ਮੁੰਬਈ (ਏਜੰਸੀ)- ਅਦਾਕਾਰਾ ਕਰਿਸ਼ਮਾ ਤੰਨਾ ਅਤੇ ਉਨ੍ਹਾਂ ਦੇ ਪਤੀ ਵਰੁਣ ਬੰਗੇਰਾ ਨੇ ਆਪਣੇ ਨਵਜੰਮੇ ਪੁੱਤਰ ਦੇ ਨਾਂ ਦਾ ਖੁਲਾਸਾ ਕਰ ਦਿੱਤਾ ਹੈ। ਜੋੜੇ ਨੇ ਆਪਣੇ ਪੁੱਤਰ ਦਾ ਨਾਂ 'ਵੇਦ ਤੰਨਾ ਬੰਗੇਰਾ' ਰੱਖਿਆ ਹੈ।

ਸ਼ੁੱਕਰਵਾਰ ਨੂੰ, ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਖਾਸ ਅਤੇ ਰਚਨਾਤਮਕ ਪੋਸਟ ਸਾਂਝੀ ਕਰਕੇ ਆਪਣੇ ਪੁੱਤਰ ਦੇ ਨਾਮ ਦਾ ਐਲਾਨ ਕੀਤਾ। ਕਰਿਸ਼ਮਾ ਨੇ ਇਸ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, “ਜਨਮ ਅਸ਼ਟਮੀ ਦੇ ਸ਼ੁਭ ਮੌਕੇ 'ਤੇ, ਕਾਨ੍ਹਾ ਦੇ ਆਸ਼ੀਰਵਾਦ ਨਾਲ, ਅਸੀਂ ਪਿਆਰ ਨਾਲ ਆਪਣੇ ਛੋਟੇ ਜਿਹੇ ਚਮਤਕਾਰ...ਵੇਦ ਤੰਨਾ ਬੰਗੇਰਾ ਨਾਲ ਤੁਹਾਡੀ ਜਾਣ-ਪਛਾਣ ਕਰਵਾਉਂਦੇ ਹਾਂ... ਇੱਕ ਨਾਮ ਜਿਸਦਾ ਅਰਥ ਹੈ ਪਵਿੱਤਰ ਗਿਆਨ, ਬੁੱਧੀ ਅਤੇ ਰੌਸ਼ਨੀ।”
ਦੱਸ ਦੇਈਏ ਕਿ ਕਰਿਸ਼ਮਾ ਅਤੇ ਵਰੁਣ ਨੇ ਇਸੇ ਸਾਲ 29 ਜੁਲਾਈ ਨੂੰ ਗੁਰੂ ਪੂਰਨਿਮਾ ਦੇ ਮੌਕੇ 'ਤੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਸੀ। ਦੋਹਾਂ ਨੇ ਇੱਕ ਸਾਲ ਤੱਕ ਇੱਕ-ਦੂਜੇ ਨੂੰ ਡੇਟ ਕਰਨ ਮਗਰੋਂ 2022 ਵਿੱਚ ਵਿਆਹ ਕਰਵਾਇਆ ਸੀ।
ਫਿਲਮ 'ਇੰਦਰਪੁੱਤਰ' ਨਾਲ ਜੁੜੇ ਖੁਸ਼ਬੂ ਸੁੰਦਰ ! ਕਾਸਟਿੰਗ ਨੂੰ ਲੈ ਕੇ ਚਰਚਾ ਤੇਜ਼
NEXT STORY