ਮੁੰਬਈ (ਏਜੰਸੀ)- ਬੰਬੇ ਹਾਈ ਕੋਰਟ ਨੇ ਕੰਗਨਾ ਰਣੌਤ ਦੀ ਮੁੱਖ ਭੂਮਿਕਾ ਵਾਲੀ ਫਿਲਮ ‘ਕੁਈਨ ਫੁੱਲ ਪਾਵਰ’ ’ਤੇ ਅੰਤਰਿਮ ਰੋਕ ਲਗਾਉਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਪਹਿਲੀ ਨਜ਼ਰੇ, ਇਸ ਅਤੇ 2014 ਵਿਚ ਆਈ ਫ਼ਿਲਮ ‘ਕੁਈਨ’ ਵਿਚਾਲੇ ਕੋਈ ਸਮਾਨਤਾ ਨਹੀਂ ਹੈ। 12 ਸਾਲ ਪਹਿਲਾਂ ਆਈ ਫਿਲਮ ‘ਕੁਈਨ’ ਵਿਚ ਵੀ ਕੰਗਨਾ ਹੀ ਮੁੱਖ ਅਦਾਕਾਰਾ ਸੀ। ਇਹ ਜ਼ਿਕਰ ਕਰਦਿਆਂ ਕਿ ਦੋਵਾਂ ਫ਼ਿਲਮਾਂ ਦੀਆਂ ਕਹਾਣੀਆਂ, ਕਥਾਨਕ (ਪਲਾਟ) ਅਤੇ ਵਿਸ਼ਿਆਂ ਵਿਚ ਕੋਈ ਸਮਾਨਤਾ ਨਹੀਂ ਹੈ, ਅਦਾਲਤ ਨੇ ਕਿਹਾ ਕਿ ਆਉਣ ਵਾਲੀ ਫ਼ਿਲਮ 2014 ਦੀ ਫ਼ਿਲਮ ਦਾ ਨਾ ਤਾਂ ‘ਸੀਕਵਲ’ ਹੈ ਅਤੇ ਨਾ ਹੀ ‘ਰੀਬੂਟ’। ਅਦਾਲਤ ਦੇ ਹੁਕਮਾਂ ਦੀ ਕਾਪੀ ਸ਼ੁੱਕਰਵਾਰ ਨੂੰ ਉਪਲਬਧ ਕਰਵਾਈ ਗਈ।
ਫੈਂਟਮ ਸਟੂਡੀਓਜ਼ ਨੇ ਜੁਲਾਈ ਵਿਚ ਜੀਓਸਟਾਰ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਖ਼ਿਲਾਫ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਅਤੇ ਦਾਅਵਾ ਕੀਤਾ ਸੀ ਕਿ ਜਦੋਂ ਫ਼ਿਲਮ ‘ਕੁਈਨ’ ਬਣੀ ਸੀ, ਉਦੋਂ ਉਨ੍ਹਾਂ ਅਤੇ ਜੀਓਸਟਾਰ ਵਿਚਾਲੇ ਇਕ ਸਮਝੌਤਾ ਹੋਇਆ ਸੀ ਕਿ ਭਵਿੱਖ ਵਿਚ ਜੇਕਰ ਕੋਈ ‘ਸੀਕਵਲ’ ਜਾਂ ‘ਪ੍ਰੀਕਵਲ’ ਬਣਦਾ ਹੈ, ਤਾਂ ਉਸ ’ਤੇ ਦੋਵਾਂ ਧਿਰਾਂ ਦਾ 50-50 ਫ਼ੀਸਦੀ ਅਧਿਕਾਰ ਹੋਵੇਗਾ।
It's Official..! ਮਸ਼ਹੂਰ ਮਿਊਜ਼ਿਕ ਡਾਇਰੈਕਟਰ ਦੀ ਲਾੜੀ ਬਣੇਗੀ SRH ਦੀ ਮਾਲਕਣ ਕਾਵਿਆ ਮਾਰਨ
NEXT STORY