ਮੁੰਬਈ : ਬਾਲੀਵੁੱਡ ਦੀ ਆਈਟਮ ਕੁਈਨ ਮਲਾਇਕਾ ਖਾਨ ਨੇ ਹੁਣੇ ਜਿਹੇ ਇਕ ਨਵਾਂ ਟੈਟੂ ਬਣਵਾਇਆ ਹੈ। ਮਲਾਇਕਾ ਨੇ ਆਪਣੇ ਇਸ ਟੈਟੂ ਦੀਆਂ ਤਸਵੀਰਾਂ ਵੈੱਬਸਾਈਟ ਇੰਸਟਾਰਗਾਮ 'ਤੇ ਸਾਂਝੀਆਂ ਕੀਤੀਆਂ ਹਨ।
ਜ਼ਿਕਰਯੋਗ ਹੈ ਕਿ ਮਲਾਇਕਾ ਨੇ ਇਹ ਟੈਟੂ ਆਪਣੀ ਉਂਗਲੀ 'ਤੇ ਬਣਵਾਇਆ ਹੈ। ਦੱਸਣਯੋਗ ਹੈ ਕਿ ਮਲਾਇਕਾ ਦਾ ਇਹ ਪੰਜਵਾ ਟੈਟੂ ਹੈ। ਉਂਗਲੀ 'ਤੇ ਬਣਵਾਏ ਇਸ ਟੈਟੂ ਦੀ ਤਸਵੀਰ ਇੰਸਟਾਗਰਾਮ 'ਤੇ ਸ਼ੇਅਰ ਕਰਦੇ ਹੋਏ ਮਲਾਇਕਾ ਨੇ ਲਿਖਿਆ, 'Tattoo no 5.....something I always wanted to get done #rosary' । ਇਹ ਟੈਟੂ ਪਲੱਸ ਦਾ ਨਿਸ਼ਾਨ ਹੈ।
ਆਪਣੇ ਟੈਟੂ ਲਈ ਮਸ਼ਹੂਰ ਹੋਣ ਵਾਲੀ ਮਲਾਇਕਾ ਦਾ ਚੌਥਾ ਟੈਟੂ ਵੀ ਉਸ ਦੀ ਉਂਗਲੀ 'ਤੇ ਹੈ। ਇਸ ਟੈਟੂ ਦੀ ਤਸਵੀਰ ਇੰਸਟਾਗਰਾਮ 'ਤੇ ਸ਼ੇਅਰ ਕਰਦੇ ਸਮੇਂ ਮਲਾਇਕਾ ਨੇ ਲਿਖਿਆ ਸੀ, "Tattoo no4..... #love.... #symbolic #obsessed"
ਜ਼ਿਕਰਯੋਗ ਹੈ ਕਿ ਮਲਾਇਕਾ ਪਹਿਲਾਂ ਵੀ ਆਪਣੇ ਸਰੀਰ 'ਤੇ ਤਿੰਨ ਟੈਟੂ ਬਣਵਾ ਚੁੱਕੀ ਹੈ। ਇਨ੍ਹਾਂ 'ਚੋਂ ਇਕ ਟੈਟੂ ਉਨ੍ਹਾਂ ਦੇ ਹੱਥ 'ਤੇ ਹੈ, ਜੋ ਇਕ ਰੋਮਨ ਨੰਬਰ ਹੈ। ਇਹ ਨੰਬਰ 'IX-XI-MMII' ਹੈ। ਦੂਜਾ ਟੈਟੂ ਉਨ੍ਹਾਂ ਦੇ ਪਿੱਠ 'ਤੇ ਹੈ, ਜਿਸ 'ਚ ਤਿੰਨ ਪੰਛੀ ਨਜ਼ਰ ਆਉਂਦੇ ਹਨ, ਜੋ ਉੱਡਦੇ ਹੋਏ ਦਿਖ ਰਹੇ ਹਨ।
ਮੈਗਜ਼ੀਨ ਦੇ ਕਵਰ ਪੇਜ਼ 'ਤੇ ਛਾਇਆ ਨਰਗਿਸ ਦਾ ਰੈੱਡ ਹੌਟ ਅੰਦਾਜ਼
NEXT STORY