ਤਾਈਪੇ : ਪੌਪ ਗਾਇਕਾ ਮੈਡੋਨਾ ਇਥੇ ਇਕ ਪ੍ਰੋਗਰਾਮ 'ਚ ਖੁਦ ਨੂੰ ਤਾਈਵਾਨ ਦੇ ਝੰਡੇ 'ਚ ਲਪੇਟਣ ਤੋਂ ਬਾਅਦ ਤਾਈਵਾਨ ਦੀ ਪਛਾਣ ਨੂੰ ਲੈ ਕੇ ਇਕ ਬਹਿਸ 'ਚ ਫਸ ਗਈ ਹੈ। ਜ਼ਿਕਰਯੋਗ ਹੈ ਕਿ ਚੀਨ ਤਾਈਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ ਅਤੇ ਤਾਈਵਾਨ ਦੀ ਆਜ਼ਾਦੀ ਨਾਲ ਜੁੜੀ ਕਿਸੇ ਵੀ ਗੱਲ 'ਤੇ ਭੜਕ ਪੈਂਦਾ ਹੈ।
ਤਾਈਵਾਨ ਦੀਆਂ ਦੋ ਅਖ਼ਬਾਰਾਂ ਨੇ ਇਥੇ ਪ੍ਰੋਗਰਾਮ ਪੇਸ਼ ਕਰ ਰਹੀ ਮੈਡੋਨਾ ਦੀਆਂ ਤਸਵੀਰਾਂ ਛਾਪੀਆਂ ਹਨ, ਜਿਨ੍ਹਾਂ 'ਚ ਉਸ ਨੇ ਖੁਦ ਨੂੰ ਤਾਈਵਾਨੀ ਝੰਡੇ 'ਚ ਲਪੇਟਿਆ ਹੋਇਆ ਹੈ। ਜਿਥੇ ਤਾਈਵਾਨੀ ਲੋਕਾਂ ਨੇ ਇਸ ਦਾ ਸਵਾਗਤ ਕੀਤਾ ਹੈ ਉਥੇ ਚੀਨੀ ਲੋਕਾਂ ਨੇ ਇਸ ਦੇ ਵਿਰੁੱਧ ਸੋਸ਼ਲ ਸਾਈਟਾਂ 'ਤੇ ਆਪਣੀ ਭੜਾਸ ਕੱਢੀ ਹੈ।
ਬਿਊਟੀ ਅਵਾਰਡ 2016 'ਚ ਅਭਿਨੇਤਰੀਆਂ ਨੇ ਬੋਲਡ ਲਿਬਾਸਾਂ 'ਚ ਖੂਬ ਬਿਖੇਰੇ ਜਲਵੇ
NEXT STORY