ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖ਼ਾਨ ਅਤੇ ਅਦਾਕਾਰਾ ਕੈਟਰੀਨਾ ਕੈਫ ਸਟਾਟਰ ਫ਼ਿਲਮ ‘ਟਾਈਗਰ 3’ ਨੂੰ ਲੈ ਕੇ ਲਗਾਤਾਰ ਚਰਚਾ ਹੋ ਰਹੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਇਸ ਸਾਲ ਮਾਰਚ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਦੌਰਾਨ ਫ਼ਿਲਮ ਨਾਲ ਜੁੜੀ ਇਕ ਵੱਡੀ ਖ਼ਬਰ ਪ੍ਰਸ਼ੰਸਕਾਂ ਲਈ ਸਾਹਮਣੇ ਆਈ ਹੈ। ‘ਟਾਈਗਰ 3’ ਦੇ ਨਿਰਮਾਤਾ, ਯਸ਼ਰਾਜ ਫ਼ਿਲਮਜ਼, ਫ਼ਿਲਮ ’ਚ ਇਕ ਵਿਲੇਨ ਦੇ ਰੂਪ ’ਚ ਨਵੇਂ ਚਿਹਰੇ ਨੂੰ ਚੁਣ ਰਹੇ ਹਨ ਪਰ ਖ਼ਬਰ ਹੈ ਕਿ ਇਸ ਫ਼ਿਲਮ ’ਚ ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਨੂੰ ਫ਼ਿਲਮ ਦੇ ਵਿਲੇਨ ਲਈ ਚੁਣਿਆ ਗਿਆ ਹੈ।
ਇਮਰਾਨ ਹਾਸ਼ਮੀ ਫ਼ਿਲਮ ’ਚ ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਨੂੰ ਟੱਕਰ ਦਿੰਦੇ ਨਜ਼ਰ ਆਉਣਗੇ। ਇਕ ਰਿਪੋਰਟ ਮੁਤਾਬਕ ਇਮਰਾਨ ਨੂੰ ਫ਼ਿਲਮ ’ਚ ਵਿਲੇਨ ਦੇ ਕਿਰਦਾਰ ਲਈ ਤੈਅ ਕਰ ਲਿਆ ਗਿਆ ਹੈ। ਇਮਰਾਨ ਇਕ ਬਿਹਤਰੀਨ ਅਦਾਕਾਰ ਹਨ ਅਤੇ ਮੇਕਰਸ ਦਾ ਮੰਨਣਾ ਹੈ ਕਿ ਉਹ ਇਸ ਰੋਲ ਨੂੰ ਬਖੂਬੀ ਨਿਭਾਉਣਗੇ। ‘ਟਾਈਗਰ 3’ ਨੂੰ ਲੈ ਕੇ ਬਜ ਬਣਿਆ ਹੋਇਆ ਹੈ ਕਿ ਇਸ ਦੀ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਨਾਲ ਵੀ ਕਨੈਕਸ਼ਨ ਖ਼ਾਸ ਹੈ। ਦੱਸਿਆ ਜਾ ਰਿਹਾ ਹੈ ਕਿ ਟਾਈਗਰ 3’ ਦੀ ਸ਼ੁਰੂਆਤ ਉੱਧਰ ਹੀ ਹੋਵੇਗੀ ਜਿਥੇ ਅਦਾਕਾਰ ਸ਼ਾਹਰੁਖ ਖ਼ਾਨ ਦੀ ‘ਪਠਾਨ’ ਦਾ ਅੰਤ ਹੋਵੇਗਾ। ਉੱਧਰ ‘ਪਠਾਨ’ ਫ਼ਿਲਮ ’ਚ ਸਲਮਾਨ ਖ਼ਾਨ ਦਾ ਵੀ ਕੈਮਿਓ ਹੋਵੇਗਾ। ਫ਼ਿਲਮ ਦਾ ਪਹਿਲਾਂ ਸ਼ਡਿਊਲ ਮੁੰਬਈ ’ਚ ਸ਼ੂਟ ਹੋਵੇਗਾ। ਮਾਰਚ ਤੋਂ ਹੀ ਇਮਰਾਨ ਹਾਸ਼ਮੀ ਵੀ ਫ਼ਿਲਮ ਦਾ ਸ਼ੂਟ ਸ਼ੁਰੂ ਕਰ ਦੇਣਗੇ। ਫ਼ਿਲਮ ਦਾ ਸ਼ੁਰੂਆਤੀ ਸ਼ੂਟ ਯਸ਼ਰਾਜ ਸਟੂਡਿਓਜ਼ ’ਚ ਹੋਵੇਗਾ, ਜਿਥੇ ਇਮਰਾਨ ਹਾਸ਼ਮੀ, ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਦੇ ਨਾਲ ਕੁਝ ਸੀਨਜ਼ ਸ਼ੂਟ ਕਰਨਗੇ। ਇਸ ਤੋਂ ਬਾਅਦ ਫ਼ਿਲਮ ਦਾ ਦੂਜਾ ਹਿੱਸਾ ਮਿਡਿਲ ਈਸਟ ’ਚ ਸ਼ੂਟ ਹੋਵੇਗਾ ਅਤੇ ਫਿਰ ਫ਼ਿਲਮ ਦਾ ਆਖਿਰੀ ਹਿੱਸਾ ਵਾਪਸ ਮੁੰਬਈ ’ਚ ਹੀ ਸ਼ੂਟ ਹੋਵੇਗਾ।
ਹਿਨਾ ਖ਼ਾਨ ਦੇ ਦਿਲਕਸ਼ ਫੋਟੋਸ਼ੂਟ ਨੇ ਬਣਾਇਆ ਪ੍ਰਸ਼ੰਸਕਾਂ ਨੂੰ ਦੀਵਾਨਾ
NEXT STORY