ਜਲੰਧਰ (ਬਿਊਰੋ)- ਪੰਜਾਬੀ ਸਿਨੇਮਾ ਦੀ ਆਉਣ ਵਾਲੀ ਫ਼ਿਲਮ ‘ਟੁੱਟ ਪੈਣੀ ਇੰਗਲਿਸ਼ ਨੇ’ ਨੂੰ ਲੈ ਕੇ ਦਰਸ਼ਕਾਂ ਵਿਚ ਲਗਾਤਾਰ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸੇ ਦਰਮਿਆਨ ਫ਼ਿਲਮ ਦਾ ਨਵਾਂ ਗੀਤ ‘ਮੇਰਾ ਉੱਡੇ ਡੋਰੀਆ...’ ਰਿਲੀਜ਼ ਹੋ ਗਿਆ ਹੈ।
‘ਮੇਰਾ ਉੱਡੇ ਡੋਰੀਆ...’ ਵਿਚ ਮੈਂਡੀ ਤੱਖੜ ਅਤੇ ਸਿੰਮੀ ਚਾਹਲ ਨਜ਼ਰ ਆ ਰਹੀਆਂ ਹਨ। ਗੀਤ ਦੀ ਪੇਸ਼ਕਾਰੀ ਵਿਚ ਪੰਜਾਬੀ ਸੱਭਿਆਚਾਰ ਅਤੇ ਪਰਿਵਾਰਕ ਰਿਸ਼ਤਿਆਂ ਨਾਲ ਜੁੜੇ ਰੰਗ ਦੇਖਣ ਨੂੰ ਮਿਲਦੇ ਹਨ। ਗੀਤ ਦੇ ਰਿਲੀਜ਼ ਹੁੰਦੇ ਹੀ ਇਸ ਨੂੰ ਦਰਸ਼ਕਾਂ ਵਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਇਸ ਗੀਤ ਦੀ ਖ਼ਾਸ ਗੱਲ ਇਸ ਦੇ ਸੰਗੀਤ ਅਤੇ ਪੇਸ਼ਕਾਰੀ ਦਾ ਸੁਮੇਲ ਹੈ। ‘ਮੇਰਾ ਉੱਡੇ ਡੋਰੀਆ’ ਤਨਵੀ ਸ਼ਰਮਾ ਦੀ ਆਵਾਜ਼, ਦਿ ਜੂਨੀਅਰ ਦੇ ਸੰਗੀਤ ਅਤੇ ਜੱਸ ਗਰੇਵਾਲ ਦੇ ਲਿਖੇ ਬੋਲਾਂ ਨਾਲ ਤਿਆਰ ਕੀਤਾ ਗਿਆ ਹੈ। ਫ਼ਿਲਮ ‘ਟੁੱਟ ਪੈਣੀ ਇੰਗਲਿਸ਼ ਨੇ’ ਵਿਚ ਮੈਂਡੀ ਤੱਖੜ ਅਤੇ ਸਿੰਮੀ ਚਾਹਲ ਅਹਿਮ ਭੂਮਿਕਾਵਾਂ ਵਿਚ ਨਜ਼ਰ ਆਉਣਗੀਆਂ। ਦੱਸ ਦੇਈਏ ਕਿ ਫਿਲਮ 25 ਸਤੰਬਰ 2026 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ।
ਅਮੀਸ਼ਾ ਪਟੇਲ ਦੇ ਮਾਪਿਆਂ ਦੇ ਘਰ ਚੋਰੀ; ਘਰੇਲੂ ਸਹਾਇਕਾ ਗ੍ਰਿਫ਼ਤਾਰ
NEXT STORY