ਮੁੰਬਈ : ਹੁਣੇ ਜਿਹੇ ਚੌਥਾ ਵਿਆਹ ਕਰਵਾਉਣ ਵਾਲੇ ਅਦਾਕਾਰ ਕਬੀਰ ਬੇਦੀ ਨੇ ਆਪਣੀ ਨਵੀਂ ਪਤਨੀ ਨੂੰ 'ਦੁਸ਼ਟ' ਅਤੇ 'ਚੁੜੇਲ' ਕਹਿਣ 'ਤੇ ਆਪਣੀ ਬੇਟੀ ਪੂਜਾ ਬੇਦੀ ਨੂੰ ਫਿਟਕਾਰ ਲਗਾਉਂਦਿਆਂ ਕਿਹਾ ਕਿ ਉਹ ਇਨ੍ਹਾਂ ਗੱਲਾਂ ਤੋਂ ਬਹੁਤ ਨਿਰਾਸ਼ ਹਨ। ਬ੍ਰਿਟੇਨ ਦੀ ਖੋਜਕਾਰ ਪਰਵੀਨ ਦੁਸਾਂਝ ਨਾਲ ਆਪਣੇ 70ਵੇਂ ਜਨਮ ਦਿਨ ਮੌਕੇ ਵਿਆਹ ਕਰਵਾਉਣ ਵਾਲੇ ਅਦਾਕਾਰ ਨੇ ਪੂਜਾ ਦੀਆਂ ਤਿੱਖੀਆਂ ਟਿੱਪਣੀਆਂ ਨੂੰ ਲੈ ਕੇ ਟਵਿਟਰ 'ਤੇ ਆਪਣੀ ਨਰਾਜ਼ਗੀ ਜਤਾਈ।
ਉਨ੍ਹਾਂ ਨੇ ਲਿਖਿਆ, ''ਸਾਡੇ ਵਿਆਹ ਤੋਂ ਤੁਰੰਤ ਬਾਅਦ ਪਰਵੀਨ ਦੁਸਾਂਝ ਖਿਲਾਫ ਆਪਣੀ ਬੇਟੀ ਪੂਜਾ ਦੀਆਂ ਤਿੱਖੀਆਂ ਟਿੱਪਣੀਆਂ ਤੋਂ ਬਹੁਤ ਨਿਰਾਸ਼ ਹਾਂ। ਗਲਤ ਵਤੀਰੇ ਲਈ ਕੋਈ ਬਹਾਨਾ ਨਹੀਂ ਚੱਲ ਸਕਦਾ।'' ਦੱਸਿਆ ਜਾਂਦਾ ਹੈ ਕਿ ਕਬੀਰ ਬੇਦੀ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਪ੍ਰੋਤਿਮਾ ਦੀ ਬੇਟੀ ਪੂਜਾ ਪਿਤਾ ਦੇ ਇਸ ਵਿਆਹ ਤੋਂ ਖੁਸ਼ ਨਹੀਂ ਹੈ।
ਉਨ੍ਹਾਂ ਦੇ ਵਿਆਹ ਤੋਂ ਤੁਰੰਤ ਬਾਅਦ ਪੂਜਾ ਨੇ ਟਵੀਟ ਕੀਤਾ ਸੀ, ''ਹਰ ਕਹਾਣੀ 'ਚ ਇਕ ਚੁੜੇਲ ਜਾਂ ਸ਼ੈਤਾਨ ਮਤਰੇਈ ਮਾਂ ਹੁੰਦੀ ਹੈ। ਮੇਰੀ ਹੁਣੇ-ਹੁਣੇ ਆਈ ਹੈ। ਕਬੀਰ ਬੇਦੀ ਨੇ ਹੁਣੇ-ਹੁਣੇ ਪਰਵੀਨ ਦੁਸਾਂਝ ਨਾਲ ਵਿਆਹ ਕੀਤਾ।'' ਹਾਲਾਂਕਿ ਇਸ ਤੋਂ ਬਾਅਦ ਪੂਜਾ ਨੇ ਇਹ ਟਵੀਟ ਹਟਾ ਕੇ ਪਿਤਾ ਨੂੰ ਉਨ੍ਹਾਂ ਦੇ ਚੌਥੇ ਵਿਆਹ ਲਈ ਸ਼ੁਭਕਾਮਨਾਵਾਂ ਦਿੱਤੀਆਂ ਸਨ ਪਰ ਲੱਗਦੈ ਕਿ ਕਬੀਰ ਬੇਦੀ ਨੇ ਪੂਜਾ ਦੀਆਂ ਤਿੱਖੀਆਂ ਟਿੱਪਣੀਆਂ ਨੂੰ ਲੈ ਕੇ ਉਸ ਨੂੰ ਮਾਫ ਨਹੀਂ ਕੀਤਾ।
ਬਾਲੀਵੁੱਡ ਅਦਾਕਾਰਾ ਅਸਿਨ ਅਤੇ ਰਾਹੁਲ ਸ਼ਰਮਾ ਦੇ ਵਿਆਹ ਦੀਆਂ ਖਾਸ ਤਸਵੀਰਾਂ ਆਈਆਂ ਸਾਹਮਣੇ
NEXT STORY