ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਆਪਣੀ ਆਉਣ ਵਾਲੀ ਫਿਲਮ 'ਸਰਬਜੀਤ' ਦੇ ਪ੍ਰਚਾਰ 'ਚ ਰੁੱਝੀ ਹੋਈ ਹੈ। ਆਪਣੀ ਫਿਲਮ ਦੇ ਪ੍ਰਚਾਰ ਦੌਰਾਨ ਉਹ ਟੀ.ਵੀ. ਸ਼ੋਅ 'ਸਾ.ਰੇ.ਗਾ.ਮਾ' 'ਚ ਆਪਣੇ ਸਹਿ-ਅਦਾਕਾਰ ਰਣਦੀਪ ਹੁੱਡਾ ਅਚੇ ਨਿਰਦੇਸ਼ਕ ਉਮੰਗ ਕੁਮਾਰ ਨਾਲ ਪਹੁੰਚੀ। ਸ਼ੋਅ ਦੀ ਇਕ ਪ੍ਰਤੀਯੋਗੀਤਾ ਨੇ ਐਸ਼ਵਰਿਆ ਦੀ ਸੁਪਰਹਿੱਟ ਫਿਲਮ ਦਾ ਗੀਤ 'ਡੋਲਾ ਰੇ' ਗਾਇਆ। ਇਸ ਗੀਤ 'ਤੇ ਐਸ਼ਵਰਿਆ ਆਪਣੇ ਆਪ ਨੂੰ ਰੋਕ ਨਾ ਸਕੀ ਅਤੇ ਆਪਣੀ ਉੱਚੀ ਹੀਲ (ਜੁੱਤੀ) ਲਾਹ ਕੇ ਸਟੇਜ 'ਤੇ ਠੁਮਕੇ ਲਗਾਏ। ਐਸ਼ਵਰਿਆ ਦਾ ਡਾਂਸ ਦੇਖ ਕੇ ਉਹ ਸਾਰੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ। ਉਨ੍ਹਾਂ ਨੇ ਆਪਣੇ ਦੋ ਗੀਤਾਂ 'ਡੋਲਾ ਰੇ' ਅਤੇ 'ਧੂਮ ਮਚਾ ਲੇ' 'ਤੇ ਰੱਝ ਕੇ ਡਾਂਸ ਕੀਤਾ ਅਤੇ ਸ਼ੋਅ ਦੇ ਜੱਜ ਮੀਕਾ ਸਿੰਘ ਨੇ ਵੀ ਐਸ਼ਵਰਿਆ ਨਾਲ ਸਟੇਜ ਸ਼ੇਅਰ ਕੀਤੀ। ਇਸ ਦੌਰਾਨ ਅਸਲੀ ਸਰਬਜੀਤ ਦੀ ਭੈਣ ਦਲਬੀਰ ਕੌਰ ਵੀ ਮੌਜੂਦ ਸੀ। ਐਸ਼ਵਰਿਆ, ਰਣਦੀਪ ਅਤੇ ਉਮੰਗ ਨੇ ਸ਼ੋਅ ਦੇ ਜੱਜਾਂ ਅਤੇ ਪ੍ਰਤੀਯੋਗੀਤਾਵਾਂ ਨਾਲ ਸੈਲਫੀਆਂ ਵੀ ਕਲਿੱਕ ਕੀਤੀਆਂ।
ਜਾਣਕਾਰੀ ਅਨੁਸਾਰ ਐਸ਼ਵਰਿਆਂ ਦੇ ਇਨ੍ਹਾਂ ਦੋਹਾਂ ਗੀਤਾਂ 'ਚ ਉਨ੍ਹਾਂ ਦੀ ਜੁਗਲਬੰਦੀ ਰਹੀ ਸੀ। ਪਹਿਲੇ ਗੀਤ 'ਚ ਉਨ੍ਹਾਂ ਨੇ ਧੱਕ-ਧੱਕ ਗਰਲ ਐਸ਼ਵਰਿਆ ਰਾਏ ਅਤੇ ਦੂਜੇ ਗੀਤ 'ਚ ਰਿਤਿਕ ਰੋਸ਼ਨ ਨਾਲ ਬੇਮਿਸਾਲ ਡਾਂਸ ਕੀਤਾ ਸੀ। ਐਸ਼ਵਰਿਆ ਨੇ ਆਪਣੇ ਇਨ੍ਹਾਂ ਗੀਤਾਂ 'ਤੇ ਡਾਂਸ ਕਰ ਕੇ ਇਹ ਸਿੱਧ ਕਰ ਦਿੱਤਾ ਕਿ ਅੱਜ ਵੀ ਉਨ੍ਹਾਂ ਦਾ ਜਲਵਾ ਕਾਇਮ ਹੈ। ਗੀਤ 'ਡੋਲਾ ਰੇ' 'ਤੇ ਐਸ਼ਵਰਿਆ ਨਾਲ ਮਾਧੁਰੀ ਦੀ ਕਮੀ ਨੂੰ ਦੂਰ ਕਰਨ ਲਈ ਮੀਕਾ, ਰਣਦੀਪ ਹੁੱਡਾ ਅਤੇ ਉਮੰਗ ਕੁਮਾਰ ਨੇ ਵੀ ਸਟੇਜ ਸ਼ੇਅਰ ਕੀਤੀ ਪਰ ਦਰਸ਼ਕਾਂ ਦਾ ਸਾਰਾ ਧਿਆਨ ਐਸ਼ਵਰਿਆ 'ਤੇ ਹੀ ਰਿਹਾ।
ਜ਼ਿਕਰਯੋਗ ਹੈ ਕਿ ਫਿਲਮ 'ਸਰਬਜੀਤ' 'ਚ ਐਸ਼ਵਰਿਆ ਰਾਏ ਸਰਬਜੀਤ ਦੀ ਭੈਣ 'ਦਲਬੀਰ ਕੌਰ' ਦਾ ਕਿਰਦਾਰ ਨਿਭਾਅ ਰਹੀ ਹੈ। ਇਹ ਫਿਲਮ 20 ਮਈ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਦੀ ਕਹਾਣੀ ਸਰਬਜੀਤ ਦੇ ਜੀਵਨ 'ਤੇ ਆਧਾਰਿਤ ਹੈ, ਜਿਸ ਨੂੰ ਪਾਕਿਸਤਾਨ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਡਿੰਪੀ ਗਾਂਗੁਲੀ ਨੇ ਸ਼ੇਅਰ ਕੀਤੀਆਂ ਆਪਣੇ ਡ੍ਰੀਮ ਵੈਡਿੰਗ ਦੀਆਂ ਕੁਝ ਤਸਵੀਰਾਂ
NEXT STORY