ਮੁੰਬਈ : ਟੀ.ਵੀ. ਅਦਾਕਾਰ ਰਾਮ ਕਪੂਰ ਅਤੇ ਅਦਾਕਾਰਾ ਗੋਤਮੀ ਨੇ ਆਪਣੇ ਵਿਆਹ ਲਈ 14 ਫਰਵਰੀ, 2003 ਨੂੰ ਭਾਵ 'ਵੈਲਨਟਾਈਨਜ਼ ਡੇ' ਦਾ ਦਿਨ ਚੁਣਿਆ ਸੀ। ਇਸ ਦਾ ਕਾਰਨ ਇਹ ਸੀ ਕਿ ਇਹ ਦਿਨ ਆਪਣੀਆਂ ਭਾਵਨਾਵਾਂ ਨੂੰ ਪੇਸ਼ ਕਰਨ ਲਈ ਵਧੀਆ ਹੁੰਦਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਦੋਹਾਂ ਦੀ ਆਨਸਕ੍ਰੀਨ ਜੋੜੀ ਵੀ ਕਾਫੀ ਪਸੰਦ ਕੀਤੀ ਜਾਂਦੀ ਹੈ। ਪਿਛਲੀ ਵਾਰ ਉਹ ਫਿਲਮ 'ਸ਼ਾਦੀ ਕੇ ਸਾਈਡ ਇਫੈਕਸ' 'ਚ ਨਜ਼ਰ ਆਏ ਸਨ। ਅੱਜ ਅਸੀਂ ਤੁਹਾਨੂੰ ਰਾਮ-ਗੀਤਾ ਦੇ ਪ੍ਰੇਮ ਕਹਾਣੀ ਨੂੰ ਪੇਸ਼ ਕਰ ਰਹੇ ਹਾਂ।
ਟੀ.ਵੀ. ਅਤੇ ਬਾਲੀਵੁੱਡ ਅਦਾਕਾਰ ਰਾਮ ਕਪੂਰ ਅਤੇ ਗੋਤਮੀ ਗਾਡਗਿਲ ਦੀ ਪ੍ਰੇਮ ਕਹਾਣੀ ਮਸ਼ਹੂਰ ਟੀ.ਵੀ. ਸੀਰੀਅਲ 'ਘਰ ਏਕ ਮੰਦਿਰ' ਦੇ ਸੈੱਟ ਤੋਂ ਸ਼ੁਰੂ ਹੋਈ ਸੀ। ਉਸ ਸਮੇਂ ਗੋਤਮੀ ਮਾਡਲਿੰਗ 'ਚ ਆਪਣਾ ਕੈਰੀਅਰ ਬਣਾ ਚੁੱਕੀ ਸੀ ਅਤੇ ਰਾਮ ਕਪੂਰ ਟੀ.ਵੀ. ਸੀਰੀਅਲਜ਼ 'ਚ ਆਪਣੀ ਪਛਾਣ ਬਣਾ ਰਹੇ ਸਨ। ਜਾਣਕਾਰੀ ਅਨੁਸਾਰ ਇਸੇ ਸੀਰੀਅਲ 'ਚ ਗੋਤਮੀ ਨੇ ਰਾਮ ਦੀ 'ਭਾਬੀ' ਦਾ ਕਿਰਦਾਰ ਨਿਭਾਇਆ ਸੀ। ਰੋਜ਼ਾਨਾ ਦੀ ਮੁਲਾਕਾਤ ਦੌਰਾਨ ਇਨ੍ਹਾਂ 'ਚ ਚੰਗੀ ਦੋਸਤੀ ਹੋ ਗਈ ਸੀ।
ਜ਼ਿਕਰਯੋਗ ਹੈ ਕਿ ਰਾਮ ਕਪੂਰ ਆਪਣਾ ਵੱਧ ਤੋਂ ਵੱਧ ਸਮਾਂ ਪਾਰਟੀਆਂ ਅਤੇ ਸ਼ਰਾਬ 'ਚ ਬਿਤਾਉਂਦੇ ਸਨ। ਰਾਮ ਦੀ ਇਹ ਆਦਤ ਹੀ ਗੋਤਮੀ ਨੂੰ ਪਸੰਦ ਨਹੀਂ ਸੀ, ਜਿਸ ਕਾਰਨ ਰਾਮ ਨੇ ਆਪਣੇ ਆਪ ਨੂੰ ਹੌਲੀ-ਹੌਲੀ ਬਦਲਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਦੋਹਾਂ ਨੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਅਤੇ ਗੱਲ ਵਿਆਹ ਤੱਕ ਪਹੁੰਚ ਗਈ ਪਰ ਦੋਹਾਂ ਦੇ ਪਰਿਵਾਰਾਂ ਨੇ ਇਹ ਸੰਬੰਧ ਪਸੰਦ ਨਹੀਂ ਕੀਤਾ। ਇਸ ਦਾ ਕਾਰਨ ਇਹ ਸੀ ਕਿ ਰਾਮ ਪੰਜਾਬੀ ਸਨ ਅਤੇ ਗੋਤਮੀ ਮਹਾਰਾਸ਼ਟਰੀ ਪਰਿਵਾਰ ਨਾਲ ਸੰਬੰਧ ਰੱਖਦੀ ਸੀ।
ਜ਼ਿਕਰਯੋਗ ਹੈ ਕਿ ਗੋਤਮੀ ਦਾ ਇਹ ਦੂਜਾ ਵਿਆਹ ਸੀ। ਉਨ੍ਹਾਂ ਦਾ ਪਹਿਲਾ ਵਿਆਹ ਫੋਟੋਗਰਾਫਰ ਮਧੁਰ ਸ਼ਰਾਫ ਨਾਲ ਹੋਇਆ ਸੀ ਪਰ ਦੋਵੇਂ ਵੱਖਰੇ ਹੋ ਗਏ ਸਨ। ਜਾਣਕਾਰੀ ਅਨੁਸਾਰ ਦੋਹਾਂ ਪਰਿਵਾਰਾਂ ਨੇ ਇਨ੍ਹਾਂ ਦੇ ਵਿਆਹ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਰਾਮ-ਗੋਤਮੀ ਨੇ ਆਰਿਆ ਸਮਾਜ ਦੇ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕੀਤਾ। ਉਸ ਸਮੇਂ ਉਹ ਦੋ ਕਮਰੇ ਦੇ ਘਰ 'ਚ ਰਹਿੰਦੇ ਹੁੰਦੇ ਸਨ। ਅੱਗੇ ਦੇਖੋ ਇਸ ਜੋੜੇ ਦੀਆਂ ਖੂਬਸੂਰਤ ਤਸਵੀਰਾਂ—
ਬਾਲੀਵੁੱਡ ਨਿਰਮਾਤਾਵਾਂ ਨਾਲ ਇਸ ਗੱਲ ਦਾ ਰੋਸ ਹੈ ਤੱਬੂ ਨੂੰ
NEXT STORY