ਮੁੰਬਈ- ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ’ਤੇ ਸ਼ੁਰੂ ਹੋ ਰਿਹਾ ‘ਇੰਡੀਆਜ਼ ਬੈਸਟ ਡਾਂਸਰ’ ਸੀਜ਼ਨ-5 ਇੰਡੀਆ ਵਾਲੇ ਡਾਂਸ ਦਾ ਜਸ਼ਨ ਮਨਾਉਂਦੇ ਹੋਏ ਬਾਲੀਵੁੱਡ ਡਾਂਸ ਦੀ ਵਿਰਾਸਤ ਨੂੰ ਸਲਾਮ ਕਰਦਾ ਹੈ। ਸ਼ੋਅ ਦਾ ਪ੍ਰੀਮੀਅਰ ਇਕ ਨੌਸਟੈਲਜਿਕ ਸੈਲੀਬ੍ਰੇਸ਼ਨ ’ਚ ਬਦਲ ਗਿਆ, ਜਿੱਥੇ ਜੱਜਾਂ ਅਤੇ ਹੋਸਟ ਨੇ ਭਾਰਤੀ ਸਿਨੇਮਾ ’ਚ ਡਾਂਸ ਦੇ ਸਫ਼ਰ ਨੂੰ ਯਾਦ ਕੀਤਾ। ਚਰਚਾ ਦੌਰਾਨ ਹੋਸਟ ਹਰਸ਼ ਨੇ ਜੱਜਾਂ ਨੂੰ ਪੁੱਛਿਆ, “ਉਹ ਕਿਹੜੀ ਪਹਿਲੀ ਬਾਲੀਵੁੱਡ ਫ਼ਿਲਮ ਸੀ, ਜਿਸ ’ਚ ਡਾਂਸਿੰਗ ਦੀ ਪਹਿਲੀ ਝਲਕ ਦਿਖਾਈ ਦਿੱਤੀ ਸੀ?”
ਇਸ ’ਤੇ ਜਾਵੇਦ ਜਾਫ਼ਰੀ ਨੇ ਜਵਾਬ ਦਿੱਤਾ, “ਮੇਰੇ ਹਿਸਾਬ ਨਾਲ ਉਹ ‘ਅਪਲਮ ਚਪਲਮ’ ਸੀ, ਇਕ ਸ਼ਾਨਦਾਰ ਡਾਂਸ ਮੂਵੀ।” ਗੱਲ ਅੱਗੇ ਵਧਾਉਂਦੇ ਹੋਏ ਹਰਸ਼ ਨੇ ਟੈਰੇਂਸ ਲੁਇਸ ਨੂੰ ਪੁੱਛਿਆ, “ਟੈਰੇਂਸ ਸਰ! ਤੁਸੀਂ ਕੁਝ ਕਹਿਣਾ ਚਾਹੋਗੇ?” ਟੈਰੇਂਸ ਲੁਇਸ ਨੇ ਕਿਹਾ ਜੇਕਰ ਸਿਰਫ਼ ਇੰਡਸਟਰੀ ਦੀ ਗੱਲ ਕਰੀਏ ਤਾਂ ਵੈਜਯੰਤੀਮਾਲਾ ਵਾਕਈ ਬੈਸਟ ’ਚੋਂ ਇਕ ਸਨ। ਜੋ ਸਾਊਥ ਦੀਆਂ ਹੀਰੋਇਨਾਂ ਹਨ, ਭਾਵੇਂ ਹੇਮਾ ਮਾਲਿਨੀ ਹੋਣ, ਸ਼੍ਰੀਦੇਵੀ ਹੋਣ, ਵੈਜਯੰਤੀਮਾਲਾ ਹੋਣ, ਉਨ੍ਹਾਂ ਦੀ ਤਕਨੀਕ ਅਤੇ ਟ੍ਰੇਨਿੰਗ ਬਹੁਤ ਕਮਾਲ ਦੀ ਸੀ। ਜਦੋਂ ਮਾਧੁਰੀ ਦੀਕਸ਼ਿਤ ਆਈ ਤਾਂ ਉਨ੍ਹਾਂ ਨੇ ਇਕ ਨਵੀਂ ਰੌਣਕ ਲਿਆ ਦਿੱਤੀ, ਉਨ੍ਹਾਂ ਦੇ ਐਕਸਪ੍ਰੈਸ਼ਨ ਅਮੇਜ਼ਿੰਗ ਸਨ ਅਤੇ ਕਰਿਸ਼ਮਾ ਕਪੂਰ ਨੇ ਤਾਂ ਇੰਨਾ ਫ਼ਿਲਮੀ ਟੱਚ ਦਿੱਤਾ ਹੈ। ‘ਇੰਡੀਆਜ਼ ਬੈਸਟ ਡਾਂਸਰ’ ਸੀਜ਼ਨ-5 ਮਿਸ ਨਾ ਕਰੋ 6 ਜੂਨ ਤੋਂ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ’ਤੇ ਅਤੇ ਸਟ੍ਰੀਮਿੰਗ ਸਿਰਫ਼ ਸੋਨੀ ਲਿਵ ’ਤੇ।
ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਦੇ ਪਤੀ ਦਾ ਹੋਇਆ ਦਿਹਾਂਤ ! ਮੀਡੀਆ ਜਗਤ 'ਚ ਵੀ ਕਮਾਇਆ ਸੀ ਨਾਂ
NEXT STORY