 'ਚ ਚਾਰ ਵਾਰ ਫ਼ਿਲਮਫੇਅਰ ਅਵਾਰਡ ਲਈ ਨੋਮੀਨੇਟ ਹੋਈ ਹੈ। ਕਾਰਜ ਅਗਰਵਾਲ ਪੰਜਾਬੀ ਪਰਿਵਾਰ ਤੋਂ ਹੈ ਤੇ ਉਹ ਮੁੰਬਈ 'ਚ ਪਲੀ ਹੈ। ਉਸ ਦੀ ਪੜ੍ਹਾਈ ਇਕ ਮੁੰਬਈ ਦੇ ਇਕ ਸਕੂਲ 'ਚ ਹੋਈ ਹੈ। ਦੂਜੇ ਪਾਸੇ ਉਨ੍ਹਾਂ ਨੇ ਆਪਣੇ ਗ੍ਰੈਜੂਏਸ਼ਨ ਜੈ ਹਿੰਦ ਕਾਲਜ ਤੋਂ ਪੂਰੀ ਕੀਤੀ ਹੈ। ਉਨ੍ਹਾਂ ਨੇ ਆਪਣੀ ਪੜ੍ਹਾਈ ਮਾਸ ਮੀਡੀਆ 'ਚ ਕੀਤੀ ਹੈ।
ਕਾਜਲ ਅਗਰਵਾਲ ਐੱਮ.ਬੀ.ਏ. ਕਰਨਾ ਚਾਹੁੰਦੀ ਹੈ। 6 ਅਕਤੂਬਰ 2020 ਨੂੰ ਕਾਜਲ ਅਗਰਵਾਲ ਨੇ ਐਲਾਨ ਕੀਤਾ ਸੀ ਕਿ ਉਹ ਉਦਯੋਗਪਤੀ ਗੌਤਮ ਕਿਚਲੂ ਨਾਲ 30 ਅਕਤੂਬਰ 2020 ਨੂੰ ਵਿਆਹ ਕਰਨ ਵਾਲੀ ਹੈ। ਇਸ ਤੋਂ ਬਾਅਦ ਦੋਵਾਂ ਨੇ ਵਿਆਹ ਦੀ ਤਰੀਕ ਤੈਅ ਕਰ ਲਈ। ਦੋਵਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
ਕਾਜਲ ਅਗਰਵਾਲ ਦਾ ਸਿੰਗਾਪੁਰ ਦੇ ਵੈਕਸ ਮਿਊਜ਼ੀਅਮ 'ਚ ਸਟੈਚੂ ਵੀ ਲੱਗਾ ਹੈ। ਇਸ ਦੇ ਉਦਘਾਟਨ ਦੇ ਮੌਕਾ ਕਾਜਲ ਅਗਰਵਾਲ ਆਪਣੇ ਪਤੀ ਗੌਤਮ ਕਿਚਲੂ ਨਾਲ ਨਜ਼ਰ ਆਈ ਸੀ।
ਕਾਜਲ ਅਗਰਵਾਲ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ। ਉਹ ਅਕਸ਼ੈ ਕੁਮਾਰ ਨਾਲ ਫ਼ਿਲਮ 'ਸਪੈਸ਼ਲ 26 'ਚ ਵੀ ਨਜ਼ਰ ਆਈ ਸੀ। ਕਾਜਲ ਅਗਰਵਾਲ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਹੈ।
ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੀ ਹੈ ਜੋ ਕਿ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੀ ਹੈ।
ਗੈਰੀ ਸੰਧੂ ਦੇ ਖ਼ਾਸ ਰੈਂਬੋ ਨੇ ਦੁਨੀਆ ਨੂੰ ਕਿਹਾ ਅਲਵਿਦਾ, ਵੀਡੀਓ ਸਾਂਝੀ ਕਰ ਲਿਖਿਆ ਭਾਵੁਕ ਸੁਨੇਹਾ
NEXT STORY