ਮੁੰਬਈ- ‘ਪਹਿਲਾ ਪਿਆਰ ਦੂਸਰੀ ਬਾਰ’ ਫ਼ਿਲਮ ਦੇ ਥੀਏਟ੍ਰੀਕਲ ਰਿਲੀਜ਼ ਤੋਂ ਪਹਿਲਾਂ ਫ਼ਿਲਮ ਨੂੰ ਲੈ ਕੇ ਹਰ ਪਾਸੇ ਐਕਸਾਈਟਮੈਂਟ ਦੇਖਣ ਨੂੰ ਮਿਲ ਰਹੀ ਹੈ। ਅਜਿਹੇ ’ਚ ਮੇਕਰਸ ਨੇ ਉਤਸ਼ਾਹ ਨੂੰ ਹੋਰ ਵਧਾਉਂਦੇ ਹੋਏ ਕਪਲਸ ਦੇ ਕੁਝ ਕਿਊਰਕੀ ਪੋਸਟਰ ਰਿਲੀਜ਼ ਕੀਤੇ ਹਨ। ਇਨ੍ਹਾਂ ਪੋਸਟਰਾਂ ਵਿਚ 6 ਨਵੇਂ ਐਕਟਰਾਂ ਦੇ ਮਸਤੀ ਭਰੇ ਅਤੇ ਡ੍ਰਾਮੈਟਿਕ ਯੰਗ ਲਵ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਇਹ ਮਚ-ਅਵੇਟਿਡ ਫ਼ਿਲਮ 23 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ।
ਫ਼ਿਲਮ ਵਿਚ ਫ੍ਰੈਂਡਸ਼ਿਪ, ਕਾਮੇਡੀ, ਪਹਿਲੇ ਕ੍ਰਸ਼, ਫ੍ਰੈਂਡਸ਼ਿਪ ਬਾਂਡ ਅਤੇ ਟਵਿਸਟ ਦੇ ਨਾਲ ਪਿਆਰ ਨੂੰ ਮਿਲਣ ਵਾਲੇ ਦੂਜੇ ਮੌਕੇ ਨੂੰ ਦਿਖਾਇਆ ਗਿਆ ਹੈ। 6 ਨਵੇਂ ਚਿਹਰਿਆਂ ਸਪਰਸ਼ ਵਾਲੀਆ, ਅਲੀਸ਼ਾ ਚੋਪੜਾ, ਕੁਨਾਲ ਵੈਦ, ਸਾਖਸ਼ੀ ਵੈਦਿਆ, ਤੁਸ਼ਾਰ ਛਿੱਬਰ ਅਤੇ ਸਰਗੁਨ ਕੌਰ ਲੂਥਰਾ ਨੂੰ ਪੇਸ਼ ਕਰਦੀ ਫ਼ਿਲਮ ਨੂੰ ਡੈਬਿਊਟੈਂਟ ਡਾਇਰੈਕਟਰ ਅਨੁਜ ਸੈਣੀ ਨੇ ਡਾਇਰੈਕਟ ਕੀਤਾ ਹੈ, ਜਦ ਕਿ ਲਵ ਰੰਜਨ ਅਤੇ ਅੰਕੁਰ ਗਰਗ ਵੱਲੋਂ ਇਸ ਨੂੰ ਕੋ-ਪ੍ਰੋਡਿਊਸ ਕੀਤਾ ਗਿਆ ਹੈ।
ਹੁਣ ਮੇਕਰਸ ਵੱਲੋਂ ਰਿਲੀਜ਼ ਕੀਤੇ ਗਏ ਸਾਰੇ ਨਵੇਂ ਪੋਸਟਰਾਂ ’ਚ ਸਾਰੇ ਐਕਟਰਾਂ ਦੀਆਂ ਆਨ-ਸਕ੍ਰੀਨ ਜੋੜੀਆਂ ਨੂੰ ਮਸਤੀ ਭਰੇ ਪੋਜ਼, ਬੋਲਡ ਵਿਜ਼ੂਅਲ ਇਸ਼ਾਰਿਆਂ ਅਤੇ ਸ਼ਰਾਰਤਾਂ ਦੇ ਇਕ ਵੱਖਰੇ ਅੰਦਾਜ਼ ਨਾਲ ਜਵਾਨੀ ਦੇ ਬੇਬਾਕ ਰੰਗ ਨੂੰ ਪੇਸ਼ ਕਰਦੇ ਹੋਏ ਦਿਖਾਇਆ ਗਿਆ ਹੈ।
ਫਿਲਮ ‘ਨਖਰੇਵਾਲੀ’ ਦਾ ਟ੍ਰੇਲਰ ਰਿਲੀਜ਼
NEXT STORY