ਮੁੰਬਈ : ਅਦਾਕਾਰਾ, ਮਾਡਲ ਅਤੇ ਲੇਖਿਕਾ ਪਦਮਾ ਲਕਸ਼ਮੀ ਭਾਰਤ 'ਚ ਛੁੱਟੀਆਂ ਮਨਾਉਂਦੀ ਦੇਖੀ ਗਈ। ਇਸ ਵੇਲੇ ਉਹ ਗੋਆ ਦੀ ਸੈਰ ਦਾ ਆਨੰਦ ਮਾਣ ਰਹੀ ਹੈ। ਕੁਝ ਸਮਾਂ ਪਹਿਲਾਂ ਹੀ ਉਸ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਇੰਡੀਆ ਵੇਕੇਸ਼ਨ ਦੀਆਂ ਕਾਫੀ ਤਸਵੀਰਾਂ ਪੋਸਟ ਕੀਤੀਆਂ ਹਨ।
ਇਨ੍ਹਾਂ ਛੁੱਟੀਆਂ 'ਤੇ ਉਸ ਨਾਲ ਉਸ ਦੀ ਪੰਜ ਸਾਲ ਦੀ ਬੇਟੀ ਕ੍ਰਿਸ਼ਨਾ ਵੀ ਸੀ। ਦੋਹਾਂ ਨੇ ਗੋਆ ਦੇ ਬੀਚ 'ਤੇ ਖੂਬ ਮਸਤੀ ਕੀਤੀ। ਨਾਲ ਹੀ ਉਹ ਆਪਣੇ ਹੋਮ ਟਾਊਨ ਚੇਨਈ ਵੀ ਗਈਆਂ। ਉਥੇ ਉਨ੍ਹਾਂ ਨੇ ਬਜ਼ਾਰ 'ਚ ਘੁੰਮ ਕੇ ਖਰੀਦਦਾਰੀ ਵੀ ਕੀਤੀ। ਆਪ ਹੀ ਦੇਖ ਲਓ ਤਸਵੀਰਾਂ 'ਚ ਮਾਂ-ਧੀ ਕਿਵੇਂ ਛੁੱਟੀਆਂ ਦਾ ਆਨੰਦ ਮਾਣ ਰਹੀਆਂ ਹਨ।
'ਬਾਰ ਬਾਰ ਦੇਖੋ' 'ਚ ਕੈਟਰੀਨਾ ਦਾ ਹੇਅਰ ਸਟਾਈਲ ਹੈ ਕਮਾਲ ਦਾ, ਲੱਗਦੀ ਹੈ ਹੋਰ ਵੀ ਮਾਸੂਮ
NEXT STORY