ਨਵੀਂ ਦਿੱਲੀ (ਏਜੰਸੀ)- ਆਪਣੇ 72 ਸਾਲਾਂ ਦੇ ਇਤਿਹਾਸ ’ਚ ਪਹਿਲੀ ਵਾਰ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਦਿੱਲੀ ਤੋਂ ਬਾਹਰ ਆਯੋਜਿਤ ਕੀਤਾ ਜਾਵੇਗਾ। ਅਧਿਕਾਰੀਆਂ ਨੇ ਸੋਮਵਾਰ ਕਿਹਾ ਕਿ ਇਸ ਵਾਰ ਇਹ ਸਮਾਰੋਹ ਗੁਜਰਾਤ ਦੇ ਕੇਵੜੀਆ ’ਚ ਆਯੋਜਿਤ ਕੀਤਾ ਜਾਵੇਗਾ, ਜਿੱਥੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ 22 ਸਤੰਬਰ ਨੂੰ ਪੁਰਸਕਾਰ ਪ੍ਰਦਾਨ ਕਰਨਗੇ।
ਕੇਵੜੀਆ ਦਾ ਨਾਂ ਬਦਲ ਕੇ ਏਕਤਾ ਨਗਰ ਰੱਖਿਆ ਗਿਆ ਹੈ। ਇਥੇ ਸਰਦਾਰ ਵੱਲਭਭਾਈ ਪਟੇਲ ਦਾ ਦੁਨੀਆ ਦਾ ਸਭ ਤੋਂ ਉੱਚਾ ਬੁੱਤ ਲਾਇਆ ਗਿਆ ਹੈ। ‘ਸਟੈਚੂ ਆਫ ਯੂਨਿਟੀ’ ਵਜੋਂ ਜਾਣਿਆ ਜਾਂਦਾ ਇਹ ਬੁੱਤ 597 ਫੁੱਟ ਉੱਚਾ ਹੈ। ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2018 ’ਚ ਕੀਤਾ ਸੀ।
ਪਹਿਲਾ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ 1954 ’ਚ ਦਿੱਲੀ ਦੇ ਵਿਗਿਆਨ ਭਵਨ ’ਚ ਹੋਇਆ ਸੀ। ਉਦੋਂ ਤੋਂ ਵਧੇਰੇ ਪੁਰਸਕਾਰ ਸਮਾਰੋਹ ਇਸ ਥਾਂ ’ਤੇ ਹੀ ਆਯੋਜਿਤ ਕੀਤੇ ਗਏ ਹਨ। ਜੁਲਾਈ ’ਚ ਐਲਾਨਿਅਾ ਗਿਅਾ 72ਵਾਂ ਰਾਸ਼ਟਰੀ ਫਿਲਮ ਪੁਰਸਕਾਰ ਇਸ ਪਰੰਪਰਾ ਤੋਂ ਹਟ ਕੇ ਹੋਵੇਗਾ।
‘ਆਰਟੀਕਲ 370’ ਨੂੰ ਸਰਵੋਤਮ ਫੀਚਰ ਫਿਲਮ ਵਜੋਂ ਚੁਣਿਆ ਗਿਆ ਹੈ, ਜਦੋਂ ਕਿ ਇਸ ਦੀ ਮੁੱਖ ਅਦਾਕਾਰਾ ਯਾਮੀ ਗੌਤਮ ਨੂੰ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਮਿਲੇਗਾ। ਮਲਿਆਲਮ ਸੁਪਰਸਟਾਰ ਮਾਮੂਟੀ ਤੇ ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਨੂੰ ਕ੍ਰਮਵਾਰ ‘ਬ੍ਰਹਮਯੁਗਮ’ ਤੇ ‘ਚੰਦੂ ਚੈਂਪੀਅਨ’ ਵਿਚ ਉਨ੍ਹਾਂ ਦੀਆਂ ਭੂਮਿਕਾਵਾਂ ਲਈ ਸਾਂਝੇ ਤੌਰ ’ਤੇ ਸਰਵੋਤਮ ਅਦਾਕਾਰ ਦਾ ਪੁਰਸਕਾਰ ਦਿੱਤਾ ਜਾਏਗਾ।
ਪ੍ਰਸਿੱਧ ਪੰਜਾਬੀ ਲੋਕ ਗਾਇਕਾ ਡੌਲੀ ਗੁਲੇਰੀਆ ਦੇ ਘਰ ਪਸਰਿਆ ਮਾਤਮ, ਪਤੀ ਦਾ ਦਿਹਾਂਤ
NEXT STORY