ਮੁੰਬਈ : ਸਾਲ 1960 'ਚ ਆਈ ਪ੍ਰਸਿੱਧ ਫਿਲਮ 'ਮੁਗਲ-ਏ-ਆਜ਼ਮ' ਦੇ ਮਿੱਠੇ ਸੰਗੀਤ ਨੂੰ ਅੱਜ ਦੀ ਪੀੜ੍ਹੀ ਵੀ ਗੁਣਗੁਣਾਉਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੇ ਗੀਤਾਂ ਨੂੰ ਸੰਗੀਤਬੱਧ ਕਰਨ ਵਾਲੇ ਸੰਗੀਤ ਸਮਰਾਟ ਨੌਸ਼ਾਦ ਨੇ ਪਹਿਲਾਂ ਮੁਗਲ-ਏ-ਆਜ਼ਮ ਦਾ ਸੰਗੀਤ ਨਿਰਦੇਸ਼ਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਕਿਹਾ ਜਾਂਦਾ ਹੈ ਕਿ ਮੁਗਲ-ਏ-ਆਜ਼ਮ ਦੇ ਨਿਰਦੇਸ਼ਕ ਕੇ. ਆਸਿਫ ਇਕ ਵਾਰ ਨੌਸ਼ਾਦ ਦੇ ਘਰ ਉਨ੍ਹਾਂ ਨੂੰ ਮਿਲਣ ਗਏ। ਉਸ ਵੇਲੇ ਨੌਸ਼ਾਦ ਹਰਮੋਨੀਅਮ 'ਤੇ ਕੋਈ ਧੁਨ ਗੁਣਗੁਣਾ ਰਹੇ ਸਨ। ਉਦੋਂ ਹੀ ਕੇ. ਆਸਿਫ ਨੇ 50 ਹਜ਼ਾਰ ਰੁਪਏ ਦੇ ਨੋਟਾਂ ਦਾ ਬੰਡਲ ਹਰਮੋਨੀਅਮ 'ਤੇ ਸੁੱਟ ਦਿੱਤਾ। ਨੌਸ਼ਾਦ ਨੂੰ ਆਸਿਫ ਦੀ ਇਸ ਹਰਕਤ 'ਤੇ ਕਾਫੀ ਗੁੱਸਾ ਆਇਆ। ਉਨ੍ਹਾਂ ਨੇ ਨੋਟਾਂ ਦਾ ਬੰਡਲ ਆਸਿਫ ਦੇ ਮੂੰਹ 'ਤੇ ਮਾਰਦਿਆਂ ਕਿਹਾ, ''ਇੰਝ ਉਨ੍ਹਾਂ ਨਾਲ ਕਰਿਓ, ਜੋ ਬਿਨਾਂ ਐਡਵਾਂਸ ਲਇਆਂ ਫਿਲਮਾਂ 'ਚ ਸੰਗੀਤ ਨਹੀਂ ਦਿੰਦੇ.. ਮੈਂ ਤੁਹਾਡੀ ਫਿਲਮ 'ਚ ਸੰਗੀਤ ਨਹੀਂ ਦਿਆਂਗਾ।''
ਇਸ ਤੋਂ ਬਾਅਦ ਕੇ. ਆਸਿਫ ਦੀ ਬੇਨਤੀ 'ਤੇ ਨੌਸ਼ਾਦ ਨਾ ਸਿਰਫ ਫਿਲਮ ਦਾ ਸੰਗੀਤ ਦੇਣ ਲਈ ਰਾਜ਼ੀ ਹੋਏ, ਸਗੋਂ ਇਸ ਦੇ ਲਈ ਇਕ ਪੈਸਾ ਵੀ ਨਹੀਂ ਲਿਆ। ਲਖਨਊ ਦੇ ਇਕ ਮੱਧਵਰਗੀ ਰੂੜੀਵਾਦੀ ਮੁਸਲਮਾਨ ਪਰਿਵਾਰ 'ਚ 25 ਦਸੰਬਰ 1919 ਨੂੰ ਪੈਦਾ ਹੋਏ ਨੌਸ਼ਾਦ ਦਾ ਰੁਝਾਨ ਬਚਪਨ ਤੋਂ ਸੰਗੀਤ ਵੱਲ ਸੀ ਅਤੇ ਆਪਣੇ ਇਸੇ ਸ਼ੌਕ ਕਾਰਨ ਉਹ ਫਿਲਮ ਦੇਖਣ ਤੋਂ ਬਾਅਦ ਅਕਸਰ ਦੇਰ ਰਾਤ ਘਰ ਆਉਂਦੇ ਸਨ। ਇਸ 'ਤੇ ਉਨ੍ਹਾਂ ਨੂੰ ਆਪਣੇ ਪਿਤਾ ਦੀ ਨਰਾਜ਼ਗੀ ਸਹਿਣੀ ਪੈਂਦੀ ਸੀ। ਉਨ੍ਹਾਂ ਦੇ ਪਿਤਾ ਕਹਿੰਦੇ ਹੁੰਦੇ ਸਨ ਕਿ 'ਤੂੰ ਘਰ ਜਾਂ ਸੰਗੀਤ 'ਚੋਂ ਕੋਈ ਇਕ ਚੁਣ ਲੈ...''
ਇਕ ਵਾਰ ਦੀ ਗੱਲ ਹੈ ਕਿ ਲਖਨਊ 'ਚ ਇਕ ਨਾਟਕ ਕੰਪਨੀ ਆਈ ਅਤੇ ਅਖੀਰ ਨੌਸ਼ਾਦ ਨੇ ਹਿੰਮਤ ਦਿਖਾ ਕੇ ਪਿਤਾ ਨੂੰ ਕਹਿ ਹੀ ਦਿੱਤਾ, ''ਤੁਹਾਨੂੰ ਤੁਹਾਡਾ ਘਰ ਮੁਬਾਰਕ, ਮੈਨੂੰ ਮੇਰਾ ਸੰਗੀਤ।'' ਇਸ ਤੋਂ ਬਾਅਦ ਉਹ ਘਰ ਛੱਡ ਕੇ ਉਸ ਨਾਟਕ ਮੰਡਲੀ 'ਚ ਸ਼ਾਮਲ ਹੋ ਗਏ ਅਤੇ ਉਸੇ ਮੰਡਲੀ ਨਾਲ ਜੈਪੁਰ, ਜੋਧਪੁਰ, ਬਰੇਲੀ ਅਤੇ ਗੁਜਰਾਤ ਦੇ ਵੱਡੇ ਸ਼ਹਿਰਾਂ ਦਾ ਦੌਰਾ ਕੀਤਾ।
ਫਰਹਾਨ ਦੇ ਸਾਹਮਣੇ ਖੁਦ ਨੂੰ ਪ੍ਰਸ਼ੰਸਕ ਮਹਿਸੂਸ ਕਰਦੀ ਹਾਂ : ਅਦਿਤੀ ਰਾਵ ਹੈਦਰੀ
NEXT STORY