ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਇਸ ਸਮੇਂ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਨੈੱਟਫਲਿਕਸ ਸੀਰੀਜ਼ "ਆਪ੍ਰੇਸ਼ਨ ਸਫੇਦ ਸਾਗਰ" ਦੀ ਸਫਲਤਾ ਦਾ ਆਨੰਦ ਮਾਣ ਰਹੀ ਹੈ। ਕਾਰਗਿਲ ਯੁੱਧ ਦੇ ਸੈਨਿਕਾਂ ਦੀ ਬਹਾਦਰੀ ਅਤੇ ਦੇਸ਼ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਲਸਾਮ ਕਰਦੀ ਇਹ ਸੀਰੀਜ਼ ਦਰਸ਼ਕਾਂ ਵਿੱਚ ਚਰਚਾ ਵਿੱਚ ਬਣੀ ਹੋਈ ਹੈ। ਦੇਸ਼ ਭਗਤੀ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ, ਦੀਆ ਮਿਰਜ਼ਾ ਨੇ ਕਿਹਾ ਕਿ ਉਸਦੇ ਲਈ, ਆਪਣੇ ਦੇਸ਼ ਨੂੰ ਪਿਆਰ ਕਰਨ ਦਾ ਮਤਲਬ ਅਜਿਹੀ ਜ਼ਿੰਦਗੀ ਹੈ, ਜਿੱਥੇ ਹਰ ਕੋਈ ਸੁਰੱਖਿਅਤ ਮਹਿਸੂਸ ਕਰੇ ਅਤੇ ਉਸ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਆਜ਼ਾਦੀ ਮਿਲੇ।
ਦੀਆ ਨੇ ਕਿਹਾ, "ਇਹ ਧਰਤੀ, ਇਸ ਨਾਲ ਜੁੜੇ ਲੋਕ ਅਤੇ ਹਰ ਰਾਜ ਨੂੰ ਹਮੇਸ਼ਾ ਇਸ ਵਿਸ਼ਵਾਸ ਨਾਲ ਜਿਊਂਣਾ ਚਾਹੀਦਾ ਹੈ ਕਿ ਅਸੀਂ ਸੁਰੱਖਿਅਤ ਹਾਂ, ਸਾਡੇ ਕੋਲ ਪਿਆਰ ਹੈ, ਸਾਨੂੰ ਅਧਿਕਾਰ ਹੈ ਅਤੇ ਅਸੀਂ ਆਪਣੀ ਜ਼ਿੰਦਗੀ ਵਿੱਚ ਜੋ ਵੀ ਚਾਹੁੰਦੇ ਹਾਂ, ਉਸ ਨੂੰ ਹਾਸਲ ਕਰ ਸਕੀਏ।" ਦੀਆ ਮਿਰਜ਼ਾ "ਆਪ੍ਰੇਸ਼ਨ ਸਫੇਦ ਸਾਗਰ" ਵਿੱਚ ਕਮਲਪ੍ਰੀਤ ਕੌਰ ਧਨਾਓ ਦੀ ਭੂਮਿਕਾ ਨਿਭਾ ਰਹੀ ਹੈ। ਆਪਣੇ ਕਿਰਦਾਰ ਰਾਹੀਂ, ਉਹ ਉਨ੍ਹਾਂ ਔਰਤਾਂ ਦੀ ਹਿੰਮਤ ਅਤੇ ਤਾਕਤ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਦੀ ਹੈ, ਜਿਨ੍ਹਾਂ ਨੇ ਕਾਰਗਿਲ ਯੁੱਧ ਦੌਰਾਨ ਮੁਸ਼ਕਲ ਹਾਲਾਤਾਂ ਵਿੱਚ ਆਪਣੇ ਪਰਿਵਾਰਾਂ ਅਤੇ ਦੇਸ਼ ਲਈ ਮਜ਼ਬੂਤੀ ਨਾਲ ਡਟ ਖੜ੍ਹੇ ਰਹਿਣ ਦਾ ਜਜ਼ਬਾ ਦਿਖਾਇਆ।
ਪੰਜਾਬੀ ਅਤੇ ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰ ਦੀਪ ਢਿੱਲੋਂ ਨੇ ਸਾਂਝੇ ਕੀਤੇ ਧਰਮਿੰਦਰ ਨਾਲ ਜੁੜੇ ਅਣਸੁਣੇ ਕਿੱਸੇ
NEXT STORY