ਮੁੰਬਈ- ਯਾਮਾਹਾ ਮਿਊਜ਼ਿਕ ਇੰਡੀਆ ਨੇ ਟ੍ਰਿਨਿਟੀ ਕਾਲਜ ਲੰਡਨ ਦੇ ਸਹਿਯੋਗ ਨਾਲ ‘ਯਾਮਾਹਾ ਟੀਨਜ਼ ਰੌਕ 2026–ਦਿ ਬੈਟਲ ਆਫ਼ ਬੈਂਡਜ਼’ ਦੇ ਗ੍ਰੈਂਡ ਫਿਨਾਲੇ ਦਾ ਸਫ਼ਲਤਾਪੂਰਵਕ ਸਮਾਪਨ ਕੀਤਾ। ਇਸ ਸ਼ਾਨਦਾਰ ਸਮਾਗਮ ਦਾ ਆਯੋਜਨ ਬੈਂਗਲੁਰੂ ਦੇ ਪ੍ਰੈਸਟੀਜ ਸੈਂਟਰ ਫ਼ਾਰ ਪ੍ਰਫ਼ਾਰਮਿੰਗ ਆਰਟਸ ਵਿਖੇ ਕੀਤਾ ਗਿਆ। ਇਸ ਮੁਕਾਬਲੇ ’ਚ ਮਿਜ਼ੋਰਮ ਦੇ ਨਿਊਹਾਫ਼ ਇੰਗਲਿਸ਼ ਮੀਡੀਅਮ ਸਕੂਲ ਦੇ ‘ਨਿਊਹਾਫ਼ ਸਕੂਲ ਬੈਂਡ’ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯਾਮਾਹਾ ਟੀਨਜ਼ ਰੌਕ 2026 ਦੇ ਜੇਤੂ ਹੋਣ ਦਾ ਖ਼ਿਤਾਬ ਆਪਣੇ ਨਾਂ ਕੀਤਾ।
ਯਾਮਾਹਾ ਮਿਊਜ਼ਿਕ ਇੰਡੀਆ ਦੇ ਬ੍ਰਾਂਡ ਅੰਬੈਸਡਰ ਅਤੇ ਮਸ਼ਹੂਰ ਸੰਗੀਤਕਾਰ ਏ. ਆਰ. ਰਹਿਮਾਨ ਨੇ ਕਿਹਾ, ‘‘ਸੰਗੀਤ ਨੌਜਵਾਨਾਂ ਨੂੰ ਖ਼ੁਦ ਨੂੰ ਦਰਸਾਉਣ ਦੀ ਜਗ੍ਹਾ ਦਿੰਦਾ ਹੈ, ਅਤੇ ਟੀਨਜ਼ ਰੌਕ ਵਰਗੇ ਮੰਚ ਉਸ ਪ੍ਰਗਟਾਵੇ ਨੂੰ ਇਕ ਬਿਹਤਰੀਨ ਪਲੇਟਫ਼ਾਰਮ ਪ੍ਰਦਾਨ ਕਰਦੇ ਹਨ। ਪ੍ਰਤਿਭਾਸ਼ਾਲੀ ਬੈਂਡਾਂ ਨੂੰ ਇਕੱਠੇ ਆਉਂਦੇ, ਜਨੂੰਨ ਨਾਲ ਪੇਸ਼ਕਾਰੀ ਦਿੰਦੇ ਅਤੇ ਆਪਣੀ ਵੱਖਰੀ ਪਛਾਣ ਨੂੰ ਸੰਗੀਤ ’ਚ ਲਿਆਉਂਦੇ ਦੇਖਣਾ ਬਹੁਤ ਸ਼ਾਨਦਾਰ ਰਿਹਾ। ਮੈਂ ਸਾਰੇ ਫਾਈਨਲਿਸਟਾਂ ਨੂੰ ਵਧਾਈ ਦਿੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਇਹ ਤਜਰਬਾ ਉਨ੍ਹਾਂ ਨੂੰ ਸਿੱਖਦੇ ਰਹਿਣ, ਰਚਨਾਤਮਕ ਬਣੇ ਰਹਿਣ ਅਤੇ ਆਪਣੀ ਸੰਗੀਤਕ ਪਛਾਣ ਵਿਕਸਿਤ ਕਰਨ ਲਈ ਪ੍ਰੇਰਿਤ ਕਰੇਗਾ। ਟੀਨਜ਼ ਰੌਕ ਵਰਗੀਆਂ ਪਹਿਲਕਦਮੀਆਂ ਹੋਰ ਨੌਜਵਾਨਾਂ ਨੂੰ ਸੰਗੀਤ ਅਤੇ ਪ੍ਰਦਰਸ਼ਨ ਦੀ ਸ਼ਕਤੀ ਦਾ ਅਨੁਭਵ ਕਰਨ ਲਈ ਉਤਸ਼ਾਹਿਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।’’ ਇਸ ਗ੍ਰੈਂਡ ਫਿਨਾਲੇ ਨਾਲ ਉਸ ਦੇਸ਼-ਵਿਆਪੀ ਸਫ਼ਰ ਦਾ ਸਮਾਪਨ ਹੋਇਆ, ਜਿਸ ’ਚ ਦੇਸ਼ ਭਰ ਦੇ ਨੌਜਵਾਨ ਬੈਂਡਾਂ ਤੋਂ 680 ਤੋਂ ਵੱਧ ਰਜਿਸਟ੍ਰੇਸ਼ਨਾਂ ਅਤੇ 270 ਤੋਂ ਵੱਧ ਵੀਡੀਓ ਐਂਟਰੀਆਂ ਪ੍ਰਾਪਤ ਹੋਈਆਂ ਸਨ।
ਮੈਡ ਸੰਧੂ ਦੇ ਕਤਲ 'ਤੇ ਭੜਕਿਆ TV ਇੰਡਸਟਰੀ ਦਾ ਮਸ਼ਹੂਰ ਅਦਾਕਾਰ ! ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਚੁੱਕੇ ਸਵਾਲ
NEXT STORY