ਮੁੰਬਈ: ਫ਼ਿਲਮੀ ਦੁਨੀਆ ਨੂੰ ਛੱਡ ਇਸਲਾਮ ਦੇ ਰਸਤੇ 'ਤੇ ਚੱਲਣ ਵਾਲੀ ਸਾਬਕਾ ਅਭਿਨੇਤਰੀ ਸਨਾ ਖ਼ਾਨ ਇਨ੍ਹੀਂ ਦਿਨੀਂ ਖ਼ੂਬ ਚਰਚਾ 'ਚ ਹੈ। ਬੀਤੇ ਦਿਨੀਂ ਉਨ੍ਹਾਂ ਨੇ ਮੌਲਵੀ ਮੁਫਤੀ ਅਨਸ ਨਾਲ ਨਿਕਾਹ ਕਰ ਲਿਆ ਸੀ। ਇਨ੍ਹੀਂ ਦਿਨੀਂ ਇਹ ਜੋੜਾ ਕਸ਼ਮੀਰ ਦੀਆਂ ਹਸੀਨ ਵਾਦੀਆਂ 'ਚ ਆਪਣਾ ਹਨੀਮੂਨ ਮਨਾ ਰਿਹਾ ਹੈ। ਸਨਾ ਆਏ ਦਿਨ ਕਸ਼ਮੀਰ ਤੋਂ ਆਪਣੀਆਂ ਤਸਵੀਰਾਂ ਸਾਂਝੀਆਂ ਕਰ ਰਹੀ ਹੈ ਪਰ ਉਨ੍ਹਾਂ ਦੀਆਂ ਤਸਵੀਰਾਂ ਨੂੰ ਦੇਖ ਕੇ ਕੁਝ ਲੋਕਾਂ ਨੇ ਸਨਾ ਅਤੇ ਅਨਸ 'ਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ।
ਸਨਾ ਖ਼ਾਨ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਲਗਾਤਾਰ ਆਪਣੇ ਫੇਸਬੁੱਕ 'ਤੇ ਕਸ਼ਮੀਰ ਤੋਂ ਤਸਵੀਰਾਂ ਸਾਂਝੀਆਂ ਕਰ ਰਹੀ ਹੈ। ਕੁਝ ਤਸਵੀਰਾਂ 'ਚ ਉਹ ਇਕੱਲੀ ਨਜ਼ਰ ਆ ਰਹੀ ਹੈ ਤਾਂ ਕੁਝ ਤਸਵੀਰਾਂ 'ਚ ਪਤੀ ਅਨਸ ਮੁਫਤੀ ਨਾਲ। ਹੁਣ ਇਨ੍ਹਾਂ ਤਸਵੀਰਾਂ 'ਤੇ ਕੁਝ ਕੱਟੜਪੰਥੀਆਂ ਦਾ ਕਹਿਣਾ ਹੈ ਕਿ ਇਹ ਦੋਵੇਂ ਇਸਲਾਮ ਦਾ ਮਜ਼ਾਕ ਉੱਡਾ ਰਹੇ ਹਨ। ਇਹੀ ਨਹੀਂ ਅਨਸ ਦੀ ਤੁਲਨਾ ਤਾਂ ਇਕ ਯੂਜਰ ਨੇ ਸ਼ੈਤਾਨ ਨਾਲ ਹੀ ਕਰ ਦਿੱਤੀ।
ਇਕ ਯੂਜਰ ਨੇ ਲਿਖਿਆ ਕਿ ਤੁਸੀਂ ਆਲਿਮ ਹੋ, ਕੋਈ ਫ਼ਿਲਮੀਂ ਹੀਰੋ ਨਹੀਂ। ਤੁਸੀਂ ਸਨਾ ਨੂੰ ਇਸਲਾਮ ਦਾ ਰਸਤਾ ਦਿਖਾਇਆ ਜਾਂ ਤੁਸੀਂ ਖ਼ੁਦ ਇਸਲਾਮ ਤੋਂ ਦੂਰ ਹੋ ਗਏ। ਉੱਧਰ ਦੂਜੇ ਪਾਸੇ ਅਨਸ ਮੁਫਤੀ ਬਾਰੇ ਲਿਖਿਆ, ਉਹ ਇਕ ਸ਼ੈਤਾਨ ਹੈ। ਉਹ ਅਜਿਹੀਆਂ ਹੀ ਗੱਲਾਂ ਦੀ ਉਡੀਕ ਕਰ ਰਿਹਾ ਸੀ। ਮੈਂ ਨਹੀਂ ਜਾਣਦਾ ਕਿ ਉਸ ਨੂੰ ਮੁਫਤੀ ਦਾ ਸਰਟੀਫਿਕੇਟ ਕਿਸ ਨੇ ਦਿੱਤਾ। ਇਕ ਹੋਰ ਗੱਲ ਆਖੀ, ਪਰਦਾ ਰੱਖੋ, ਇਸਲਾਮ ਇਹ ਨਹੀਂ ਸਿਖਾਉਂਦਾ। ਇਸਲਾਮ ਦਾ ਮਜ਼ਾਕ ਨਾ ਬਣਾਓ।
ਬੀਤੇ ਦਿਨੀਂ ਸਨਾ ਖ਼ਾਨ ਨੇ ਆਪਣੇ ਪਤੀ ਦਾ ਜਨਮਦਿਨ ਵੀ ਮਨਾਇਆ ਸੀ। ਸਨਾ ਨੇ ਸੋਸ਼ਲ ਮੀਡੀਆ ਰਾਹੀਂ ਇਕ ਪੋਸਟ ਕਰਕੇ ਮੁਫਤੀ ਅਨਸ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਚੰਗਾ ਸ਼ੌਹਰ ਦੱਸਿਆ ਸੀ। ਸਨਾ ਨੇ ਲਿਖਿਆ ਅੱਲਾ ਤੁਹਾਨੂੰ ਹਮੇਸ਼ਾ ਸਲਾਮਤ ਰੱਖੇ ਅਤੇ ਮੇਰੇ ਨਾਲ ਜੰਨਤ ਤੱਕ ਰੱਖੇ। ਜਨਮਦਿਨ ਦੀ ਮੁਬਾਰਕਬਾਦ, ਚੰਗਾ ਸ਼ੋਹਰ।
ਜ਼ਿਕਰਯੋਗ ਹੈ ਕਿ ਸਨਾ ਖ਼ਾਨ ਨੇ 20 ਨਵੰਬਰ ਨੂੰ ਗੁਜਰਾਤ ਦੇ ਸੂਰਤ 'ਚ ਮੁਫਤੀ ਅਨਸ ਨਾਲ ਨਿਕਾਹ ਕੀਤਾ ਸੀ। ਜਿਸ ਦੀ ਜਾਣਕਾਰੀ ਉਨ੍ਹਾਂ ਨੇ 22 ਨਵੰਬਰ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਦੇ ਰਾਹੀਂ ਦਿੱਤੀ ਸੀ। ਉਨ੍ਹਾਂ ਨੇ ਆਪਣੇ ਵਲੀਮੇ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਸੀ ਕਿ ਅੱਲਾ ਲਈ ਇਕ ਦੂਜੇ ਨਾਲ ਪਿਆਰ ਕੀਤਾ, ਅੱਲਾ ਲਈ ਵਿਆਹ ਕਰ ਲਿਆ, ਇਸ ਦੁਨੀਆ 'ਚ ਅੱਲਾ ਸਾਨੂੰ ਇਕੱਠੇ ਰੱਖੇ ਅਤੇ ਜੰਨਤ 'ਚ ਦੁਬਾਰਾ ਮਿਲਾਵੇ।
ਦਿਲਜੀਤ ਤੋਂ ਬਾਅਦ ਹੁਣ ਰਿਤਿਕ ਰੌਸ਼ਨ 'ਤੇ ਭੜਕੀ ਕੰਗਨਾ, ਕਿਹਾ 'ਕਦੋ ਤੱਕ ਰੋਵੇਂਗਾ ਨਿੱਕੇ ਜਿਹੇ ਅਫ਼ੇਅਰ ਲਈ'
NEXT STORY