ਨਵੀਂ ਦਿੱਲੀ (ਏਜੰਸੀ)- ਫਿਲਮ 'ਮਿਰਜ਼ਾਪੁਰ: ਦਿ ਮੂਵੀ' ਨੇ ਘਰੇਲੂ ਬਾਕਸ ਆਫਿਸ 'ਤੇ ₹150 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਫਿਲਮ ਵਿੱਚ ਪੰਕਜ ਤ੍ਰਿਪਾਠੀ, ਅਲੀ ਫਜ਼ਲ ਅਤੇ ਦਿਵਯੇਂਦੂ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫਿਲਮ 4 ਸਤੰਬਰ ਨੂੰ ਰਿਲੀਜ਼ ਹੋਈ ਸੀ। ਇਸ ਦੇ ਨਾਲ ਹੀ 2018 ਵਿੱਚ 'ਮਿਰਜ਼ਾਪੁਰ' ਵੈੱਬ ਸੀਰੀਜ਼ ਨਾਲ ਸ਼ੁਰੂ ਹੋਇਆ ਇਹ ਸਿਲਸਿਲਾ ਵੱਡੇ ਪਰਦੇ ਤੱਕ ਪਹੁੰਚ ਗਿਆ। 'ਮਿਰਜ਼ਾਪੁਰ' ਦੇ 3 ਸੀਜ਼ਨ OTT ਪਲੇਟਫਾਰਮਾਂ 'ਤੇ ਸਭ ਤੋਂ ਸਫਲ ਸੀਰੀਜ਼ਾਂ ਵਿੱਚ ਸ਼ਾਮਲ ਹੋ ਗਏ ਸਨ। OTT (ਓਵਰ-ਦ-ਟੌਪ) ਇੱਕ ਮਨੋਰੰਜਨ ਸਮੱਗਰੀ ਪਲੇਟਫਾਰਮ ਹੈ ਜੋ ਫਿਲਮਾਂ ਅਤੇ ਵੈੱਬ ਸੀਰੀਜ਼ ਵਰਗੀ ਸਮੱਗਰੀ ਨੂੰ ਔਨਲਾਈਨ ਦੇਖਣ ਦੀ ਆਗਿਆ ਦਿੰਦਾ ਹੈ।
ਫਿਲਮ ਦੀ ਕਮਾਈ ਨੂੰ ਟਰੈਕ ਕਰਨ ਵਾਲੀ ਇੱਕ ਵੈਬਸਾਈਟ 'ਸੈਕਨੀਲਕ' ਦੇ ਅਨੁਸਾਰ, ਫਿਲਮ ਨੇ ਰਿਲੀਜ਼ ਦੇ ਪਹਿਲੇ ਦਿਨ ਘਰੇਲੂ ਬਾਕਸ ਆਫਿਸ 'ਤੇ ₹30.90 ਕਰੋੜ ਦੀ ਕਮਾਈ ਕੀਤੀ। ਫਿਰ ਫਿਲਮ ਨੇ ਸ਼ਨੀਵਾਰ ਨੂੰ ₹38.4 ਕਰੋੜ ਅਤੇ ਐਤਵਾਰ ਨੂੰ ₹43.05 ਕਰੋੜ ਦੀ ਕਮਾਈ ਕੀਤੀ। ਇਸ ਨਾਲ ਮਿਰਜ਼ਾਪੁਰ: ਦਿ ਮੂਵੀ ਦਾ ਘਰੇਲੂ ਬਾਕਸ ਆਫਿਸ ਕਲੈਕਸ਼ਨ ਇਸਦੇ ਪਹਿਲੇ ਵੀਕੈਂਡ ਵਿੱਚ ₹100 ਕਰੋੜ ਤੋਂ ਵੱਧ ਹੋ ਗਿਆ ਅਤੇ ਹੁਣ ਤੱਕ ਮਿਰਜ਼ਾਪੁਰ: ਦਿ ਮੂਵੀ ਘਰੇਲੂ ਬਾਕਸ ਆਫਿਸ 'ਤੇ ₹150.32 ਕਰੋੜ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ।
ਇਹ ਫਿਲਮ "ਮਿਰਜ਼ਾਪੁਰ" ਦੀ ਉਸ ਅਰਾਜਕ ਦੁਨੀਆ ਨੂੰ ਵਾਪਸ ਲਿਆਉਂਦੀ ਹੈ, ਜਿੱਥੇ ਗੋਲੀਬਾਰੀ, ਵਿਸ਼ਵਾਸਘਾਤ ਅਤੇ ਖੂਨੀ ਝਗੜਿਆਂ ਵਿਚਕਾਰ ਸੱਤਾ ਦੀ ਲੜਾਈ ਜਾਰੀ ਹੈ। ਇਸ ਫਿਲਮ ਦੀ ਕਹਾਣੀ 2018 ਦੀ ਪਿੱਠਭੂਮੀ 'ਤੇ ਆਧਾਰਿਤ ਹੈ, ਜੋ ਇਸ ਸ਼ੋਅ ਦੇ ਪਹਿਲੇ ਸੀਜ਼ਨ ਦੇ ਇੱਕ ਅਣਕਹੇ ਅਧਿਆਇ ਨੂੰ ਉਜਾਗਰ ਕਰਦੀ ਹੈ। ਫਿਲਮ ਵਿੱਚ ਅਭਿਨੇਤਰੀਆਂ ਰਸਿਕਾ ਦੁੱਗਲ, ਸ਼੍ਰਿਆ ਪਿਲਗਾਂਵਕਰ, ਸ਼ਵੇਤਾ ਤ੍ਰਿਪਾਠੀ ਅਤੇ ਅਭਿਸ਼ੇਕ ਬੈਨਰਜੀ ਵੀ ਹਨ, ਜੋ ਆਪਣੀਆਂ ਪਿਛਲੀਆਂ ਭੂਮਿਕਾਵਾਂ ਨੂੰ ਦੁਹਰਾ ਰਹੇ ਹਨ। ਉਥੇ ਹੀ ਫਿਲਮ ਵਿੱਚ ਜਿਤੇਂਦਰ ਕੁਮਾਰ, ਰਵੀ ਕਿਸ਼ਨ ਅਤੇ ਸੋਨਲ ਚੌਹਾਨ ਨਵੇਂ ਕਲਾਕਾਰਾਂ ਵਜੋਂ ਇਸ ਵਿੱਚ ਸ਼ਾਮਲ ਹੋਏ ਹਨ।
ਵਿਜੇ ਦੇਵਰਕੋਂਡਾ ਤੇ ਰਸ਼ਮਿਕਾ ਮੰਦਾਨਾ ਸਟਾਰਰ ਫਿਲਮ 'ਰਾਣਾਬਾਲੀ' ਦਾ ਟੀਜ਼ਰ ਰਿਲੀਜ਼
NEXT STORY