ਮੁੰਬਈ : ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਆਪਣੀ ਆਉਣ ਵਾਲੀ ਫਿਲਮ 'ਫਿਤੂਰ' ਲਈ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਫਿਲਮ 'ਚ ਉਹ ਅਦਾਕਾਰ ਆਦਿੱਤਿਯ ਰਾਏ ਕਪੂਰ ਨਾਲ ਪਹਿਲੀ ਵਾਰ ਨਜ਼ਰ ਆਵੇਗੀ। ਕੈਟਰੀਨਾ ਅੱਜਕਲ੍ਹ ਆਪਣੀ ਇਸ ਫਿਲਮ ਦਾ ਪ੍ਰਚਾਰ ਕਰਦੀ ਨਜ਼ਰ ਆ ਰਹੀ ਹੈ।
ਜਾਣਕਾਰੀ ਅਨੁਸਾਰ ਪਿਛਲੀ ਵਾਰ, ਤੁਸੀਂ ਕੈਟਰੀਨਾ ਨੂੰ ਉਨ੍ਹਾਂ ਦੀ ਇਸ ਫਿਲਮ ਦੇ ਪ੍ਰਚਾਰ ਦੌਰਾਨ ਮੈਰੂਨ ਬਾਲ ਗਾਊਣ 'ਚ ਦੇਖਿਆ ਸੀ। ਉਸ ਡਰੈੱਸ 'ਚ ਕੈਟਰੀਨਾ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ।
ਜਾਣਕਾਰੀ ਅਨੁਸਾਰ ਹੁਣੇ ਜਿਹੇ ਕੈਟਰੀਨਾ ਕੈਫ 'ਮਹਿਬੂਬ ਸਟੂਡੀਓ' 'ਚ ਪੀਚ ਕਲਰ ਦੀ ਛੋਟੀ ਜਿਹੀ ਡਰੈੱਸ 'ਚ ਨਜ਼ਰ ਆਈ। ਇਹ ਸਟੂਡੀਓ ਮੁੰਬਈ 'ਚ ਸਥਿਤ ਹੈ। ਉਨ੍ਹਾਂ ਦੀ ਇਹ ਸਲੀਵਲੈੱਸ ਡਰੈੱਸ ਵੀ- ਨੈੱਕ ਵਾਲੀ ਸੀ। ਇਸ ਨਾਲ ਕੈਟਰੀਨਾ ਨੇ ਫਲੈਟ ਵੇਜ਼ ਫੁਟਵੇਅਰ ਪਾਏ ਹੋਏ ਸਨ।
ਹਨੀਮੂਨ ਲਈ 'ਗ੍ਰੀਸ' ਜਾਣਗੇ ਮੋਹਿਤ-ਸਨਾਇਆ
NEXT STORY