ਐਂਟਰਟੇਨਮੈਂਟ ਡੈਸਕ - ਮੁੰਬਈ ’ਚ ਇੰਡੀਅਨ ਵੂਮੈਨ ਆਫ਼ ਦਿ ਯੀਅਰ ਐਵਾਰਡਜ਼ 2026 ਦਾ ਆਯੋਜਨ ਕੀਤਾ ਗਿਆ। ਈਵੈਂਟ ’ਚ ਦਿੱਗਜ ਅਦਾਕਾਰਾ ਸ਼ਬਾਨਾ ਆਜ਼ਮੀ ਵੀ ਨਜ਼ਰ ਆਈ। ਈਵੈਂਟ ’ਚ ਅਦਾਕਾਰਾ ਟੀਨਾ ਥਡਾਨੀ, ਰੂਹੀ ਸਿੰਘ, ਲੈਲਾ ਖ਼ਾਨ, ਕਨਿਕਾ ਕਪੂਰ, ਸੁਜ਼ੈਨ ਖ਼ਾਨ ਤੇ ਸ਼ਰਵਰੀ ਵਾਘ ਵੀ ਸਪਾਟ ਹੋਈਆਂ। ਉੱਥੇ ਹੀ, ਫ਼ਿਲਮ ਨਿਰਮਾਤਾ ਬੋਨੀ ਕਪੂਰ ਤੇ ਅਦਾਕਾਰ ਫ਼ਰਦੀਨ ਖ਼ਾਨ ਨੂੰ ਵੀ ਈਵੈਂਟ ’ਚ ਦੇਖਿਆ ਗਿਆ।
ਫ਼ਿਲਮ ‘ਰਾਮਾਇਣਮ’ ਦੀ ਰਿਲੀਜ਼ ’ਚ ਕੁਝ ਸਮਾਂ ਹੀ ਬਚਿਆ ਹੈ। ਪੂਰੀ ਟੀਮ ਫ਼ਿਲਮ ਦੀ ਪ੍ਰਮੋਸ਼ਨ ’ਚ ਰੁੱਝੀ ਹੋਈ ਹੈ। ਹਾਲ ਹੀ ’ਚ ਫ਼ਿਲਮ ਦੇ ਪ੍ਰਮੋਸ਼ਨਲ ਈਵੈਂਟ ’ਚ ਅਮਰੀਕੀ ਯੂ-ਟਿਊਬਰ ਮਿਸਟਰ ਬੀਸਟ, ਜਿਨ੍ਹਾਂ ਦਾ ਅਸਲੀ ਨਾਂ ਜਿਮੀ ਡੋਨਾਲਡਸਨ ਹੈ, ਨਜ਼ਰ ਆਏ। ਉਨ੍ਹਾਂ ਨਾਲ ਅਦਾਕਾਰ ਰਣਬੀਰ ਕਪੂਰ ਤੇ ਰਵੀ ਦੂਬੇ ਤੇ ਅਦਾਕਾਰਾ ਸਈ ਪੱਲਵੀ ਵੀ ਸਪਾਟ ਹੋਏ। ਇਸ ਦੌਰਾਨ ਨਿਰਮਾਤਾ ਨਮਿਤ ਮਲਹੋਤਰਾ ਤੇ ਨਿਰਦੇਸ਼ਕ ਨਿਤੇਸ਼ ਤਿਵਾੜੀ ਵੀ ਮੌਜੂਦ ਸਨ। ਫ਼ਿਲਮ ਦਾ ਪਹਿਲਾ ਹਿੱਸਾ ਨਵੰਬਰ ’ਚ ਦੀਵਾਲੀ ਦੇ ਆਸ-ਪਾਸ ਆਵੇਗਾ। ਰਣਬੀਰ ਦੇ ਕਹਿਣ ’ਤੇ ਮਿਸਟਰ ਬੀਸਟ ਨੇ ਵੀ ‘ਜੈ ਸ਼੍ਰੀ ਰਾਮ’ ਕਿਹਾ।
ਵਿਨੋਦ ਕਾਪੜੀ ਦੀ ਹਿਮਾਲਈ ਪ੍ਰੇਮ ਕਹਾਣੀ ‘ਚਿਤਾ’ 23 ਅਕਤੂਬਰ ਨੂੰ ਹੋਵੇਗੀ ਰਿਲੀਜ਼।
NEXT STORY