ਨਵੀਂ ਦਿੱਲੀ (ਏਜੰਸੀ)- ਅਲੀ ਫਜ਼ਲ, ਦਿਵਯੇਂਦੂ ਅਤੇ ਪੰਕਜ ਤ੍ਰਿਪਾਠੀ ਸਟਾਰਰ "ਮਿਰਜ਼ਾਪੁਰ: ਦਿ ਮੂਵੀ" ਨੇ ਦੇਸ਼ ਭਰ ਦੇ ਸਿਨੇਮਾਘਰਾਂ ਤੋਂ ₹220 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਇਹ ਫਿਲਮ "ਮਿਰਜ਼ਾਪੁਰ ਸੀਰੀਜ਼" ਨੂੰ ਪਹਿਲੀ ਵਾਰ ਵੱਡੇ ਪਰਦੇ 'ਤੇ ਲੈ ਕੇ ਆਈ ਹੈ। "ਮਿਰਜ਼ਾਪੁਰ" ਦਾ ਪਹਿਲਾ ਸੀਜ਼ਨ 2018 ਵਿੱਚ OTT (ਓਵਰ-ਦਿ-ਟੌਪ) ਪਲੇਟਫਾਰਮ 'ਤੇ ਰਿਲੀਜ਼ ਕੀਤਾ ਗਿਆ ਸੀ, ਅਤੇ ਬਾਅਦ ਵਿੱਚ ਦੋ ਹੋਰ ਸੀਜ਼ਨ ਰਿਲੀਜ਼ ਕੀਤੇ ਗਏ ਸਨ, ਜਿਸ ਨਾਲ ਇਹ ਭਾਰਤ ਦੀ ਸਭ ਤੋਂ ਸਫਲ OTT ਸੀਰੀਜ਼ ਵਿੱਚ ਸ਼ਾਮਲ ਹੋ ਗਈ।
ਫਿਲਮ ਬਿਜ਼ਨੈੱਸ ਟਰੈਕਿੰਗ ਵੈੱਬਸਾਈਟ "ਸੈਕਨਿਲਕ" ਦੇ ਅਨੁਸਾਰ, ਫਿਲਮ ਨੇ ਘਰੇਲੂ ਬਾਕਸ ਆਫਿਸ 'ਤੇ ₹220.10 ਕਰੋੜ ਦੀ ਕਮਾਈ ਕੀਤੀ, ਜਦੋਂ ਕਿ ਇਸਦੀ ਕੁੱਲ ਕਮਾਈ ₹184.79 ਕਰੋੜ ਸੀ। ਫਿਲਮ ਵਿੱਚ ਰਸਿਕਾ ਦੁੱਗਲ, ਸ਼੍ਰੀਆ ਪਿਲਗਾਂਵਕਰ, ਸ਼ਵੇਤਾ ਤ੍ਰਿਪਾਠੀ ਅਤੇ ਅਭਿਸ਼ੇਕ ਬੈਨਰਜੀ ਆਪਣੀਆਂ ਪੁਰਾਣੀਆਂ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ। ਜਦੋਂਕਿ ਜਤਿੰਦਰ ਕੁਮਾਰ, ਰਵੀ ਕਿਸ਼ਨ ਅਤੇ ਸੋਨਲ ਚੌਹਾਨ ਨਵੇਂ ਕਲਾਕਾਰਾਂ ਵਿੱਚੋਂ ਸ਼ਮਾਲ ਹੋਏ ਹਨ। ਇਹ ਫਿਲਮ ਐਮਾਜ਼ਾਨ ਐਮਜੀਐਮ ਸਟੂਡੀਓਜ਼ ਅਤੇ ਐਕਸਲ ਐਂਟਰਟੇਨਮੈਂਟ ਦੁਆਰਾ ਪੇਸ਼ ਕੀਤੀ ਗਈ ਹੈ।
ਜਦੋਂ 92,000 ਦਰਸ਼ਕਾਂ ਨੇ ਕਿਹਾ 'ਪੰਜਾਬੀ ਆ ਗਏ ਓਏ..!', ਦਿਲਜੀਤ ਦੇ ਲੰਡਨ ਸ਼ੋਅ ਨੇ ਤੋੜ'ਤੇ ਸਾਰੇ ਰਿਕਾਰਡ
NEXT STORY