ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਲਈ ਪਿਛਲੇ ਕੁਝ ਸਾਲ ਮੁਸ਼ਕਿਲ ਭਰੇ ਰਹੇ ਹਨ। ਸੁਕੇਸ਼ ਚੰਦਰਸ਼ੇਖਰ ਮਾਮਲੇ ’ਚ ਜੈਕਲੀਨ ਦਾ ਨਾਂ ਆਉਣ ਤੋਂ ਬਾਅਦ ਉਸ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ ’ਚ ਸੁਕੇਸ਼ ਨਾਲ ਅਦਾਕਾਰਾ ਦੀ ਇਕ ਨਿੱਜੀ ਤਸਵੀਰ ਸਾਹਮਣੇ ਆਈ ਹੈ। ਜੈਕਲੀਨ ਨੇ ਇਸ ’ਤੇ ਪ੍ਰਤੀਕਿਰਿਆ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਛੱਤੀਸਗੜ੍ਹ ਦੀ ਮਹਿਲਾ ਦਾ ਦੋਸ਼, ਅਫਸਾਨਾ ਖ਼ਾਨ ਦੇ ਮੰਗੇਤਰ ਸਾਜ ਨਾਲ 7 ਸਾਲ ਪਹਿਲਾਂ ਹੋਇਆ ਵਿਆਹ, ਪੜ੍ਹੋ ਪੂਰਾ ਮਾਮਲਾ
ਇਸ ਨੂੰ ਲੈ ਕੇ ਅਦਾਕਾਰਾ ਕਾਫੀ ਦੁਖੀ ਨਜ਼ਰ ਆ ਰਹੀ ਹੈ।
ਜੈਕਲੀਨ ਫਰਨਾਂਡੀਜ਼ ਨੇ ਇਕ ਬਿਆਨ ਜਾਰੀ ਕਰਕੇ ਕਿਹਾ, ‘ਇਸ ਦੇਸ਼ ਤੇ ਇਸ ਦੇਸ਼ ਦੇ ਲੋਕਾਂ ਨੇ ਹਮੇਸ਼ਾ ਮੈਨੂੰ ਬਹੁਤ ਪਿਆਰ ਦਿੱਤਾ ਹੈ। ਇਸ ’ਚ ਮੀਡੀਆ ਦੇ ਮੇਰੇ ਉਹ ਦੋਸਤ ਵੀ ਸ਼ਾਮਲ ਹਨ, ਜਿਨ੍ਹਾਂ ਤੋਂ ਮੈਂ ਬਹੁਤ ਕੁਝ ਸਿੱਖਿਆ ਹੈ। ਮੈਂ ਇਸ ਸਮੇਂ ਬਹੁਤ ਮਾੜੇ ਸਮੇਂ ’ਚੋਂ ਗੁਜ਼ਰ ਰਹੀ ਹਾਂ। ਮੈਂ ਤੁਹਾਨੂੰ ਜਲਦ ਹੀ ਇਸ ’ਚੋਂ ਬਾਹਰ ਆਉਣ ਦੀ ਉਮੀਦ ਕਰਦੀ ਹਾਂ। ਮੇਰੀ ਆਪਣੇ ਮੀਡੀਆ ਦੋਸਤਾਂ ਨੂੰ ਬੇਨਤੀ ਹੈ ਕਿ ਉਹ ਮੇਰੀ ਨਿੱਜਤਾ ਦਾ ਖਿਆਲ ਰੱਖਣ ਤੇ ਮੇਰੀਆਂ ਨਿੱਜੀ ਤਸਵੀਰਾਂ ਨੂੰ ਸੋਸ਼ਲ ਮੀਡੀਆ ’ਤੇ ਨਾ ਫੈਲਾਉਣ। ਤੁਸੀਂ ਆਪਣੇ ਨਜ਼ਦੀਕੀਆਂ ਤੇ ਪਿਆਰਿਆਂ ਨਾਲ ਅਜਿਹਾ ਨਹੀਂ ਕਰ ਸਕਦੇ। ਮੈਨੂੰ ਉਮੀਦ ਹੈ ਕਿ ਤੁਸੀਂ ਮੇਰੇ ਨਾਲ ਅਜਿਹਾ ਨਹੀਂ ਕਰੋਗੇ। ਮੈਨੂੰ ਉਮੀਦ ਹੈ ਕਿ ਇਨਸਾਫ਼ ਹੋਵੇਗਾ। ਧੰਨਵਾਦ।’
ਜੈਕਲੀਨ ਫਰਨਾਂਡੀਜ਼ ਲਈ ਸਾਲ 2021 ਬਹੁਤ ਖਰਾਬ ਰਿਹਾ। ਅਦਾਕਾਰਾ ਦਾ ਨਾਂ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਈ. ਡੀ. ਵਲੋਂ ਉਸ ਨੂੰ ਇਸ ਮਾਮਲੇ ’ਚ ਕਈ ਵਾਰ ਪੁੱਛਗਿੱਛ ਲਈ ਬੁਲਾਇਆ ਜਾ ਚੁੱਕਾ ਹੈ ਪਰ ਜੈਕਲੀਨ ਦੀਆਂ ਮੁਸ਼ਕਿਲਾਂ ਉਦੋਂ ਵੱਧ ਗਈਆਂ, ਜਦੋਂ ਸੁਕੇਸ਼ ਚੰਦਰਸ਼ੇਖਰ ਨਾਲ ਜੈਕਲੀਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ। ਈ. ਡੀ. ਦੀ ਪੁੱਛਗਿੱਛ ਦੌਰਾਨ ਜੈਕਲੀਨ ਫਰਨਾਂਡੀਜ਼ ਨੇ ਵੀ ਕਈ ਗੱਲਾਂ ਦਾ ਖ਼ੁਲਾਸਾ ਕੀਤਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮਨਮੋਹਨ ਵਾਰਿਸ ਨੇ ਕਿਉਂ ਕਿਹਾ ਪੁੱਤ ਨੂੰ ਮਾਂ ਤੇ ਭੈਣ ਦੀ ਕਦਰ ਕਰਨੀ ਸਿਖਾਓ (ਵੀਡੀਓ)
NEXT STORY