ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਦੀ ਹਾਲ ਹੀ ’ਚ ਰਿਲੀਜ਼ ਹੋਈ ਫ਼ਿਲਮ ‘ਸ਼ੇਰਸ਼ਾਹ’ ਇਨ੍ਹੀਂ ਦਿਨੀਂ ਕਾਫੀ ਸੁਰਖ਼ੀਆਂ ’ਚ ਬਣੀ ਹੋਈ ਹੈ। ਹਰ ਕੋਈ ਫ਼ਿਲਮ ’ਚ ਸਿਧਾਰਥ ਦੇ ਕੰਮ ਦੀ ਤਾਰੀਫ਼ ਕਰਦਾ ਨਜ਼ਰ ਆ ਰਿਹਾ ਹੈ। ਇਸੇ ਵਿਚਾਲੇ ਕੰਗਨਾ ਰਣੌਤ ਵੀ ‘ਸ਼ੇਰਸ਼ਾਹ’ ਦੀ ਤਾਰੀਫ਼ ਕਰਦੀ ਦਿਖਾਈ ਦਿੱਤੀ ਹੈ।
ਕੈਪਟਨ ਵਿਕਰਮ ਬੱਤਰਾ ਦਾ ਕਿਰਦਾਰ ਨਿਭਾਅ ਕੇ ਪੂਰੇ ਦੇਸ਼ ਦੇ ਨਾਲ-ਨਾਲ ਸਿਧਾਰਥ ਨੇ ਕੰਗਨਾ ਦਾ ਦਿਲ ਵੀ ਜਿੱਤ ਲਿਆ ਹੈ। ਹਾਲ ਹੀ ’ਚ ਕੰਗਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀਜ਼ ’ਚ ਦੋ ਪੋਸਟਾਂ ਸਾਂਝੀਆਂ ਕੀਤੀਆਂ ਹਨ। ਪਹਿਲੀ ਪੋਸਟ ’ਚ ਉਸ ਨੇ ਕੈਪਟਨ ਵਿਕਰਮ ਬੱਤਰਾ ਨੂੰ ਸ਼ਰਧਾਂਜਲੀ ਦਿੰਦਿਆਂ ਲਿਖਿਆ ਕਿ ਦੇਸ਼ ਦੇ ਹੀਰੋ ਕੈਪਟਨ ਵਿਕਰਮ ਬੱਤਰਾ ਹਿਮਾਚਲ ਦੇ ਪਾਲਮਪੁਰ ਤੋਂ ਸਨ, ਜੋ ਕਿ ਬਹੁਤ ਹੀ ਹਿੰਮਤ ਵਾਲੇ ਫੌਜੀ ਸਨ। ਉਨ੍ਹਾਂ ਦੇ ਦਿਹਾਂਤ ਨੇ ਸਾਰਿਆਂ ਦਾ ਦਿਲ ਤੋੜ ਦਿੱਤਾ ਸੀ।
ਉਥੇ ਦੂਜੀ ਪੋਸਟ ’ਚ ਕੰਗਨਾ ਨੇ ਫ਼ਿਲਮ ਦਾ ਇਕ ਪੋਸਟਰ ਸਾਂਝਾ ਕੀਤਾ। ਇਸ ’ਚ ਉਸ ਨੇ ਲਿਖਿਆ ਕਿ ਕੀ ਸ਼ਾਨਦਾਰ ਸ਼ਰਧਾਂਜਲੀ ਦਿੱਤੀ ਹੈ ਸਿਧਾਰਥ ਮਲਹੋਤਰਾ, ਪੂਰੀ ਟੀਮ ਨੂੰ ਵਧਾਈ, ਇਹ ਇਕ ਵੱਡੀ ਜ਼ਿੰਮੇਵਾਰੀ ਸੀ ਤੇ ਤੁਸੀਂ ਸਾਰਿਆਂ ਨੇ ਇਸ ਨੂੰ ਬਾਖੂਬੀ ਪੇਸ਼ ਵੀ ਕੀਤਾ। ਕੰਗਨਾ ਦੀ ਇਸ ਪੋਸਟ ਨੂੰ ਪ੍ਰਸ਼ੰਸਕ ਵੀ ਕਾਫੀ ਪਸੰਦ ਕਰ ਰਹੇ ਹਨ ਤੇ ਸਿਧਾਰਥ ਮਲਹੋਤਰਾ ਨੂੰ ਫ਼ਿਲਮ ਦੀ ਸਫਲਤਾ ਲਈ ਵਧਾਈ ਵੀ ਦੇ ਰਹੇ ਹਨ।
ਦੱਸ ਦੇਈਏ ਕਿ ‘ਸ਼ੇਰਸ਼ਾਹ’ ਫ਼ਿਲਮ ਕਾਰਗਿਲ ਯੁੱਧ ’ਚ ਸ਼ਹੀਦ ਹੋਏ ਕੈਪਟਨ ਵਿਕਰਮ ਬੱਤਰਾ ਦੀ ਜ਼ਿੰਦਗੀ ’ਤੇ ਆਧਾਰਿਤ ਹੈ। ਫ਼ਿਲਮ ’ਚ ਸਿਧਾਰਥ ਨੇ ਵਿਕਰਮ ਬੱਤਰਾ ਦਾ ਕਿਰਦਾਰ ਨਿਭਾਇਆ ਹੈ। ਉਥੇ ਫ਼ਿਲਮ ’ਚ ਵਿਕਰਮ ਬੱਤਰਾ ਦੀ ਗਰਲਫਰੈਂਡ ਦਾ ਕਿਰਦਾਰ ਕਿਆਰਾ ਅਡਵਾਨੀ ਨੇ ਨਿਭਾਇਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪੂਜਾ ਬੇਦੀ ਨੇ ਵੈਕਸੀਨੇਸ਼ਨ ਪ੍ਰੋਗਰਾਮ ਨੂੰ ਦੱਸਿਆ 'ਭਿਆਨਕ' ਅਤੇ 'ਬੇਵਜ੍ਹਾ'
NEXT STORY