ਮੁੰਬਈ- ਖ਼ਬਰ ਹੈ ਕਿ ਟੀ. ਵੀ. ਦੇ ਮਸ਼ਹੂਰ ਕੱਪਲ ਸਨਾਇਆ ਈਰਾਨੀ ਅਤੇ ਮੋਹਿਤ ਸਹਿਗਲ ਹਨੀਮੂਨ ਲਈ ਜਲਦ ਹੀ ਗ੍ਰੀਸ ਜਾਣਗੇ। ਇਨ੍ਹਾਂ ਦੋਹਾਂ ਨੇ 25 ਜਨਵਰੀ ਨੂੰ ਗੋਆ 'ਚ ਵਿਆਹ ਕੀਤਾ ਸੀ। ਇਹ ਵਿਆਹ ਇਕ ਪ੍ਰਾਈਵੇਟ ਸੇਰੇਮਨੀ ਸੀ, ਜਿੱਥੇ ਮੋਹਿਤ-ਸਨਾਇਆ ਦੇ ਪਰਿਵਾਰਕ ਮੈਂਬਰਸ ਅਤੇ ਦੋਸਤ ਵੀ ਮੌਜੂਦ ਸਨ।
ਮੋਹਿਤ-ਸਨਾਇਆ ਸਾਲ 2008 'ਚ ਟੀ. ਵੀ. ਸ਼ੋਅ 'ਮਿਲੇ ਜਬ ਹਮ ਤੁਮ' ਦੇ ਸੈੱਟ 'ਤੇ ਮਿਲੇ ਸਨ। ਜਿੱਥੇ ਇਨ੍ਹਾਂ ਦੀ ਦੋਸਤੀ ਦੀ ਸ਼ੁਰੂਆਤ ਹੋਈ ਅਤੇ ਫਿਰ ਇਕ-ਦੂਜੇ ਨੂੰ ਡੇਟ ਕਰਨ ਲੱਗੇ। ਇਸ ਪ੍ਰੋਗਰਾਮ ਦੇ ਬਾਅਦ ਸਨਾਇਆ ਨੇ ਟੀ. ਵੀ. ਸ਼ੋਅ 'ਇਸ ਪਿਆਰ ਕੋ ਕਯਾ ਨਾਮ ਦੂ' 'ਚ ਖੁਸ਼ੀ ਅਤੇ 'ਰੰਗ ਰਸੀਆ' 'ਚ ਪਾਰਵਤੀ ਦਾ ਕਿਰਦਾਰ ਨਿਭਾ ਕੇ ਕਾਫੀ ਮਸ਼ਹੂਰ ਹੋ ਗਈ ਸੀ। ਦੂਜੇ ਪਾਸੇ, ਮੋਹਿਤ 'ਕਬੂਲ ਹੈ', 'ਸਰੋਜਨੀ-ਇਕ ਨਵੀਂ ਪਛਾਣ' ਜਿਹੇ ਸ਼ੋਅਜ਼ ਨਾਲ ਜੁੜੇ।
'ਫਿਤੂਰ' ਤੋਂ ਬਾਅਦ ਹੋਰ ਜ਼ਿਆਦਾ ਫਿਲਮਾਂ ਕਰਨਗੇ ਆਦਿਤੱਯ
NEXT STORY