ਮੁੰਬਈ: ਅਦਾਕਾਰ ਸੋਨੂੰ ਸੂਦ ਦੇ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਹੈ। ਉਨ੍ਹਾਂ ਨੇ ਟੈਸਟ ਪਾਜ਼ੇਟਿਵ ਹੋਣ ਦੇ 1 ਹਫ਼ਤੇ ਦੇ ਅੰਦਰ ਕੋਰੋਨਾ ਵਾਇਰਸ ਨੂੰ ਹਰਾ ਦਿੱਤਾ ਹੈ। ਸੋਨੂੰ ਨੇ ਇੰਸਟਾਗ੍ਰਾਮ ’ਤੇ ਇਹ ਖ਼ੁਸ਼ਖ਼ਬਰੀ ਸਾਂਝੀ ਕੀਤੀ ਹੈ। ਦੱਸ ਦੇਈਏ ਕਿ ਸੋਨੂੰ ਸੂਦ ਕੋਰੋਨਾ ਟੀਕਾ ਲਗਵਾ ਚੁੱਕੇ ਸਨ। ਇਸ ਤੋਂ ਪਹਿਲਾਂ ਅਰਜੁਨ ਰਾਮਪਾਲ ਵੀ ਇਕ ਹਫ਼ਤੇ ਦੇ ਅੰਦਰ ਇਸ ਵਾਇਰਸ ਤੋਂ ਮੁਕਤ ਹੋ ਗਏ ਸਨ। ਉਨ੍ਹਾਂ ਨੇ ਦੱਸਿਆ ਸੀ ਕਿ ਡਾਕਟਰ ਨੇ ਜਲਦ ਠੀਕ ਹੋਣ ਦੀ ਵਜ੍ਹਾ ਉਨ੍ਹਾਂ ਦਾ ਟੀਕਾਕਰਨ ਹੋਣਾ ਦੱਸਿਆ ਸੀ।
ਕੋਰੋਨਾ ’ਚ ਕਰ ਰਹੇ ਸਨ ਲੋਕਾਂ ਦੀ ਮਦਦ
ਸੋਨੂੰ ਸੂਦ ਨੇ ਤਸਵੀਰ ਦੇ ਨਾਲ ਲਿਖਿਆ ਕਿ ਉਨ੍ਹਾਂ ਦਾ ਕੋਵਿਡ-19 ਟੈਸਟ ਨੈਗੇਟਿਵ ਹੈ। ਦੱਸ ਦੇਈਏ ਕਿ ਸੋਨੂੰ ਨੇ 17 ਅਪ੍ਰੈਲ ਨੂੰ ਕੋਰੋਨਾ ਪਾਜ਼ੇਟਿਵ ਹੋਣ ਦੀ ਖ਼ਬਰ ਦਿੱਤੀ ਸੀ। 23 ਅਪ੍ਰੈਲ ਨੂੰ ਉਨ੍ਹਾਂ ਦਾ ਕੋਰੋਨਾ ਟੈਸਟ ਨੈਗੇਟਿਵ ਆ ਗਿਆ। ਸੋਨੂੰ ਨੇ ਪਾਜ਼ੇਟਿਵ ਆਉਣ ਤੋਂ 10 ਦਿਨ ਪਹਿਲਾਂ ਹੀ ਕੋਰੋਨਾ ਟੀਕਾ ਲਗਵਾਇਆ ਸੀ। ਪਾਜ਼ੇਟਿਵ ਹੋਣ ਤੋਂ ਬਾਅਦ ਸੋਨੂੰ ਏਕਾਂਤਵਾਸ ਹੋ ਕੇ ਘਰ ’ਚ ਹੀ ਆਪਣਾ ਧਿਆਨ ਰੱਖ ਰਹੇ ਸਨ। ਇਸ ਦੌਰਾਨ ਉਹ ਲੋਕਾਂ ਦੀ ਮਦਦ ਵੀ ਕਰਦੇ ਜਾ ਰਹੇ ਸਨ। ਦੱਸ ਦੇਈਏ ਕਿ ਅਰਜੁਨ ਰਾਮਪਾਲ ਵੀ ਕੋਰੋਨਾ ਪਾਜ਼ੇਟਿਵ ਰਿਜ਼ਲਟ ਆਉਣ ਦੇ 5-6 ਦਿਨ ਦੇ ਅੰਦਰ ਇਸ ਭਿਆਨਕ ਬੀਮਾਰੀ ਨੂੰ ਮਾਤ ਦੇ ਚੁੱਕੇ ਸਨ। ਉਨ੍ਹਾਂ ਨੇ ਦੱਸਿਆ ਸੀ ਕਿ ਉਹ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਲੈ ਚੁੱਕੇ ਸਨ।
ਅਰਜੁਨ ਰਾਮਪਾਲ ਨੇ ਵੈਕਸੀਨ ਨੂੰ ਦਿੱਤਾ ਕ੍ਰੈਡਿਟ
ਅਦਾਕਾਰ ਅਰਜੁਨ ਰਾਮਪਾਲ ਨੇ ਵੀ 17 ਤਾਰੀਕ ਨੂੰ ਕੋਵਿਡ ਪਾਜ਼ੇਟਿਵ ਹੋਣ ਦੀ ਖ਼ਬਰ ਸਾਂਝੀ ਕੀਤੀ ਸੀ। 22 ਅਪ੍ਰੈਲ ਨੂੰ ਉਨ੍ਹਾਂ ਨੇ ਕੋਰੋਨਾ ਠੀਕ ਹੋਣ ਦੀ ਖ਼ੁਸ਼ਖ਼ਬਰੀ ਦਿੱਤੀ। ਉਨ੍ਹਾਂ ਨੇ ਲਿਖਿਆ ਸੀ ਕਿ ਵੈਸਸੀਨੇਸ਼ਨ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਦਾ ਵਾਇਰਲ ਲੋਅ ਕਾਫ਼ੀ ਘੱਟ ਸੀ। ਡਾਕਟਰਾਂ ਨੇ ਜਲਦ ਠੀਕ ਹੋਣ ਦਾ ਕਾਰਨ ਵੈਕਸੀਨੇਸ਼ਨ ਹੀ ਦੱਸਿਆ ਹੈ।
ਸਿੱਧੂ ਮੂਸੇਵਾਲਾ ਨਾਲ ਸੋਨਮ ਬਾਜਵਾ ਦੀਆਂ ਤਸਵੀਰਾਂ ਵਾਇਰਲ, ਨਵੇਂ ਗੀਤ ਦੀ ਸ਼ੂਟਿੰਗ ਦੇ ਚਰਚੇ
NEXT STORY